ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Mar 2013

ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ

ਜਨਮੇਜਾ ਸਿੰਘ ਜੌਹਲ ਹਾਇਕੁ ਪਾਠ ਕਰਦਿਆਂ  
                     ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ- ਇੱਕ ਰਿਪੋਰਟ 
ਜਨਮੇਜਾ ਸਿੰਘ ਜੌਹਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਰਚ 8, 2013 ਨੂੰ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਹਿਤ ਸਭਾ ਵੱਲੋਂ ਵਿਭਾਗ ਦੇ ਮੁੱਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ 'ਚ ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ ਹੋਈ | ਡਾ. ਅੰਜਲੀ ਦੇਵਧਰ ਮੁੱਖ ਮਹਿਮਾਨ ਤੇ ਡਾ. ਦਲੀਪ ਕੌਰ ਟਿਵਾਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਨਫ਼ਰੰਸ ਦੇ ਪ੍ਰਧਾਨਗੀ ਭਾਸ਼ਣ 'ਚ ਉਪ-ਕੁੱਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਦੁਨੀਆਂ 'ਚ ਆ ਰਹੀਆਂ ਤਬਦੀਲੀਆਂ ਨਾਲ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ | ਹਾਇਕੁ-ਕਾਵਿ ਦਾ ਜ਼ਿਕਰ ਕਰਦਿਆਂ ਆਪ ਨੇ ਕਿਹਾ ਕਿ ਪੰਜਾਬੀ ਹਾਇਕੁ ਵਿੱਚ ਬਹੁਤ ਸੰਭਾਵਨਾ ਹੈ ਕਿਉਂਕਿ ਇਹ ਜ਼ਿੰਦਗੀ ਦੇ ਵੱਡੇ ਪਸਾਰਾਂ ਨੂੰ ਬਹੁਤ ਥੋੜੇ ਸ਼ਬਦਾਂ 'ਚ ਪੇਸ਼ ਕਰਨ ਦੇ ਸਮਰੱਥ ਹੈ |  


                 ਇਸ ਮੌਕੇ ਆਯੋਜਿਤ ਹਾਇਕੁ ਦਰਬਾਰ 'ਚ ਜਨਮੇਜਾ ਸਿੰਘ ਜੌਹਲ,ਕਸ਼ਮੀਰੀ ਲਾਲ ਚਾਵਲਾ, ਅਨੂਪ ਵਿਰਕ, ਡਾ. ਭੁਪਿੰਦਰ ਸਿੰਘ ਖਹਿਰਾ , ਗੁਰਮੀਤ ਸੰਧੂ, ਅਮਰਜੀਤ ਸਾਥੀ, ਪ੍ਰੋ. ਦਰਬਾਰਾ ਸਿੰਘ,ਕੁਲਵੰਤ ਗਰੇਵਾਲ, ਚਰਨਜੀਤ ਕੌਰ, ਡਾ. ਨਰਿੰਦਰ ਸਿੰਘ ਕਪੂਰ, ਸਿਮਰਨਜੀਤ ਸਿੰਘ, ਡਾ. ਦੀਪਕ ਮਨਮੋਹਨ ਸਿੰਘ,  ਡਾ. ਪਰਮਜੀਤ ਵਰਮਾ, ਗੁਰਦੇਵ ਚੌਹਾਨ ਆਦਿ ਨੇ ਹਾਜ਼ਰੀ ਲੁਵਾਈ। 
                ਜਨਮੇਜਾ ਸਿੰਘ ਜੌਹਲ ਨੇ ਹਾਇਕੁ - ਲੋਕ ਮੰਚ  ਨੂੰ ਨਿਰੂਪਣ ਕਰਦੇ ਹੋਏ ਮੇਰੇ ਨਾਮ ਦਾ ਵਿਸ਼ੇਸ਼ ਜ਼ਿਕਰ ਕੀਤਾ । ਆਪ ਨੇ ਆਪਣੇ ਨਵੇਂ ਹਾਇਕੁਆਂ ਦੇ ਨਾਲ਼-ਨਾਲ਼ ਹਾਇਕੁ -ਲੋਕ ਮੰਚ 'ਤੇ ਹੁਣ ਤੱਕ ਪ੍ਰਕਾਸ਼ਿਤ ਆਪਣੇ ਹਾਇਕੁ ਪੇਸ਼ ਕੀਤੇ। ਇਸ ਤਰਾਂ ਪਹਿਲੀ ਵਾਰ ਪੰਜਾਬੀ ਹਾਇਕੁ, ਜਪਾਨੀ ਕਾਵਿ ਵਿਧਾ ਦੇ ਨਿਯਮਾਂ ( 5+ 7+5 ) ਦੀ ਪਾਲਣਾ ਕਰਦੇ ਹੋਏ ਕਿਸੇ ਪੰਜਾਬੀ ਹਾਇਕੁ ਕਾਨਫ਼ਰੰਸ ਦਾ ਹਿੱਸਾ ਬਣੇ। ਇਹ ਹਾਇਕੁ-ਲੋਕ ਪਰਿਵਾਰ ਦੀ ਇੱਕ ਵੱਡਮੁੱਲੀ ਪ੍ਰਾਪਤੀ ਹੈ। ਸਾਰੇ ਹਾਇਕੁਕਾਰ ਤੇ ਪਾਠਕ ਵਧਾਈ ਦੇ ਪਾਤਰ ਹਨ। ਮੈਂ ਹਾਇਕੁ-ਲੋਕ ਮੰਚ ਵਲੋਂ ਜਨਮੇਜਾ ਸਿੰਘ ਜੌਹਲ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। 

(ਨੋਟ: ਇਹ ਪੋਸਟ ਹੁਣ ਤੱਕ 108 ਵਾਰ ਖੋਲ੍ਹ ਕੇ ਪੜ੍ਹੀ ਗਈ )

7 comments:

  1. हाइकुलोक का और आपका जिक्र हुआ ,इसके लिए बहुत बधाई! यह स्वीकृति किसी साधारण संस्था की नही बल्कि'ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਹਿਤ ਸਭਾ की है । हमारा सिर फ़क्र से ऊँचा हुआ। बहुत बधाई बंहन हरदीप सन्धु जी ।

    ReplyDelete
  2. बहुत बधाई दीपी बहन । आपके नाम का उल्लेख हमारे लिए बहुत सम्मान की बात है । यह आपका रात -दिन का परिश्रम है ।

    ReplyDelete
  3. Anonymous9.3.13

    Thanks - janmeja

    ReplyDelete
  4. ਹਰਦੀਪ ਭੈਣ ਜੀ,
    ਮੁਬਾਰਕਾਂ !
    ਇਹ ਤੁਹਾਡੀ ਅਣਥੱਕ ਮਿਹਨਤ ਦਾ ਨਤੀਜਾ ਹੈ। ਆਪ ਦੇ ਨਾਮ ਅਤੇ ਹਾਇਕੁ-ਲੋਕ ਮੰਚ ਦਾ ਪੰਜਾਬੀ ਕਾਨਫਰੰਸ 'ਚ ਜ਼ਿਕਰ ਸਾਡੇ ਲਈ ਮਾਣ ਵਾਲ਼ੀ ਗੱਲ ਹੈ, ਜਿਸ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete
  5. ਹਰਦੀਪ,ਮੇਰੇ ਵਲੋਂ ਤੇ ਤੇਰੀ ਆਂਟੀ ਵਲੋਂ ਬਹੁਤ ਬਹੁਤ ਵਧਾਈ ਹੋਵੇ । ਅੰਤਰਰਾਸ਼ਟਰੀ ਮੰਚ ਤੇ ਤੁਹਾਡੇ ਵਲੋ ਹਾਇਕੁ-ਲੋਕ ਲਈ ਪਾਏ ਯੋਗਦਾਨ ਦਾ ਵਰਨਣ ਕੀਤਾ ਜਾਣਾ ਵਾਕਿਆ ਹੀ ਮਾਣ ਵਾਲੀ ਗੱਲ ਹੈ। ਅਸੀ ਵੀ ਮਾਣ ਅੰਨਭੱਵ ਕਰਦੇ ਹਾਂ ।
    ਤੇਨੂੰ ਵਾਕਿਆ ਹੀ ਬੱੜਾ ਉੱਤਸ਼ਾਹ ਮਿਲਿਆ ਹੋਵੇਗਾ--ਹੈਂ ਨਾ ।

    ReplyDelete
  6. ਕਮਲ ਸੇਖੋਂ10.3.13

    ਹਰਦੀਪ ਜੀ ਤੁਹਾਡੀ ਕਮੀ ਮਹਿਸੂਸ ਹੋਈ । ਜੌਹਲ ਸਰ ਵਲੋਂ ਤੁਹਾਡਾ ਜ਼ਿਕਰ ਸੁਣਿਆ ਸੀ ...ਬਹੁਤ ਚੰਗਾ ਲੱਗਾ..ਮੁਬਾਰਕਾਂ...

    ReplyDelete
  7. ਬਹੁਤ ਵਧਾਈ ਦੇ ਪਾਤਰ ਹੋ, ਭੈਣਜੀ। ਆਪਦੀ ਮਿਹਨਤ ਸਦਕਾ ਹਾਇਕੁ-ਲੋਕ ਹੋਰ ਵੀ ਵਧੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ