ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Mar 2013

ਡੱਲ ਝੀਲ


ਖੂਬਸੂਰਤ ਕਸ਼ਮੀਰ ਵਾਦੀ ਦੇ ਨਜ਼ਾਰਿਆਂ ਨੂੰ ਹਾਇਕੁ-ਲੋਕ ਮੰਚ 'ਤੇ ਪੇਸ਼ ਕਰਨ ਦੀ ਸਾਡੀ ਹਾਇਕੁ ਕਲਮ ਦੀ ਇੱਕ ਹੋਰ ਕੋਸ਼ਿਸ਼ !
1.
ਸੋਹਣੇ ਬਾਗ 
ਝਰ -ਝਰ ਝਰਨੇ
ਛੇੜਨ ਰਾਗ
2.
ਮਨ ਮੋਹੰਦੇ
ਫੁੱਲਾਂ ਲੱਦੇ ਸ਼ਿਕਾਰੇ
ਸੱਚੀ ਜੰਨਤ

3.
ਬੈਠ ਸ਼ਿਕਾਰੇ 
ਡੱਲ ਝੀਲ ਘੁੰਮਣ  
ਪਾਣੀ 'ਚ ਠਿੱਲੇ

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)

4 comments:

 1. ਵਾਹਿ ਵਾਹਿ ਵਰਿੰਦਰਜੀਤ ਜੀ ਬਹੁਤ ਸੁੰਦਰ ਲਿਖਦੇ ਹੋ।ਪੜ੍ਹ੍ ਕੇ ਮਜ਼ਾ ਆ ਗਿਆ।ਪੜ੍ਹਦੇ ਪੜ੍ਹਦੇ ਡੱਲ ਝੀਲ਼ ਦੀ ਸੈਰ ਹੋ ਜਾਂਦੀ ਹੈ।

  ReplyDelete
 2. ਵਰਿੰਦਰਜੀਤ ਨੇ ਆਪਣੇ ਹਾਇਕੁ ਰਾਹੀਂ ਕਸ਼ਮੀਰ ਦੀ ਸੈਰ ਕਰਵਾ ਦਿੱਤੀ ਹੈ। ਇਓਂ ਲੱਗਾ ਜਿਵੇਂ ਸੱਚੀਂ ਹੀ ਅਸੀਂ ਸ਼ਿਕਾਰੇ 'ਚ ਬੈਠ ਡੱਲ ਝੀਲ 'ਚ ਘੁੰਮਦੇ ਹੋਈਏ

  ReplyDelete
 3. ਹੌਸਲਾ ਅਫਜ਼ਾਈ ਕਰਨ ਲਈ ਥਿੰਦ ਅੰਕਲ ਤੇ ਹਰਦੀਪ ਭੈਣ ਜੀ ਦਾ ਬਹੁਤ -ਬਹੁਤ ਸ਼ੁਕਰੀਆ ।

  ReplyDelete
 4. haiku written on Kashmir valley are so beautiful

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ