ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Feb 2013

ਸੋਗੀ ਵਿਹੜਾ -ਅੱਜ ਭੋਗ 'ਤੇ ਵਿਸ਼ੇਸ਼

ਜ਼ਿੰਦਗੀ ਚੁੱਲ੍ਹੇ 'ਤੇ ਅਪਣੱਤ ਦੀ ਕੜਾਹੀ 'ਚ ਮੋਹ ਦੀ ਚਾਸ਼ਨੀ 'ਚ ਰਿਸ਼ਤਿਆਂ ਦੀ ਸਾਂਝ ਪੱਕਦੀ ਰਹਿੰਦੀ ਹੈ। ਇਨ੍ਹਾਂ ਸਾਂਝਾ ਦੇ ਸਹਾਰੇ ਅਸੀਂ ਇਹ ਜ਼ਿੰਦਗੀ ਸੌਖੀ ਗੁਜ਼ਾਰ ਲੈਂਦੇ ਹਾਂ। ਪਰ ਜਦੋਂ ਕੋਈ ਅੱਧ-ਵਿਚਾਲ਼ੇ ਹੀ ਏਸ ਪੱਕਦੀ ਚਾਸ਼ਨੀ ਨੂੰ ਛੱਡ ਚੱਲਾ ਜਾਂਦਾ ਹੈ ਤਾਂ ਮਿਠਾਸ ਘੱਟ ਜਾਂਦੀ ਹੈ। ਜਦੋਂ ਬੁੱਢੇ ਮਾਂ-ਬਾਪ ਦੀ ਡੰਗੋਰੀ ਤੇ ਵੱਡੀਆਂ ਭੈਣਾਂ ਦਾ ਛੋਟਾ ਵੀਰ ਓਸ ਦਰਗਾਹ 'ਚੋਂ ਆਏ ਬੇਵਕਤੇ ਸੱਦੇ ਨੂੰ ਕਬੂਲਦਾ ਚਲਾ ਜਾਂਦਾ ਹੈ ਤਾਂ ਇਹੋ ਜ਼ਿੰਦਗੀ ਹੋਰ ਵੀ ਫਿੱਕੀ ਜਿਹੀ ਲੱਗਣ ਲੱਗਦੀ ਹੈ। 
ਅਜਿਹੀ ਹੀ ਦੁੱਖ ਘੜੀ ਸਾਡੇ ਭੈਣਾਂ-ਭਰਾਵਾਂ ( ਮੇਰੇ, ਵਰਿੰਦਰਜੀਤ ਬਰਾੜ ਤੇ ਪ੍ਰੋ. ਦਵਿੰਦਰ ਕੌਰ ਸਿੱਧੂ) ਦੇ ਵਿਹੜੇ ਆ ਢੁੱਕੀ ਜਦੋਂ ਮੇਰੇ ਤੇ ਵਰਿੰਦਰਜੀਤ ਤੋਂ ਵੱਡਾ ਤੇ ਭੈਣ ਦਵਿੰਦਰ ਤੋਂ ਛੋਟਾ ਸਾਡਾ ਵੀਰ ਜਗਜੀਤ ਸਿੰਘ ਤੂਰ 16 ਫਰਵਰੀ 2013 ਨੂੰ ਆਵਦੀ ਜ਼ਿੰਦਗੀ ਦੀ 50ਵੀਂ ਬਸੰਤ ਦੇਖਣ ਤੋਂ ਬਾਦ ਸਾਡੇ ਤੋਂ ਸਦਾ-ਸਦਾ ਲਈ ਦੂਰ ਚਲਾ ਗਿਆ।ਅੱਜ ਉਸ ਦੀ ਅੰਤਿਮ ਅਰਦਾਸ 'ਚ ਆਤਮਿਕ ਤੌਰ 'ਤੇ ਜੁੜ ਮੈਂ ਸ਼ਰਧਾ ਦੇ ਫੁੱਲ ਚੜ੍ਹਾ ਰਹੀ ਹਾਂ। ਪ੍ਰਮਾਤਮਾ ਉਸ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ।
ਅਜਿਹੀ ਦੁੱਖ ਘੜੀ 'ਚ ਮਾਂ-ਬਾਪ, ਭੈਣ-ਭਰਾ, ਪਤਨੀ,ਧੀਆਂ-ਪੁੱਤਰ ਤੇ ਹੋਰ ਸਕੇ ਸਬੰਧੀਆਂ ਦੇ ਅਹਿਸਾਸਾਂ ਨੂੰ ਮੇਰੀ ਹਾਇਕੁ ਕਲਮ ਨੇ ਕੁਝ ਇਓਂ ਬਿਆਨਿਆ ਹੈ ।

1.
ਅਣਦੱਸੀਂ ਥਾਂ
ਛੱਡ ਕੇ ਤੁਰ ਗਿਆ
ਰੋਵਣ ਅੱਖਾਂ

2.
ਕਾਨ੍ਹੀ ਲੱਗਿਆ
ਪੁੱਤਰ ਦੀ ਅਰਥੀ
ਬਾਪੂ ਬੇਚਾਰਾ

3.
ਪੁੱਤ ਮੋਇਆ 
ਤੜਕ ਟੁੱਟ ਗਈ
ਬਾਪੂ ਦੀ ਲਾਠੀ 

4.
ਭੁੱਬੀਂ ਰੋਵਣ
ਲੱਭਦੀਆਂ ਅੱਖੀਆਂ 
ਸੋਗੀ ਵਿਹੜਾ

5.
ਚੁੱਪ-ਚੁਪੀਤੀ
'ਡੀਕੇ ਜਿੰਦ ਨਿਮਾਣੀ
ਰੂਹ ਦਾ ਹਾਣੀ 

6.
ਚੁੱਪ ਵਿਹੜਾ 
ਤੁਰ ਗਿਆ ਦੁਰੇਡੇ
ਗੱਲਾਂ ਦਾ ਧਨੀ 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ) 
(ਨੋਟ: ਇਹ ਪੋਸਟ ਹੁਣ ਤੱਕ 48 ਵਾਰ ਖੋਲ੍ਹ ਕੇ ਪੜ੍ਹੀ ਗਈ )

8 comments:

  1. ਹਰਦੀਪ--ਇਹ ਕੀ ਭਾਣਾ ਵਰਤ ਗਿਆ । ਅਜੇ ਕਲ ਰਾਤ ਹੀ ਅਪਣੀ ਗੱਲ ਹੋਈ ਸੀ। ਪਰ ਤੂੰ ਦਸਿਆ ਨਹੀਂ।ਸ਼ਾ਼ਡੇ ਦੇਵਾਂ ਦਾ ਦਿਲ ਇਹੋ ਜਹੀ ਚੀਸ ਨੂੰ ਹੰਡਾ ਰਿਹਾ ਏ।ਇਸ ਲਈ ਤੁਹਾਡੀ ਅਸਹਿ ਪੀੜਾ ਨੂੰ ਭਲੀ ਭਾਂਤ ਅਨਭਵ ਕਰਦੇ ਹਾਂ।
    ਆ ਆ ਅਥਰੂ
    ਅਖਾਂ ਚੋਂ ਮੁਕ ਜਾਂਦੇ
    ਹੌਕੇ ਆ ਆ ਕੇ
    ਬੁਲਾਂ ਤੇ ਰੁਕ ਜਾਂਦੇ
    ਬਿਣ ਸਭਰੋਂ
    ਪਲੇ ਕੁਝ ਵੀ ਨਹੀਂ
    ਹੌਕੇ ਵੀ ਭਰੀਏ ਕੀ

    ReplyDelete
  2. ਘਰ ਦੇ ਆਪਣੇ ਜੀਅ ਦੇ ਸਦੀਵੀ ਵਿਛੋੜੇ ਦਾ ਦੁਖ ਮੈਂ ਮਿਹਸੂਸ ਕਰ ਸਕਦਾ ਹਾਂ । ਹਾਇਕੂ ਤੁਹਾਡੇ ਦਿਲ ਦੀ ਵੇਦਨਾ ਦਾ ਸਹੀ ਬਿਆਨ ਕਰਦਾ ਹੈ ॥

    ReplyDelete
  3. ਜਗਜੀਤ ਵੀਰੇ ਦੇ ਬੇਵਕਤੇ ਸਾਥੋਂ ਦੂਰ ਚਲੇ ਜਾਣ ਦੀ ਚੀਸ ਤੇ ਪਿੰਡ ਸਵੱਦੀ ਦਾ ਆਪਣਾ ਸੋਗੀ ਨਾਨਕਾ ਵਿਹੜਾ ਇਹਨਾਂ ਹਾਇਕੁਆਂ ਰਾਹੀਂ ਸਾਫ਼ ਦਿਖਾਈ ਦਿੰਦਾ ਹੈ। ਰੱਬ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਦੇਵੇ।

    ReplyDelete
  4. दु:ख की इस घड़ी में ईश्वर से विनती है कि संतप्त परिवार और प्रियजनों का दु:ख दूर करें।
    साँझ की चुप्पी
    पूछो उस पेड़ से
    खाली हैं नीड़ .

    ReplyDelete
  5. ਦੁੱਖ ਦੀ ਘੜੀ 'ਚ ਸ਼ਾਮਿਲ ਹੋਣ ਲਈ ਸਭਨਾ ਦਾ ਧੰਨਵਾਦ।ਅਜਿਹੇ ਪਲ਼ਾਂ ਦਾ ਦੁੱਖ ਸ਼ਬਦਾਂ ਦੀ ਪਹੁੰਚ ਤੋਂ ਬਹੁਤ ਪਰ੍ਹੇ ਹੁੰਦਾ ਹੈ। ਜਦੋਂ ਪਰਿਵਾਰ ਦੇ ਵੱਡੇ ਜੀਅ ਬੈਠੇ ਹੋਣ ਤੇ ਛੋਟਾ ਤੁਰ ਜਾਵੇ....ਝੱਲਣਾ ਅਸਹਿ ਹੋ ਜਾਂਦਾ ਹੈ।

    ਜਗਜੀਤ ਵੀਰ ਮੇਰਾ ਮਮੇਰਾ ਭਰਾ ਸੀ। ਬਹੁਤ ਹੀ ਰੌਣਕੀ, ਗੱਲਾਂ ਦੀ ਲੜੀ ਟੁੱਟਣ ਨਹੀਂ ਸੀ ਦਿੰਦਾ। ਜਦੋਂ ਨਾਨਕੇ ਜਾਣਾ ਜਗਜੀਤ ਵੀਰੇ ਦੀਆਂ ਚੁੱਟਕਲੇ ਵਰਗੀਆਂ ਗੱਲਾਂ ਸੁਣ-ਸੁਣ ਅਨੰਦ ਲੈਣਾ। ਉਹ ਦਾਨੀ ਵੀ ਸੀ। ਪਤਾ ਨਹੀਂ ਕਿੰਨੇ ਲੋੜਵੰਦਾਂ ਦੀ ਉਸ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਸੀ।

    ਵੱਡਾ ਇੱਕਠ
    ਅੰਤਿਮ ਅਰਦਾਸ
    ਪਸਾਰਾ ਚੁੱਪ


    ReplyDelete
  6. 3.
    ਪੁੱਤ ਮੋਇਆ
    ਤੜਕ ਟੁੱਟ ਗਈ
    ਬਾਪੂ ਦੀ ਲਾਠੀ

    4.
    ਭੁੱਬੀਂ ਰੋਵਣ
    ਲੱਭਦੀਆਂ ਅੱਖੀਆਂ
    ਸੋਗੀ ਵਿਹੜਾ

    ਸੋਗੀ ਵਿਹੜੇ ਨੂੰ ਭਾਵ੍ਭਿਨੀ ਸ਼ਰਧਾਂਜਲੀ ....!!

    ReplyDelete
  7. ਭੈਣ ਦੀਪੀ ਜਦੋਂ ਸਾਹ ਮੁੱਕ ਜਾਣ ਤਾਂ ਜ਼ਿੰਦਗੀ ਮੇਹਰਬਾਨ ਨਹੀਂ ਰਹਿੰਦੀ। ਪਰਮਾਤਮਾ ਦੇ ਭਾਣੇ ਨੂੰ ਕਬੂਲਣਾ ਪੈਂਦਾ ਹੈ। ਇਨਸਾਨ ਮਰ ਜਾਂਦਾ ਹੈ, ਪਰ ਯਾਦਾਂ ਜ਼ਿੰਦਾ ਰਹਿੰਦੀਆਂ ਹਨ। ਦੁਖ ਵੰਡਾਉਣ 'ਤੇ ਸਭ ਦਾ ਤਹਿ ਦਿਲੋਂ ਧਨਵਾਦ।

    ReplyDelete
  8. ਬਹੁਤ ਹੀ ਦੁੱਖ ਦੀ ਘੜੀ ਹੈ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਵੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ