ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Mar 2013

ਗੁਸਲ ਬੈਠੇ

8 ਮਾਰਚ , 2013 ਨੂੰ ਪਟਿਆਲ਼ਾ ਵਿਖੇ ਹੋਈ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਜਨਮੇਜਾ ਸਿੰਘ ਜੌਹਲ ਹਾਇਕੁ-ਲੋਕ ਮੰਚ ਦੇ ਨਿਰੂਪਕ ਵਜੋਂ ਸ਼ਾਮਿਲ ਹੋਏ। ਆਪ ਵਲੋਂ ਪੜ੍ਹੇ ਗਏ ਹਾਇਕੁਆਂ ਵਿੱਚੋਂ ਪੇਸ਼ ਨੇ ਕੁਝ ਹਾਇਕੁ।


1.
ਗੁਸਲ ਬੈਠੇ
ਅਖਬਾਰਾਂ ਪੜ੍ਹੀਆਂ
ਪਾਣੀ ਛੱਡਿਆ

2.
ਅੰਦਰ ਬੈਠਾ
ਅਬਦਾਲੀ ਆਪਣੇ
ਲੁੱਟਦਾ ਜਾਵੇ

3.
ਹੱਕ ਮੰਗੀਏ
ਹਰ ਯੁੱਗ ਨੇ ਦਿੱਤੇ
ਪੁਲਸੀ ਡੰਡੇ

ਜਨਮੇਜਾ ਸਿੰਘ ਜੌਹਲ
(ਲੁਧਿਆਣਾ) 

3 comments:

 1. जनमेजा सिंह जोहल का दूसरा हाइकु बहुत अच्छा और प्रतीकत्मक है।

  ReplyDelete
 2. ਜੌਹਲ ਜੀ,
  ਆਪ ਜੀ ਨੇ ਪੱਟਆਲੇ ਵਿਖੇ ਹੋਈ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ ਮੰਚ ਤੋਂ ਹਾਇਕੁ ਲੋਕ ਲਈ ਡਾ. ਹਰਦੀਪ ਕੋਰ ਸੰਧੂ ਵਲੋਂ ਪਾਏ ਯੋਗਦਾਨ ਦਾ ਜੋ ਵਰਨਣ ਕੀਤਾ ਹੈ, ਉਹ ਵਾਕਿਆ ਹੀ ਸ਼ਲ੍ਹਾਘਾ ਯੋਗ ਹੈ। ਆਪ ਵਲੋ ਪੜੇ ਗਏ ਹਾਇਕੁ ਬੜੇ ਪਸੰਦ ਆਏ। ਵਧਾਈ ਦੇ ਪਾਤਰ ਹੋ।

  ReplyDelete
 3. ਗੁਸਲ ਬੈਠੇ
  ਅਖਬਾਰਾਂ ਪੜ੍ਹੀਆਂ
  ਪਾਣੀ ਛੱਡਿਆ
  ਬਹੁਤ ਵਧੀਆ ਜੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ