ਖਾਲੀ ਫੇਰਮ ਨੂੰ ਤੱਕਦਿਆਂ ਹੀ ਸਾਡਾ ਮਨ ਉਧੇੜ-ਬੁਣ 'ਚ ਲੱਗ ਜਾਂਦਾ ਹੈ। ਹਰ ਇੱਕ ਦਾ ਵੱਖਰਾ ਹੀ ਅੰਦਾਜ਼ ਹੋਵੇਗਾ ਇਸ ਫੇਰਮ ਦੀ ਕਹਾਣੀ ਨੂੰ ਦਰਸਾਉਣ ਦਾ। ਸਾਡੀ ਨਿੱਕੀ ਹਾਇਕੁਕਾਰਾ ਕੁਝ ਇਸ ਤਰਾਂ ਆਪਣੇ ਹਾਇਕੁ-ਕਾਵਿ 'ਚ ਪਰੋ ਕੇ ਲਿਆਈ ਹੈ ਇਸ ਫਰੇਮ ਨੂੰ !
1.
ਖਾਲੀ ਫਰੇਮ
ਹੱਸਣਾ-ਹਸਾਉਣਾ
ਕੁਝ ਨਾ ਯਾਦ
2.
ਖਾਲੀ ਫਰੇਮ
ਗਿੜਦੀਆਂ ਨੇ ਸੋਚਾਂ
ਲੱਭੇ ਕੁਝ ਨਾ
ਸੁਪ੍ਰੀਤ ਕੌਰ ਸੰਧੂ
(ਜਮਾਤ-ਨੌਵੀਂ)
(ਸਿਡਨੀ)
बेटी सुप्रीत की नवल कल्पना का चमत्कार इन हाइकु में बहुत कुशलता से पेश किया गया है । रामेश्वर काम्बोज 'हिमांशु'
ReplyDeleteਵਧੀਆ ਲਿਖਿਆ , ਨੌਵੀੰ ਜਮਾਤ ਦੀ ਬੱਚੀ ਦਾ ਹਾਇਕੂ ਭਵਿੱਖ ਕਾਫੀ ਉਜਲਾ ਹੈ ....
ReplyDeleteਸੁਪੀ ਤੇਰੇ ਇਹ ਹਾਇਕੁ ਤਾਂ ਬੱਸ ਕਮਾਲ ਨੇ !
ReplyDeleteਕਿਸੇ ਬਹੁਤ ਹੀ ਡੂੰਘੀ ਸੋਚ 'ਚੋਂ ਨਿਕਲ਼ ਕੇ ਆਏ ਨੇ। ਜੇ ਹੇਠਾਂ ਤੇਰੀ ਜਮਾਤ ਨਾ ਦੱਸੀ ਹੁੰਦੀ ਤਾਂ ਕੋਈ ਕਹਿ ਨਹੀਂ ਸਕਦਾ ਸੀ ਕਿ ਕੋਈ ਐਨੀ ਛੋਟੀ ਉਮਰ 'ਚ ਐਨੀ ਗਹਿਰਾਈ 'ਚ ਉੱਤਰ ਸਕਦਾ ਹੈ।
ਸਾਰਿਆਂ ਨੂੰ ਬਹੁਤ ਪਸੰਦ ਆਏ।
ਵਰਿੰਦਰ ਤੇ ਪਰਮ
ਸੁਪ੍ਰੀਤ ਨੇ ਇਹ ਹਾਇਕੁ ਲਿਖ ਕੇ ਮੇਰੇ ਨਾਲ਼ ਭਾਵ ਸਾਂਝੇ ਕਰਦਿਆਂ ਕਿਹਾ ......
ReplyDeleteਖਾਲੀ ਫਰੇਮ
ਹੱਸਣਾ-ਹਸਾਉਣਾ
ਕੁਝ ਨਾ ਯਾਦ
ਕਿਸੇ ਖਾਲੀ ਫਰੇਮ ਨੂੰ ਦੇਖਦਿਆਂ ਇੱਕ ਅਜਿਹੇ ਇਨਸਾਨ ਦੀ ਤਸਵੀਰ ਮਨ 'ਚ ਉਭਰਦੀ ਹੈ ਜਿਸ ਦੀ ਯਾਦਾਸ਼ਤ ਗੁੰਮ ਹੋ ਗਈ ਹੋਵੇ । ਉਸ ਨੂੰ ਆਪਣੇ ਹੱਸਦੇ-ਖੇਡਦੇ ਬੱਚੇ ਤੱਕ ਯਾਦ ਨਹੀਂ ਰਹਿੰਦੇ। ਉਹ ਇੱਕ ਖਾਲੀ ਫਰੇਮ ਬਣ ਕੇ ਰਹਿ ਜਾਂਦਾ ਹੈ।
ਖਾਲੀ ਫਰੇਮ
ਗਿੜਦੀਆਂ ਨੇ ਸੋਚਾਂ
ਲੱਭੇ ਕੁਝ ਨਾ
ਸੋਚਾਂ ਦਾ ਦੌਰ ਦਿਮਾਗ 'ਚ ਚੱਲਦਾ ਰਹਿੰਦਾ ਹੈ ਪਰ ਬਹੁਤੀ ਵਾਰੀ ਹੱਥ-ਪੱਲੇ ਕੁਝ ਨਹੀਂ ਪੈਂਦਾ- ਬੱਸ ਇੱਕ ਖਾਲੀ ਫਰੇਮ
ਉਸ ਦੀ ਵਿਲੱਖਣ ਸੋਚ ਮੈਨੂੰ ਅਚੰਭਿਤ ਕਰ ਗਈ।
ਮੈਂ ਸਾਰੇ ਪਾਠਕਾਂ ਦਾ ਸੁਪ੍ਰੀਤ ਦੇ ਹਾਇਕੁ ਪਸੰਦ ਕਰਨ ਤੇ ਹੌਸਲਾ ਅਫ਼ਜ਼ਾਈ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਸੁਪ੍ਰੀਤ ਬੇਟੀ ਦੇ ਹਾਇਕੁ ਇਹ ਸਿੱਧ ਕਰਦੇ ਹਨ ਕਿ "ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ"।ਮਨ ਬਹੁਤ ਖੁਸ਼ ਹੋਇਆ।
ReplyDeleteਦੋਵੇਂ ਹਾਇਕੂ ਬੜੀ ਸੋਹਣੀ ਤਰਾਂ ਖਾਲੀ ਫਰੇਮ ਵਿੱਚ ਪੂਰੇ ਆ ਗਏ ਹਣ।
ReplyDelete