ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Mar 2013

ਬੁੱਢਾ ਬੋਹੜ - 1

ਅੱਜ ਹਾਇਕੁ-ਲੋਕ ਮੰਚ ਇੱਕ ਕਦਮ ਹੋਰ ਅੱਗੇ ਵਧਿਆ ਹੈ ਜਿੱਥੇ ਪਾਠਕ ਤੇ ਰਚਨਾਕਾਰ ਇੱਕ ਦੂਜੇ ਦੀ ਹੌਸਲਾ ਅਫ਼ਜਾਈ ਦੇ ਨਾਲ਼-ਨਾਲ਼ ਹਾਇਕੁ-ਜੁਗਲਬੰਦੀ 'ਚ ਵੀ ਸ਼ਾਮਲ ਹੋਏ। ਪੁਰਾਣੇ ਘਰ ਨੂੰ ਲੈ ਕੇ ਕੀਤੀ ਹਾਇਕੁ-ਜੁਗਲਬੰਦੀ ਸ਼ਲਾਘਾਯੋਗ ਹੈ। ਇਸ ਰੁਚੀ ਨੂੰ ਅੱਗੇ ਵਧਾਉਂਦੇ ਹੋਏ ਅੱਜ 'ਬੁੱਢੇ ਬੋਹੜ' ਨੂੰ ਇਸ ਕੜੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਢਲਾ ਹਾਇਕੁ (ਹਾਇਗਾ) ਸਾਡੀ ਨਿੱਕੀ ਹਾਇਕੁਕਾਰਾ ਸੁਪ੍ਰੀਤ ਦਾ ਹੈ। ਇਸ ਨੂੰ ਹਾਇਕੁ ਜੁਗਲਬੰਦੀ ਦੇ ਰੂਪ 'ਚ ਮੈਂ ਅੱਗੇ ਵਧਾਉਂਦੀ ਹੋਈ ਸਾਡੇ ਮੰਚ ਦੇ ਸਾਰੇ ਪਾਠਕਾਂ ਤੇ ਲੇਖਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੰਦੀ ਹਾਂ। ਆਸ ਕਰਦੀ ਹਾਂ ਕਿ ਆਪ ਇਸ ਨਿੱਘੇ ਸੱਦੇ ਨੂੰ ਕਬੂਲਦੇ ਹੋਏ ਆਪਣੀਆਂ ਹਾਇਕੁ ਪੈੜਾਂ ਜ਼ਰੂਰ ਪਾਓਗੇ।



1.
ਬੁੱਢਾ ਬੋਹੜ
ਬਾਬੇ ਦੀਆਂ ਝੁਰੀਆਂ
ਲੱਗਣ ਇੱਕੋ 

ਸੁਪ੍ਰੀਤ ਕੌਰ ਸੰਧੂ-ਜਮਾਤ ਨੌਵੀਂ 

2.
ਆਥਣ ਵੇਲ਼ਾ
ਨੀਝ ਲਾ ਬਾਬਾ ਤੱਕੇ
ਬੁੱਢਾ ਬੋਹੜ 

ਡਾ. ਹਰਦੀਪ ਕੌਰ ਸੰਧੂ

3.
ਬਾਬਾ ਬੋਹੜ 
ਦਾੜੀ ਬਣੀ ਏ ਪੀਂਘ
ਬੱਚੇ ਝੂਟਣ

ਦਿਲਜੋਧ ਸਿੰਘ 

4.
ਬੁੱਢਾ ਬੋਹੜ 
ਉਡੀਕੇ ਆਰੀ ਵਾਲੇ 
ਧੂੰਆਂ ਅਸਹਿ ।



ਬੁੱਢਾ ਬੋਹੜ
ਸੜਕ ਦੇ ਕਿਨਾਰੇ
ਕਾਰਾਂ ਗਿਣਦਾ ।

ਬੁੱਢਾ ਬੋਹੜ
ਬਰਖਾ ਨੂੰ ਉਡੀਕੇ
ਮਿੱਟੀ ਝੜ੍ਹ ਜੂ ।


ਜਨਮੇਜਾ ਸਿੰਘ ਜੌਹਲ 
ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ ।

5 comments:

  1. ਬਾਬਾ ਬੋਹੜ
    ਦਾੜੀ ਬਣੀ ਏ ਪੀਂਗ
    ਬੱਚੇ ਝੂਟਣ ।

    ReplyDelete
  2. ਦਿਲਜੋਧ ਬਾਈ ਜੀ ਨੇ ਬੱਚਿਆਂ ਲਈ ਪੀਂਘ ਬਣੇ ਬਾਬੇ ਬੋਹੜ ਦੀ ਹਾਜ਼ਰੀ ਲੁਆ ਹਾਇਕੁ -ਜੁਗਲਬੰਦੀ ਵਿੱਚ ਸਾਂਝ ਪਾਈ। ਆਪ ਜੀ ਦੇ ਨਿੱਘੇ ਹੁੰਗਾਰੇ ਹਾਇਕੁ ਲੋਕ ਨੂੰ ਹਰ ਦਿਨ ਅੱਗੇ ਵਧਾ ਰਹੇ ਹਨ। ਬਹੁਤ -ਬਹੁਤ ਧੰਨਵਾਦ !

    ReplyDelete
  3. ਜਨਮੇਜਾ ਸਿੰਘ ਬਾਈ ਜੀ ਨੇ ਮੇਲ ਰਾਹੀਂ ਹਾਇਕੁ ਭੇਜ ਕੇ ਜੁਗਲਬੰਦੀ ਨੂੰ ਅੱਗੇ ਵਧਾਇਆ। ਕਿਤੇ ਬੁੱਢਾ ਬੋਹੜ ਦੁੱਖੀ ਦਿੱਖਦਾ ਪ੍ਰਤੀਤ ਹੁੰਦਾ ਹੈ ਕਿਉਂ ਜੋ ਵੱਧ ਰਹੇ ਟ੍ਰੈਫਿਕ ਨਾਲ਼ ਵਾਤਾਵਰਣ ਧੂੰਆਂਧਾਰ ਹੋ ਰਿਹਾ । ਨਾਲ਼ ਹੀ ਓਹ ਮੀਂਹ ਨੂੰ ਉਡੀਕਦਾ ਹੈ ਤਾਂ ਕਿ ਕੁਝ ਰਾਹਤ ਮਿਲ਼ੇ।

    ਬੁੱਢਾ ਬੋਹੜ
    ਉਡੀਕੇ ਆਰੀ ਵਾਲੇ
    ਧੂੰਆਂ ਅਸਹਿ ।

    ਬੁੱਢਾ ਬੋਹੜ
    ਸੜਕ ਦੇ ਕਿਨਾਰੇ
    ਕਾਰਾਂ ਗਿਣਦਾ ।

    ਬੁੱਢਾ ਬੋਹੜ
    ਬਰਖਾ ਨੂੰ ਉਡੀਕੇ
    ਮਿੱਟੀ ਝੜ੍ਹ ਜੂ ।

    ਜਨਮੇਜਾ ਜੀ ਵਧਾਈ ਦੇ ਪਾਤਰ ਹਨ। ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

    ReplyDelete
  4. हाइकुलोक की टिम को बहुत बधाई और ਬੁੱਢਾ ਬੋਹੜ का सौभाग्य कि चलो उसकी खबर किसी ने तो ली । रामेश्वर काम्बोज 'हिमांशु'

    ReplyDelete
  5. ਬੂਡਾ ਬੋਹੜ /ਬਾਵੇ ਦੀਆਂ ਝੁਰੀਆਂ /ਲਗਣ ਇਕੋ। ਸੁਪ੍ਰਿਤਕੋਰ ਦਾ ਹਾਇਗਾ। ਹਰਦੀਪ ਕੋਰ , ਜਨਮੇਜਾ ਸਿੰਘ ਅਤੇ ਦਿਲਜੋਧ ਸਿੰਘ ਸਬ ਦੇ ਹਾਇਕੁ ਬਹੁਤ ਚੰਗੇ ਲੱਗੇ ,ਸਬ ਨੂ ਵਧਾਈ। ਹਾਇਕੁਲੋਕ ਦੇ ਪੁਰਾਣੇ ਹਿੱਸੇ ਪੜ੍ਹੇ ਬਹੁਤ ਬੜਿਆ ਲੱਗੇ।
    ਵਿਸ਼ੇਸ਼ਕਰ --- ਬਾਬਾ ਵੋਹੜ / ਦਾੜੀ ਬਣੀ ਏ ਪੀਂਘ /ਬੱਚੇ ਝੂਲਣ। ---ਬੁਢਾ ਬੋਹੜ /ਸੜਕ ਦੇ ਕਿਨਾਰੇ /ਕਰਨ ਗਿਨਦਾ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ