ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Mar 2013

ਬੁੱਢਾ ਬੋਹੜ - 2

ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਪ੍ਰੋ. ਹਰਿੰਦਰ ਕੌਰ ਸੋਹੀ । ਆਪ ਐਸ. ਜੀ. ਜੀ. ਜੰਨਤਾ ਗਰਲਜ਼ ਕਾਲਜ ਰਾਏਕੋਟ ਜ਼ਿਲ੍ਹਾ - ਲੁਧਿਆਣਾ (ਪੰਜਾਬ) ਵਿਖੇ ਪੜ੍ਹਾਉਂਦੇ ਰਹੇ ਹਨ। ਅੱਜ ਕੱਲ ਕਨੇਡਾ ਦੇ ਸਰੀ ਸ਼ਹਿਰ ਦੇ ਨਿਵਾਸੀ ਹਨ। ਆਪ ਇੱਕ ਚੰਗੇ ਬੁਲਾਰੇ ਹਨ । ਸਕੂਲ ਤੇ ਕਾਲਜ ਦੀ ਪੜ੍ਹਾਈ ਦੌਰਾਨ ਆਪ ਨੇ ਭਾਸ਼ਣ ਮੁਕਾਬਲਿਆਂ, ਨਾਟਕਾਂ ਤੇ ਕਵਿਤਾ ਬੋਲਣ ਦੇ ਮੁਕਾਬਲਿਆਂ 'ਚ ਵੱਧ ਚੜ੍ਹ ਕੇ ਭਾਗ ਲਿਆ। ਨੌਕਰੀ ਦੌਰਾਨ ਆਪ ਨੇ ਕੁੜੀਆਂ ਨੂੰ ਗਿੱਧਾ ਸਿਖਾਉਣ ਤੇ ਸਟੇਜਾਂ ਨੂੰ ਸੰਭਾਲਣ ਦੀ ਭੂਮਿਕਾ ਬਾਖੂਬੀ ਨਿਭਾਈ ਹੈ। ਆਪ ਦੀ ਇੱਕ ਕਹਾਣੀਆਂ ਦੀ ਕਿਤਾਬ 'ਹੌਲ਼ਾ ਫੁੱਲ' 2011 'ਚ ਆਈ ਸੀ ਜਿਸ ਨੂੰ ਭਰਪੂਰ ਹੁੰਗਾਰਾ ਮਿਲ਼ਿਆ। ਅੱਜ 'ਬੁੱਢਾ ਬੋਹੜ' ਜੁਗਲਬੰਦੀ 'ਚ ਆਪ ਨੇ ਆਪਣੇ ਪਲੇਠੇ ਹਾਇਕੁ ਨਾਲ਼ ਸਾਡੇ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਦਾ ਨਿੱਘਾ ਸੁਆਗਤ ਕਰਦੀ ਹਾਂ। 

5.
ਲੰਮੇਰੀ ਦਾੜ੍ਹੀ
ਬਾਬਾ ਬਣ ਖਲੋਤਾ
ਬੁੱਢਾ ਬੋਹੜ ............ਪ੍ਰੋ. ਹਰਿੰਦਰ ਕੌਰ ਸੋਹੀ 

ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ ।

5 comments:

 1. ਮੇਰੀ ਵੱਡੀ ਮਮੇਰੀ ਵੱਡੀ ਭੈਣ ( ਪ੍ਰੋ. ਹਰਿੰਦਰ ਕੌਰ ਸੋਹੀ) ਨੇ ਬੁੱਢੇ ਬੋਹੜ ਬਾਰੇ ਆਪਣੇ ਪਲੇਠੇ ਹਾਇਕੁ ਨਾਲ਼ ਸਾਂਝ ਪਾਈ। ਲੰਬੀ ਦਾੜ੍ਹੀ ਕਰਕੇ ਇਹ ਸਾਨੂੰ ਸਾਡਾ ਬਾਬਾ ਲੱਗਦਾ ਹੈ।

  ਲੰਮੇਰੀ ਦਾੜ੍ਹੀ
  ਬਾਬਾ ਬਣ ਖਲੋਤਾ
  ਬੁੱਢਾ ਬੋਹੜ

  ਭੈਣ ਜੀ ਦਾ ਹਾਇਕੁ ਜੁਗਲਬੰਦੀ 'ਚ ਸ਼ਾਮਿਲ ਕਰਕੇ ਮੈਂ ਇਸ ਕੜੀ ਨੂੰ ਅੱਗੇ ਤੋਰਦੀ ਹਾਂ।

  ReplyDelete
 2. 1)
  ਬਾਬੇ ਬੋਹੜ
  ਥੱਲੇ ਬੈਠੇ, ਉਮਰੋਂ
  ਲੱਗਣ ਭਰਾ
  (2)
  ਥੱੜੇ** ਤਰੇੜਾਂ
  ਜੀਵਣ ਭਰ ਦੀਆੰ
  ਆਂਡਾਂ* ਮੂੰਹ ਤੇ

  ਆਡਾਂ*= ਖੇਤਾਂ ਨੂੰ ਪਾਣੀ ਦੇਣ ਵਾਲੇ ਖਾਲ
  ਥੱੜੇ**=ਬੋਹੜ ਦੁਵਾਲੇ ਪੱਕਾ ਥੱੜਾ

  ਥਿੰਦ (ਅੰਮ੍ਰਿਤਸਰ)

  ReplyDelete
 3. ਨਿਊਜ਼ੀਲੈਂਡ ਤੋਂ ਜੋਤਪ੍ਰੀਤ ਨੇ ਬਾਬਿਆਂ ਦੀ ਢਾਣੀ ਬੋਹੜ ਥੱਲੇ ਤਾਸ਼ ਖੇਡਦੀ ਆਪਣੇ ਹਾਇਕੁ 'ਚ ਦਰਸਾ ਕੇ ਜੁਗਲਬੰਦੀ ਨੂੰ ਅੱਗੇ ਵਧਾਇਆ ਹੈ। ਕਿਸੇ ਪਿੰਡ ਦੀ ਸੱਥ ਦਾ ਝਲਕਾਰਾ ਪੈਂਦਾ ਹੈ। ਬਹੁਤ-ਬਹੁਤ ਸ਼ੁਕਰੀਆ !

  ਥਿੰਦ ਅੰਕਲ ਨੇ ਅੰਮ੍ਰਿਤਸਰ ਤੋਂ ਜੁਗਲਬੰਦੀ 'ਚ ਸਾਂਝ ਪਾਉਂਦਿਆਂ ਉਮਰਾਂ ਹੰਢਾ ਚੁੱਕੇ ਬਾਬੇ ਭਰਾਵਾਂ ਨੂੰ ਬੋਹੜ ਥੱਲੇ ਬੈਠੇ ਚਿੱਤਰਿਆ ਹੈ ਤੇ ਨਾਲ਼ ਹੀ 'ਥੱੜਾ' ਤੇ 'ਆਡਾਂ' ਸ਼ਬਦ ਦਾ ਬਹੁਤ ਹੀ ਨਵੇਕਲ਼ਾ ਪ੍ਰਯੋਗ ਕਰਦਿਆਂ ਉਨ੍ਹਾਂ ਬਾਬਿਆਂ ਨਾਲ਼ ਮੁਲਾਕਾਤ ਕਰਵਾ ਦਿੱਤੀ।

  ਜੋਤਪ੍ਰੀਤ ਤੇ ਥਿੰਦ ਅੰਕਲ ਵਧਾਈ ਦੇ ਪਾਤਰ ਹਨ।

  ReplyDelete
 4. ਹਰਿੰਦਰ ਭੈਣ ਜੀ ਦਾ ਮੈਂ ਹਾਇਕੁ ਲੋਕ 'ਤੇ ਸੁਆਗਤ ਕਰਦਾ ਹਾਂ।
  ਬਹੁਤ ਵਧੀਆ ਹਾਇਕੁ ਨਾਲ਼ ਸਾਂਝ ਪਾਈ ਹੈ।
  ਬਹੁਤ ਵਧਾਈ !

  ਜੋਤਪ੍ਰੀਤ ਭੈਣ ਜੀ ਤੇ ਥਿੰਦ ਅੰਕਲ ਜੀ ਦੇ ਹਾਇਕੁ ਵੀ ਬਹੁਤ ਚੰਗੇ ਲੱਗੇ।

  ReplyDelete
 5. बहन ਪ੍ਰੋ. ਹਰਿੰਦਰ ਕੌਰ ਸੋਹੀ हाइकुलोक से जुड़ी , तहे दिल से स्वागत है!
  लਲੰਮੇਰੀ ਦਾੜ੍ਹੀ
  ਬਾਬਾ ਬਣ ਖਲੋਤਾ
  ਬੁੱਢਾ ਬੋਹੜ ...
  लम्बी है दाढ़ी
  बाबा बनके खड़ा
  बूढ़ा बेहड़ ।
  बहुत सुन्दर कल्पना है बहन जी !! रामेश्वर काम्बोज 'हिमांशु'

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ