ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Mar 2013

ਮੇਰੇ ਪਿੰਡ 'ਚ

ਡਾ. ਸਤੀਸ਼ ਰਾਜ ਪੁਸ਼ਕਰਣਾ ਹਿੰਦੀ ਸਾਹਿਤ ਦੇ ਉੱਘੇ ਹਸਤਾਖਰ ਹਨ ਤੇ ਪਟਨਾ (ਬਿਹਾਰ) ਨਾਲ਼ ਸਬੰਧ ਰੱਖਦੇ ਹਨ। ਆਪ ਹਿੰਦੀ ਸਾਹਿਤ ਦੀਆਂ ਲੱਗਭੱਗ ਸਾਰੀਆਂ ਵਿਧਾਵਾਂ 'ਚ ਨਿਰੰਤਰ ਲੇਖਣ ਕਰ ਰਹੇ ਹਨ। ਆਪ ਲਘੂਕਥਾ, ਹਾਇਕੁ, ਸਮੀਖਿਆ, ਸਾਹਿਤਕ ਲੇਖ, ਸੰਪਾਦਨ, ਪ੍ਰਕਾਸ਼ਨ ਆਦਿ ਖੇਤਰਾਂ 'ਚ ਕਾਰਜਸ਼ੀਲ ਹਨ। ਆਪ ਦੇ ਹੁਣ ਤੱਕ ਆਏ ਹਾਇਕੁ ਸੰਗ੍ਰਹਿ- ਬੂੰਦ-ਬੂੰਦ ਰੌਸ਼ਨੀ, ਖੋਲ੍ਹ ਦੋ ਖਿੜਕੀਆਂ,ਹਾਇਕੁ ਕਿਆ ਹੈ, ਆਸਥਾ ਕੇ ਸਵਰ।ਜਲੇਂਗੇ ਦੀਪ ਨਏ ਤੇ ਚਿੰਦੀ-ਚਿੰਦੀ ਜ਼ਿੰਦਗੀ ਦਾ ਆਪ ਵਲੋਂ ਸੰਪਾਦਨ। 
            ਡਾ. ਪੁਸ਼ਕਰਣਾ ਹਿੰਦੀ ਭਾਸ਼ਾ ਦੇ ਨਾਲ਼-ਨਾਲ਼ ਪੰਜਾਬੀ ਭਾਸ਼ਾ ਦਾ ਵੀ ਗਿਆਨ ਰੱਖਦੇ ਹਨ। ਪਿਛਲੇ ਕੁਝ ਅਰਸੇ ਤੋਂ ਆਪ ਪਾਠਕ ਦੇ ਤੌਰ 'ਤੇ ਹਾਇਕੁ-ਲੋਕ ਨਾਲ਼ ਜੁੜੇ ਹੋਏ ਹਨ ਤੇ ਸਮੇਂ-ਸਮੇਂ 'ਤੇ ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਉਂਦੇ ਰਹੇ ਹਨ। ਅੱਜ ਪਹਿਲੀ ਵਾਰ ਆਪ ਪੰਜਾਬੀ ਹਾਇਕੁਕਾਰ ਵਜੋਂ ਸਾਡੇ ਨਾਲ਼ ਆ ਜੁੜੇ ਹਨ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਜੀ ਨੂੰ ਜੀ ਆਇਆਂ ਨੂੰ ਆਖਦੀ ਹਾਂ। ਆਸ ਕਰਦੀ ਹਾਂ ਕਿ ਅਗਲੇਰੇ ਦਿਨਾਂ 'ਚ ਆਪ ਇਸੇ ਤਰਾਂ ਹਾਇਕੁ-ਲੋਕ ਮੰਚ ਨਾਲ਼ ਜੁੜੇ ਰਹਿਣਗੇ ਤੇ ਹਾਇਕੁ ਸਾਹਿਤ 'ਚ ਬਣਦਾ ਯੋਗਦਾਨ ਪਾਉਂਦੇ ਰਹਿਣਗੇ। 


1.
ਮੇਰੇ ਪਿੰਡ 'ਚ
ਦਾਦੇ ਜਿਹਾ ਬੋਹੜ
ਯਾਦਾਂ 'ਚ ਵਸੇ

2.


ਮਾਂ ਦੀ ਅਵਾਜ਼
ਪੂਜਾ ਦੀ ਘੰਟੀ ਜਿਹੀ
ਅੱਜ ਵੀ ਯਾਦ 

3.
ਬੀਤੇ ਦਿਨਾਂ 'ਚ
ਸੱਚ ਹੀ ਸਾਂ ਬੋਲਦੇ
ਹੁਣ ਸਜ਼ਾ ਏ 

ਡਾ. ਸਤੀਸ਼ ਰਾਜ ਪੁਸ਼ਕਰਣਾ 
(ਪਟਨਾ-ਬਿਹਾਰ) 
ਨੋਟ: ਇਹ ਪੋਸਟ ਹੁਣ ਤੱਕ 14 ਵਾਰ ਖੋਲ੍ਹ ਕੇ ਪੜ੍ਹੀ ਗਈ ।

2 comments:

  1. ਡਾ. ਪੁਸ਼ਕਰਣਾ ਜੀ ਦਾ ਸੁਆਗਤ ਹੈ- ਹਾਇਕੁ ਲੋਕ ਮੰਚ 'ਤੇ।

    ਸਾਰੇ ਹਾਇਕੁ ਵਧੀਆ ਲੱਗੇ।

    ਪਿੰਡ ਦਾ ਬੋਹੜ ਚੇਤੇ ਆ ਗਿਆ ਇਹ ਪੜ੍ਹ ਕੇ......

    ਮੇਰੇ ਪਿੰਡ 'ਚ
    ਦਾਦੇ ਜਿਹਾ ਬੋਹੜ
    ਯਾਦਾਂ 'ਚ ਵਸੇ

    ReplyDelete
  2. ਡਾ. ਸਤੀਸ਼ ਰਾਜ ਪੁਸ਼ਕਰਣਾ ਜੀ ਦਾ ਹਾਇਕੁ-ਲੋਕ ਮੰਚ ਨਾਲ਼ ਜੁੜਨਾ ਸਾਡੇ ਲਈ ਖੁਸ਼ੀ ਦੀ ਗੱਲ ਹੈ। ਹਿੰਦੀ ਦੇ ਖੇਤਰ 'ਚ ਤਾਂ ਓਹ ਯੋਗਦਾਨ ਪਾਉਂਦੇ ਹੀ ਆਏ ਹਨ। ਹਿੰਦੀ 'ਚ ਉਨ੍ਹਾਂ ਦੇ ਹਾਇਕੁ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ।

    ਪੰਜਾਬੀ ਭਾਸ਼ਾ ਨਾਲ਼ ਓਹ ਪਹਿਲਾਂ ਹੀ ਜੁੜੇ ਹੋਏ ਨੇ ਤੇ ਅੱਜ ਲਿਖਤੀ ਰੂਪ 'ਚ ਪਾਠਕਾਂ ਸਾਹਮਣੇ ਆਏ ਹਨ ਆਪਣੇ ਪਲੇਠੇ ਤਿੰਨ ਹਾਇਕੁ ਲੈ ਕੇ ।

    ਤਿੰਨੇ ਹਾਇਕੁ ਅਤੀਤ ਨੂੰ ਬਿਆਨਦੇ ਹਨ। ਕਿਤੇ ਉਨ੍ਹਾਂ ਨੂੰ ਆਪਣੇ ਪਿੰਡ ਦਾ ਬੋਹੜ ਬਾਬਾ ਚੇਤੇ ਆਉਂਦਾ ਹੈ ਤੇ ਕਿਤੇ ਪੂਜਾ ਦੀ ਘੰਟੀ ਜਿਹੀ ਮਾਂ ਦੀ ਆਵਾਜ਼। ਬੀਤੇ ਕੱਲ ਨੂੰ ਸੱਚ ਨਾਲ਼ ਜੋੜਦੇ ਨੇ ਜਦੋਂ ਲੋਕ ਸਿੱਧੇ-ਸਾਦੇ ਸੀ, ਕੋਈ ਵੱਲ਼-ਫੇਰ ਨਹੀਂ ਸੀ ਤੇ ਧੋਖੇ/ਫਰੇਬ/ਝੂਠ ਤੋਂ ਕੋਹਾਂ ਦੂਰ ਸਨ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ