ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Mar 2013

ਪੁਰਾਣਾ ਘਰ

ਪੁਰਾਣਾ ਘਰ ਜਿੱਥੇ ਸਾਡੀ ਰੂਹ ਵੱਸਦੀ ਹੋਵੇ ਚੇਤਿਆਂ 'ਚ ਸਦਾ ਸਾਡੇ ਅੰਗ-ਸੰਗ ਰਹਿੰਦਾ ਹੈ ਅਸੀਂ ਚਾਹੇ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਚਲੇ ਜਾਈਏ ! 

ਆਇਆ ਯਾਦ
ਚੇਤਿਆਂ 'ਚ ਵੱਸਦਾ
ਪੁਰਾਣਾ ਘਰ..............ਬਾਜਵਾ

ਪੁਰਾਣਾ ਘਰ
ਬੈਠਕ 'ਚ ਅੰਗੀਠੀ
ਬਾਬੇ ਦੀ ਫੋਟੋ ............ਸੰਧੂ 

ਪੁਸ਼ਤੀ ਘਰ
ਡਿਓੜ੍ਹੀ ਬੈਠਾ ਬਾਪੂ
ਮੰਜੇ 'ਤੇ ਖੂੰਡਾ ............ਥਿੰਦ

ਵਿਹੜੇ ਵਿੱਚ
ਇੱਕ ਰੁੱਖ ਸੁੱਕਿਆ
ਉਡੀਕਾਂ ਖਾਧਾ...........ਦਿਲਜੋਧ ਸਿੰਘ

ਬਾਜਵਾ ਸੁਖਵਿੰਦਰ- ਪਟਿਆਲ਼ਾ
ਡਾ. ਹਰਦੀਪ ਸੰਧੂ- ਬਰਨਾਲ਼ਾ 
ਜੋਗਿੰਦਰ ਸਿੰਘ 'ਥਿੰਦ'-ਅੰਮ੍ਰਿਤਸਰ
ਦਿਲਜੋਧ ਸਿੰਧ- ਨਵੀਂ ਦਿੱਲੀ 

6 comments:

 1. ਹਰਦੀਪ, ਕਿਨੀ ਸੁੰਦਰ ਜੁਗਲਬੰਦੀ ਕੀਤੀ ਰੀਤੀ ਗਈ ਹੈ।ਵਿਧਾਈ ਦੀ ਹੱਕਦਾਰ ਹੋ।

  ReplyDelete
 2. ਹਰਦੀਪ---ਇਹ ਜੁਗਲਬੰਦੀ ਕਿਸ ਤਿਰ੍ਹਾਂ ਦੀ ਹੈ।
  ਪੁਸ਼ਤੀ ਘਰ
  ਡਿਓੜੀ ਵਿਚ ਬਾਪੂ
  ਮੰਜਾ ਤੇ ਖੂੰਡ

  ReplyDelete
 3. ਥਿੰਦ ਅੰਕਲ, ਜੁਗਲਬੰਦੀ ਪਸੰਦ ਕਰਨ ਲਈ ਅਤੇ ਪਿੱਠ ਥਾਪੜੇ ਲਈ ਮੈਂ ਆਪ ਜੀ ਦੀ ਤਹਿ ਦਿਲੋਂ ਧੰਨਵਾਦੀ ਹਾਂ।
  ਜੁਗਲਬੰਦੀ ਨੂੰ ਅੱਗੇ ਵਧਾਉਂਦੇ ਹੋਏ ਆਪ ਨੇ ਬਾਪੂ ਦੀ ਹਾਜ਼ਰੀ ਲੁਆ ਦਿੱਤੀ। ਬਾਪੂ ਦਾ ਖੂੰਡਾ ਖੜਕਦਾ ਸੁਣ ਰਿਹਾ ਹੈ।
  ਬਹੁਤ ਖੂਬ !

  ReplyDelete
 4. ਹਰਦੀਪ--ਜੁਗਲਬੰਦੀ ਪਸੰਦ ਕਰਨ ਲਈ ਧੰਵਾਦ। ਹੌਸਲਾ-ਅਫਸਾਈ ਲਈ ਵੀ ਸ਼਼ੁਕਰੀਆ।

  ReplyDelete
 5. ਵੇਹੜੇ ਵਿੱਚ
  ਇਕ ਰੁੱਖ ਸੁੱਕਿਆ
  ਉਡੀੱਕਾਂ ਖਾਦਾ ।

  ReplyDelete
 6. ਦਿਲਜੋਧ ਬਾਈ ਜੀ ਨੇ ਪੁਰਾਣੇ ਘਰ ਦੇ ਵਿਹੜੇ ਦੀ ਝਲਕ ਪੁਆਈ ਹੈ ਜਿੱਥੇ ਉਡੀਕ ਦਾ ਵਾਸਾ ਹੈ।
  ਜੁਗਲਬੰਦੀ ਨੂੰ ਅੱਗੇ ਵਧਾਉਣ ਲਈ ਵਧਾਈ ਦੇ ਪਾਤਰ ਹੋ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ