ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Apr 2013

ਵਿਸਾਖੀ- 2013

ਅੱਜ ਵਿਸਾਖੀ ਹੈ। ਵਿਸਾਖੀ ਦਾ ਨਾਂ ਸੁਣਦੇ ਹੀ ਸਾਨੂੰ ਵਿਸਾਖੀ ਮੇਲੇ ਦੀ ਤਸਵੀਰ ਦਿਖਣ ਲੱਗਦੀ ਹੈ ਜਿੱਥੇ  ਢੋਲ ਵੱਜਦੇ ਹੋਣ ਤੇ ਭੰਗੜੇ-ਗਿੱਧੇ ਪੈਂਦੇ ਹੋਣ। ਪੰਜਾਬ ਦੇ ਖੇਤਾਂ ਦੀ ਗੱਲ ਕਰਨੀ ਵੀ ਜ਼ਰੂਰ ਬਣਦੀ ਹੈ, ਜਿਸ ਨੂੰ ਮੈਂ ਹਾਇਕੁ ਕਲਮ ਰਾਹੀਂ ਬਿਆਨਣ ਦਾ ਯਤਨ ਕੀਤਾ ਹੈ। ਹਾਇਕੁ-ਲੋਕ ਵਲੋਂ ਸਾਰਿਆਂ ਨੂੰ ਵਿਸਾਖੀ ਦੀ ਲੱਖ-ਲੱਖ ਵਧਾਈ ਹੋਵੇ।

1.
ਚੜ੍ਹੇ ਵਿਸਾਖ
ਸੁਨਹਿਰੀ ਬੱਲੀਆਂ
ਖੇਤੀਂ ਝੂਮਣ

2.
ਚੁੰਮਦੀ ਦਾਤੀ
ਕਣਕ ਸੋਨੇ-ਰੰਗੀ
ਬਿਖਰੇ ਮੋਤੀ

3.
ਪੱਕੀ ਕਣਕ
ਬੱਦਲ਼ ਗਰਜਣ
ਡਰਦਾ ਮਨ

4.
ਉਡਾਵੇ ਕਾਮਾ
ਕਣਕ ਦਾ ਬੋਹਲ਼
ਛਜਲ਼ੀ ਫੜ 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)
(ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹ ਕੇ ਪੜ੍ਹੀ ਗਈ)


3 comments:

 1. ਵਾਹ ! ਵੈਸਾਖੀ ਦੇ ਹਾਇਕੂ ਲਿਖ ਪੰਥ ਦਾ ਮਾਨ ਵਧਇਆ ਹੈ ਤੁਸੀਂ ਹਰਦੀਪ ਜੀ ...ਬਹੁਤ ਵਧਿਆ ......
  ਕੁਝ ਹਾਇਕੂ ਮੇਰੇ ਵਲੋਂ ........

  ਆਈ ਵੈਸਾਖੀ
  ਭੰਗੜੇ,ਗਿਧੇ ਪਾਈਏ
  ਖੁਸ਼ੀ ਮਾਣੀਏ

  ਪੰਜ ਪਿਆਰੇ
  ਸੱਜੇ ਗੁਰੂ ਗੋਵਿੰਦ
  ਵੈਸਾਖੀ ਦਿਨ

  ਛਕੋ ਅਮ੍ਰਿਤ
  ਸਜੋ ਖਾਲਸਾ ਪੰਥ
  ਸ਼ਾਨ ਏ ਸਾਡੀ

  ਵੀਰ ਖਾਲਸੇ
  ਜਾਲੀਆਂ ਵਾਲੇ ਬਾਗ
  ਸਹੀਦ ਹੋਏ

  ਖੇਤਾਂ ਦੇ ਵਿਚ
  ਲਹਿਰਾਣ ਬੱਲੀਆਂ
  ਕਣਕ ਹੱਸੀ

  ReplyDelete
 2. ਵਿਸਾਖੀ 'ਤੇ ਹਾਇਕੁ ਦਾ ਤੋਹਫ਼ਾ ਵਧੀਆ ਲੱਗਿਆ ਹਰਕੀਰਤ ਜੀ।
  ਹਾਇਕੁ ਪਸੰਦ ਕਰਨ ਲਈ ਧੰਨਵਾਦ !

  ReplyDelete
 3. ਹਰਦੀਪ....ਵੈਸਾਖੀ ਤੇ ਹਾਇਕੁ ਬਹੁਤ ਵਧੀਆ ਲਗੇ। ਪੁਰਾਣੀਆਂ ਯਾਂਦਾਂ ਤਾਜ਼ਾ ਹੋ ਗਈਆਂ।
  ਏਸੇ ਵਿਸ਼ੇ ਤੇ ਕੁਝ ਹਾਇਕੁ ਪੇਸ਼ ਹਨ।
  (1)
  ਅੱਜ ਵੈਸਾਖੀ
  ਨਾਂਣ੍ਹ ਚੱਲੇ ਗੱਬਰੂ
  ਮੋਡੇ ਤੇ ਡਾਂਗਾਂ
  (2)
  ਆ ਵ੍ਹਾਢੀ ਪਾਈ
  ਵੱਡ ਵੱਡ ਪੂਲੀਆ
  ਬੰਨ੍ਹ ਭਰੀਆਂ
  (3)
  ਚਿਣ ਚਿਣ ਕੇ
  ਖਿਲਵਾੜ ਲਗਾਏ
  ਤੈਹਾਂ ਉਚੀਆਂ
  (4)
  ਘੁਮਣ ਫੱਲ੍ਹੇ
  ਤੱੜ ਤਿੜਕੇ ਨਾੜ
  ਲਗਣ ਧੜਾਂ
  (5)
  ਤੰਗਲੀ ਫੱੜ
  ਕਾਂਮੇ ਉਡਾਣ ਤੂੜੀ
  ਪੈਰੀਂ ਕਣਕ
  (6)
  ਗੱਡਿਆਂ ਭਰ
  ਮੰਡੀ ਵੇਚਣ ਸਾਰੀ
  ਵੈਸਾਖੀ ਲੱਗੀ ਭਾਰੀ
  ਥਿੰਦ (ਅੰਮ੍ਰਿਤਸਰ)
  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ