ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Mar 2013

ਖਾਲੀ ਫਰੇਮ

ਖਾਲੀ ਫੇਰਮ ਨੂੰ ਤੱਕਦਿਆਂ ਹੀ ਸਾਡਾ ਮਨ ਉਧੇੜ-ਬੁਣ 'ਚ ਲੱਗ ਜਾਂਦਾ ਹੈ। ਹਰ ਇੱਕ ਦਾ ਵੱਖਰਾ ਹੀ ਅੰਦਾਜ਼ ਹੋਵੇਗਾ  ਇਸ ਫੇਰਮ ਦੀ ਕਹਾਣੀ ਨੂੰ ਦਰਸਾਉਣ ਦਾ। ਸਾਡੀ ਨਿੱਕੀ ਹਾਇਕੁਕਾਰਾ ਕੁਝ ਇਸ ਤਰਾਂ ਆਪਣੇ ਹਾਇਕੁ-ਕਾਵਿ 'ਚ ਪਰੋ ਕੇ ਲਿਆਈ ਹੈ ਇਸ ਫਰੇਮ ਨੂੰ ! 

1.
ਖਾਲੀ ਫਰੇਮ
ਹੱਸਣਾ-ਹਸਾਉਣਾ 
ਕੁਝ ਨਾ ਯਾਦ

2.
ਖਾਲੀ ਫਰੇਮ
ਗਿੜਦੀਆਂ ਨੇ ਸੋਚਾਂ
ਲੱਭੇ ਕੁਝ ਨਾ 

ਸੁਪ੍ਰੀਤ ਕੌਰ ਸੰਧੂ
(ਜਮਾਤ-ਨੌਵੀਂ)
(ਸਿਡਨੀ)


ਨੋਟ: ਇਹ ਪੋਸਟ ਹੁਣ ਤੱਕ 39 ਵਾਰ ਖੋਲ੍ਹ ਕੇ ਪੜ੍ਹੀ ਗਈ ।


6 comments:

 1. बेटी सुप्रीत की नवल कल्पना का चमत्कार इन हाइकु में बहुत कुशलता से पेश किया गया है । रामेश्वर काम्बोज 'हिमांशु'

  ReplyDelete
 2. ਵਧੀਆ ਲਿਖਿਆ , ਨੌਵੀੰ ਜਮਾਤ ਦੀ ਬੱਚੀ ਦਾ ਹਾਇਕੂ ਭਵਿੱਖ ਕਾਫੀ ਉਜਲਾ ਹੈ ....

  ReplyDelete
 3. ਸੁਪੀ ਤੇਰੇ ਇਹ ਹਾਇਕੁ ਤਾਂ ਬੱਸ ਕਮਾਲ ਨੇ !
  ਕਿਸੇ ਬਹੁਤ ਹੀ ਡੂੰਘੀ ਸੋਚ 'ਚੋਂ ਨਿਕਲ਼ ਕੇ ਆਏ ਨੇ। ਜੇ ਹੇਠਾਂ ਤੇਰੀ ਜਮਾਤ ਨਾ ਦੱਸੀ ਹੁੰਦੀ ਤਾਂ ਕੋਈ ਕਹਿ ਨਹੀਂ ਸਕਦਾ ਸੀ ਕਿ ਕੋਈ ਐਨੀ ਛੋਟੀ ਉਮਰ 'ਚ ਐਨੀ ਗਹਿਰਾਈ 'ਚ ਉੱਤਰ ਸਕਦਾ ਹੈ।
  ਸਾਰਿਆਂ ਨੂੰ ਬਹੁਤ ਪਸੰਦ ਆਏ।

  ਵਰਿੰਦਰ ਤੇ ਪਰਮ

  ReplyDelete
 4. ਸੁਪ੍ਰੀਤ ਨੇ ਇਹ ਹਾਇਕੁ ਲਿਖ ਕੇ ਮੇਰੇ ਨਾਲ਼ ਭਾਵ ਸਾਂਝੇ ਕਰਦਿਆਂ ਕਿਹਾ ......

  ਖਾਲੀ ਫਰੇਮ
  ਹੱਸਣਾ-ਹਸਾਉਣਾ
  ਕੁਝ ਨਾ ਯਾਦ

  ਕਿਸੇ ਖਾਲੀ ਫਰੇਮ ਨੂੰ ਦੇਖਦਿਆਂ ਇੱਕ ਅਜਿਹੇ ਇਨਸਾਨ ਦੀ ਤਸਵੀਰ ਮਨ 'ਚ ਉਭਰਦੀ ਹੈ ਜਿਸ ਦੀ ਯਾਦਾਸ਼ਤ ਗੁੰਮ ਹੋ ਗਈ ਹੋਵੇ । ਉਸ ਨੂੰ ਆਪਣੇ ਹੱਸਦੇ-ਖੇਡਦੇ ਬੱਚੇ ਤੱਕ ਯਾਦ ਨਹੀਂ ਰਹਿੰਦੇ। ਉਹ ਇੱਕ ਖਾਲੀ ਫਰੇਮ ਬਣ ਕੇ ਰਹਿ ਜਾਂਦਾ ਹੈ।
  ਖਾਲੀ ਫਰੇਮ
  ਗਿੜਦੀਆਂ ਨੇ ਸੋਚਾਂ
  ਲੱਭੇ ਕੁਝ ਨਾ

  ਸੋਚਾਂ ਦਾ ਦੌਰ ਦਿਮਾਗ 'ਚ ਚੱਲਦਾ ਰਹਿੰਦਾ ਹੈ ਪਰ ਬਹੁਤੀ ਵਾਰੀ ਹੱਥ-ਪੱਲੇ ਕੁਝ ਨਹੀਂ ਪੈਂਦਾ- ਬੱਸ ਇੱਕ ਖਾਲੀ ਫਰੇਮ
  ਉਸ ਦੀ ਵਿਲੱਖਣ ਸੋਚ ਮੈਨੂੰ ਅਚੰਭਿਤ ਕਰ ਗਈ।

  ਮੈਂ ਸਾਰੇ ਪਾਠਕਾਂ ਦਾ ਸੁਪ੍ਰੀਤ ਦੇ ਹਾਇਕੁ ਪਸੰਦ ਕਰਨ ਤੇ ਹੌਸਲਾ ਅਫ਼ਜ਼ਾਈ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

  ReplyDelete
 5. ਸੁਪ੍ਰੀਤ ਬੇਟੀ ਦੇ ਹਾਇਕੁ ਇਹ ਸਿੱਧ ਕਰਦੇ ਹਨ ਕਿ "ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ"।ਮਨ ਬਹੁਤ ਖੁਸ਼ ਹੋਇਆ।

  ReplyDelete
 6. ਦੋਵੇਂ ਹਾਇਕੂ ਬੜੀ ਸੋਹਣੀ ਤਰਾਂ ਖਾਲੀ ਫਰੇਮ ਵਿੱਚ ਪੂਰੇ ਆ ਗਏ ਹਣ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ