ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Mar 2013

ਬਾਲ ਵਿਆਹ

ਸੰਸਾਰ ਭਰ ਵਿੱਚ ਹੋਣ ਵਾਲੇ ਕੁੱਲ ਬਾਲ ਵਿਆਹਾਂ ਵਿੱਚੋਂ 40 ਫੀਸਦੀ ਬਾਲ ਵਿਆਹ ਇਕੱਲੇ ਭਾਰਤ ਦੇਸ਼ ਦੀ ਧਰਤੀ 'ਤੇ ਹੁੰਦੇ ਹਨ। ਦੇਸ਼ ਭਰ ਵਿੱਚ ਬਾਲ ਉਮਰੇ ਵਿਆਹੀਆਂ ਜਾਣ ਵਾਲੀਆਂ ਬਾਲੜੀਆਂ ਵਿੱਚੋਂ 56 ਫੀਸਦੀ ਪੇਂਡੂ ਖੇਤਰ ਵਿੱਚੋਂ ਅਤੇ 30 ਫੀਸਦੀ ਸ਼ਹਿਰੀ ਖੇਤਰਾਂ ਵਿੱਚੋਂ ਹਨ। ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਹੈ ਕਿ ਚਾਈਲਡ ਮੈਰਿਜ਼ ਐਕਟ ਬਣਨ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਸਾਡੇ ਮੁਲਕ ਦੀਆਂ ਇਹਨਾਂ ਬਾਲੜੀਆਂ ਦੀ ਤਕਦੀਰ ਨਹੀਂ ਬਦਲ ਸਕੀਆਂ। ਸਾਡੀ ਸੰਵੇਦਨਸ਼ੀਲ ਹਾਇਕੁ ਕਲਮ ਨੇ ਇਸੇ ਸੰਤਾਪ ਨੂੰ ਹਾਇਕੁ-ਕਾਵਿ 'ਚ ਪਰੋਇਆ ਹੈ।
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।

5 comments:

 1. ਬਹੁਤ ਖੂਬਸੂਰਤ ਹਾਇਗਾ।

  ReplyDelete
 2. ਵਰਿੰਦਰਜੀਤ..ਇਸ ਵਿਸ਼ੇ ਨੂੰ ਅਗੇ ਕਿਸੇ ਨੇ ਨਹੀ ਛੋਹਿਆ। ਤੁਸਾਂ ਸਾਰਿਆਂ ਪਾਠਕਾਂ ਦਾ ਮਨ ਮੋਹ ਲਿਆ। ਬਹੁਤ ਖੂਬ।

  ReplyDelete
 3. ਭੂਪਿੰਦਰ ਵੀਰ ਤੇ ਥਿੰਦ ਅੰਕਲ ਜੀ, ਹਾਇਕੁ/ਹਾਇਗਾ ਪਸੰਦ ਕਰਨ ਲਈ ਬਹੁਤ-ਬਹੁਤ ਸ਼ੁਕਰੀਆ।

  ਥਿੰਦ ਅੰਕਲ, ਆਪ ਜੀ ਦੀ ਉਡੀਕ ਕਰ ਰਿਹਾ ਸੀ ਕਿ ਸ਼ਾਇਦ ਆਪ ਹੀ ਇਸ ਵਿਸ਼ੇ ਨੂੰ ਅੱਗੇ ਤੋਰਨ ਦੀ ਗੱਲ ਕਰੋਗੇ।

  ReplyDelete
 4. ਵਰਿੰਦਰਜੀਤ ਨੇ ਇੱਕ ਵਾਰ ਫਿਰ ਨਵੇਕਲਾ ਵਿਸ਼ਾ ਛੋਹਿਆ ਹੈ। ਇਹੀ ਉਸ ਦੀ ਕਲਮ ਦੀ ਸਿਫ਼ਤ ਹੈ ।
  ਵਧੀਆ ਲੇਖਣ ਲਈ ਵਰਿੰਦਰ ਵਧਾਈ ਦਾ ਪਾਤਰ ਹੈ।

  ReplyDelete
 5. ਵਰਿੰਦਰਜੀਤ-- ਲੌ ਇਸ ਵਿਸ਼ੇ ਨੂੰ ਅ੍ੱਗੇ ਤੋਰਦੇ ਹੋਏ ਨਿਮਾਣਾ ਜਿਹਾ ਯਤਨ ਕਰਨ ਦੀ ਹਮੱਤ ਕਰਦਾ ਹਾਂ
  (1)
  ਬਾਲ ਬਾਲੜੀ
  ਚੁਕ ਦੇਵਣ ਫੇਰੇ
  ਖਡੋਣੇ ਦੇਕੇ
  (2)
  ਜੇ ਕੋਈ ਰੋਕੇ
  ਹੁੱਕਾ ਪਾਣੀ ਬੰਦ ਜਾਂ
  ਤੜੀਓਂ ਪਾਰ
  (3)
  ਚਿਹਰੇ ਭੁਲੇ
  ਪੌੜੀ ਦੇ ਡੰਡੇ ਟੁਟੇ
  ਬਾਲੀ ਬੰਦਣਾ ਫੱਸੇ
  ਥਿੰਦ (ਅੰਮ੍ਰਿਤਸਰ)


  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ