ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Mar 2013

ਵਿਲਕੀ ਕੁੱਖ


ਸੰਵੇਦਨਸ਼ੀਲ ਵਿਅਕਤੀ ਆਪਣੇ ਆਲ਼ੇ -ਦੁਆਲ਼ੇ ਨੂੰ ਬੜੇ ਗਹੁ ਨਾਲ ਵਾਚਦਾ  ਹੈ । ਕੁਝ ਵੀ ਅਣਸੁਖਾਵਾਂ ਓਸ ਦੀ ਅੱਖੋਂ -ਪਰੋਖੇ ਨਹੀਂ ਹੁੰਦਾ । ਇਹ ਹਾਦਸਾ ਬਹੁਤ ਲੋਕਾਂ ਨੇ ਪੜ੍ਹਿਆ / ਸੁਣਿਆ ਹੋਵੇਗਾ ਜਿਸ ਨੇ ਹਰ ਇੱਕ ਦੇ ਮਨ ਨੂੰ ਵਲੂੰਧਰ ਕੇ ਰੱਖ ਦਿੱਤਾ ਹੋਵੇਗਾ । ਪਰ ਇਸ ਦਰਦ ਨੂੰ ਸ਼ਬਦਾਂ 'ਚ ਬੰਨਣਾ ਐਨਾ ਸੌਖਾ ਨਹੀਂ । ਸਾਡੀ ਇਸ ਹਾਇਕੁ  ਕਲਮ  ਨੇ ਉਸ ਦਰਦੀਲੇ ਭਿਆਨਕ ਹਾਦਸੇ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ।

2 ਮਾਰਚ 2013 ਨੂੰ ਜਲੰਧਰ (ਪੰਜਾਬ) ਨੇੜੇ ਇਕ ਸਕੂਲ ਬੱਸ ਤੇ ਟਰੱਕ ਵਿਚ ਟੱਕਰ ਹੋ ਗਈ। 13 ਬੱਚਿਆਂ ਦੀ ਜਾਨ ਚਲੀ ਗਈ ਤੇ ਕਈ ਜ਼ਖ਼ਮੀ ਹੋ ਗਏ। ਹਾਇਕੁ ਕਲਮ ਰੋ ਪਈ ਤੇ ਆਪ ਮੁਹਾਰੇ ਸ਼ਰਧਾ ਦੇ ਫੁੱਲ ਹਾਇਕੁ ਰੂਪ ਧਾਰ ਗਏ ਜੋ ਇਸ ਤਰਾਂ ਪੇਸ਼ ਹਨ ।

1.
ਲੂਏਂ - ਲੂਏਂ ਹੀ
ਕਲੇਜੇ ਮਧੋਲ ਕੇ
ਖਿਲਾਰੇ ਭੋਏਂ 

2.
ਡੰਗੋਰੀ ਟੁੱਟ
ਔਹ ਸੜਕੇ ਪਈ
ਵਿਲਕੀ ਕੁੱਖ 


ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ) 

2 comments:

 1. 'ਥਿੰਦ' ਅੰਕਲ ਹਾਇਕੁ-ਲੋਕ ਨਾਲ਼ ਹੁਣੇ-ਹੁਣੇ ਜੁੜੇ ਹਨ। ਆਪ ਨੇ ਜਪਾਨੀ ਕਾਵਿ ਵਿਧਾ 'ਚ ਲਿਖਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਚੋਕਾ ਲਿਖ ਕੇ ਕੀਤੀ ਸੀ।
  ਅੱਜ ਪਹਿਲੀ ਵਾਰ ਆਪ ਨੇ ਹਾਇਕੁ ਲਿਖ ਕੇ ਹਾਇਕੁ-ਲੋਕ ਮੰਚ ਦੇ ਸਾਹਿਤਕ ਖ਼ਜ਼ਾਨੇ 'ਚ ਵੱਡਾ ਯੋਗਦਾਨ ਪਾਇਆ ਹੈ। ਮੈਂ ਆਪ ਨੂੰ ਸਭ ਤੋਂ ਪਹਿਲਾਂ ਇਸ ਦੀ ਵਧਾਈ ਦਿੰਦੀ ਹਾਂ।
  ਜਿਸ ਭਿਆਨਕ ਹਾਦਸੇ ਨੂੰ ਆਪ ਦੀ ਹਾਇਕੁ ਕਲਮ ਨੇ ਬਿਆਨਿਆ ਹੈ ਹਾਇਕੁ ਪੜ੍ਹ ਕੇ ਓਹ ਥਾਂ ਤੇ ਵਿਰਲਾਪ ਕਰਦੇ ਮਾਪੇ ਸਾਫ਼ ਦਿਖਾਈ ਦੇ ਰਹੇ ਹਨ। ਏਹੋ ਹਾਇਕੁ ਕਲਮ ਦੀ ਵੱਡੀ ਸਫ਼ਲਤਾ ਹੈ । ਆਸ ਕਰਦੀ ਹਾਂ ਕਿ ਇਹ ਕਲਮ ਏਸੇ ਤਰ੍ਹਾਂ ਸਾਡੇ ਨਾਲ਼ ਜੁੜੀ ਰਹੇਗੀ ।

  ReplyDelete
 2. ਅੰਕਲ ਜੀ ਆਪ ਜੀ ਨੂੰ ਪੜ੍ਹਨਾ ਚੰਗਾ ਲੱਗਦਾ ਹੈ।

  ਡੰਗੋਰੀ ਟੁੱਟ
  ਔਹ ਸੜਕੇ ਪਈ
  ਵਿਲਕੀ ਕੁੱਖ

  ਦਰਦੀਲਾ ਹਾਇਕੁ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ