ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Feb 2013

ਰੰਗ ਬਸੰਤੀ

ਬਸੰਤ ਦੀ ਰੁੱਤ ਆਉਣ 'ਤੇ ਅਸੀਂ ਇਹ ਸਮਝ ਲੈਂਦੇ ਹਾਂ ਕਿ ਇਹ ਹਰ ਇੱਕ ਲਈ ਇੱਕੋ ਜਿਹੇ ਰੰਗਾਂ ਦੀ ਬਹਾਰ ਲੈ ਕੇ ਆਈ ਹੈ । ਪਰ ਅਜਿਹਾ ਹੁੰਦਾ ਨਹੀਂ ਸਦਾ। ਬਾਹਰੀ ਬਸੰਤ ਦੇ ਨਾਲ਼-ਨਾਲ਼ ਮਨ ਦੀ ਬਸੰਤ ਦਾ ਖਿੜਨਾ ਵੀ ਜ਼ਰੂਰੀ ਹੁੰਦਾ ਹੈ । ਸੋ ਕੋਸ਼ਿਸ਼ ਕਰੀਏ ਕਿ ਮਨ ਵਿਹੜੇ ਨੂੰ ਬਸੰਤੀ ਰੰਗਾਂ ਤੋਂ ਵਾਂਝੇ ਨਾ ਹੋਣ ਦੇਈਏ । ਅੱਜ ਦੀ ਪੋਸਟ ਹਾਇਕੁ -ਜੁਗਲਬੰਦੀ ਦੀ ਪੋਸਟ ਹੈ ਜੋ ਬਾਹਰੀ ਤੇ ਅੰਦਰੂਨੀ ਬਸੰਤ ਦੀ ਬਾਤ ਪਾਉਂਦੀ ਹੈ ।

1.
ਵਿੱਚ ਪ੍ਰਦੇਸਾਂ
ਬਸੰਤ ਨਾ ਆਉਂਦੀ
ਝੂਠ ਦਲੀਲਾਂ ...............ਦ. ਸਿੰਘ

ਪ੍ਰਦੇਸੀਂ ਆਈ
ਬਸੰਤ ਨਾ ਦਿੱਖਦੀ
ਸੱਜਣਾਂ ਬਿਨਾ ..............ਹ. ਕੌਰ

2.
ਫੁੱਲ ਸਰੋਂ ਦਾ
ਜਿਸ ਧਰਤੀ ਦਿੱਸੇ
ਛੱਡ ਏ ਦਿੱਤੀ ...............ਦ. ਸਿੰਘ

ਧਰਤੀ ਛੱਡੀ
ਸਰੋਂ ਫੁੱਲਾਂ ਵਾਲੜੀ 
ਮੋਹ ਨਹੀਂਓ.................ਹ.ਕੌਰ

3.
ਫਿੱਕਾ ਹੋਇਆ
ਹੁਣ ਰੰਗ ਬਸੰਤੀ
ਕੱਚੇ ਰੰਗ ਨੇ ...............ਦ. ਸਿੰਘ

ਰੰਗ ਬਸੰਤੀ
ਰੰਗਦੇ ਕੁਦਰਤ
ਖਿੜੇ ਚੁਫੇਰਾ ...............ਹ. ਕੌਰ

4.
ਮਰੀ ਬਸੰਤ
ਮੋਹਣ ਕਵੀ ਬਣ
ਲਿਖੀ ਬਸੰਤ ...............ਦ. ਸਿੰਘ

ਤੇਰੇ ਵਿਹੜੇ
ਅਜੇ ਜੀਵੇ ਬਸੰਤ
ਭਰ ਝੋਲੀਆਂ ...............ਹ. ਕੌਰ

ਦਿਲਜੋਧ ਸਿੰਘ 
(ਨਵੀਂ ਦਿੱਲੀ-ਯੂ.ਐਸ.ਏ.)
ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)
 ( ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ )


6 comments:

  1. वसन्त पर आप दोनों की जुगलबन्दी आन्तरिक और बाह्य सौन्दर्य को बहुत खूबसूरती से पेश करती है । हार्दिक बधाई!
    रामेश्वर काम्बोज 'हिमांशु' दिल्ली

    ReplyDelete
  2. ਸੋਣੇ ਹਾਇਕੂ ,ਬੋਲਦੇ ਹਾਇਕੂ ....
    ਹੰਸਦੇ ਹਾਇਕੂ ,ਡੋਲਦੇ ਹਾਇਕੂ
    ਚੰਗੇ ਹਾਇਕੂ .....
    ਬਧਾਈਆਂ ਜੀ ....

    ReplyDelete
  3. ਸ਼ਬਦ ਬੋਲੇ
    ਜਿੰਦਗੀ ਦੀ ਕਹਾਨੀ
    ਸਬ ਸੱਚ ਹੈ ॥

    ਹਰਦੀਪ ਨੇ ਬੜਾ ਵਧੀਆ ਕਮ ਕੀਤਾ ਹੈ ।
    ਖੂਬ ਖੁਸ਼ ਰਹੋ ,ਰੱਬ ਦੀਆਂ ਮਿਹਰਾਂ ॥

    ReplyDelete
  4. हाइकु में जुगलबन्दी की शुरुआत आपने की थी कभी हिन्दी हाइकु प॥ कुछ और लोग भी इस जुगलबन्दी से जुड़े । अब यहाँ भी ! बहुत अच्छा प्रयास है । आपका यह काम सदा याद किया जाएगा ।

    ReplyDelete
  5. आपने हिन्दी हाइकु पर जुगलबन्दी का प्रयोग किया था । अब हाइकुलोक को भी उससे सजा दिया ।आपका यह काम सराहनीय है हरदीप जी !

    ReplyDelete
  6. ਜੁਗਲਬੰਦੀ ਪਸੰਦ ਕਰਨ ਲਈ ਮੈਂ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

    ਸਤੀਸ਼ਰਾਜ ਜੀ, ਤੁਸਾਂ ਨੇ ਚੰਗਾ ਯਾਦ ਕਰਵਾਇਆ.....ਜੁਗਲਬੰਦੀ ਦੀ ਹਿੰਦੀ ਹਾਇਕੁ 'ਤੇ ਸ਼ੁਰੂਆਤ ਬਾਰੇ।
    ਓਹੀਓ ਪ੍ਰਯੋਗ ਮੈਂ ਪੰਜਾਬੀ ਹਾਇਕੁ 'ਤੇ ਵੀ ਕਰਕੇ ਵੇਖਣਾ ਲੋਚਿਆ, ਜਿਸ ਨੂੰ ਚੰਗਾ ਹੁੰਗਾਰਾ ਮਿਲ਼ਿਆ।
    ਇਹ ਹੁੰਗਾਰਾ ਹੋਰ ਵੀ ਸਾਰਥਕ ਹੋ ਜਾਂਦਾ ਹੈ ਜਦੋਂ ਮੂਲ਼ ਲੇਖਕ ਜਿਸ ਦੀ ਲੇਖਣੀ ਨੂੰ ਅਧਾਰ ਬਣਾ ਕੇ ਇਹ ਜੁਗਲਬੰਦੀ ਕੀਤੀ ਗਈ, ਨੇ ਵੀ ਨਿੱਘਾ ਮੋਹ ਨਾਲ਼ ਇਸ ਦਾ ਸੁਅਗਤ ਕੀਤਾ ਹੈ।

    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ