ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Apr 2013

ਆਈ ਵਿਸਾਖੀ

13 ਅਪ੍ਰੈਲ ਦੀ ਵਿਸਾਖੀ ਹਾਇਕੁ ਪੋਸਟ ਪੜ੍ਹ ਕੇ ਸਾਡੀਆਂ ਹੋਰ ਹਾਇਕੁ ਕਲਮਾਂ ਨੇ ਵਿਸਾਖੀ ਦੇ ਰੰਗ ਨੂੰ ਆਪਣੇ ਹੀ ਅੰਦਾਜ਼ 'ਚ ਚਿੱਤਰਿਆ ਹੈ। ਲਓ ਪੇਸ਼ ਹਨ ਵਿਸਾਖੀ ਦੇ ਹੋਰ ਨਜ਼ਾਰੇ..............

1.
ਆਈ ਵਿਸਾਖੀ
ਪੈਣ ਗਿੱਧੇ- ਭੰਗੜੇ
ਖੁਸ਼ੀ ਮਾਣੀਏ 

2.
ਖੇਤਾਂ ਦੇ ਵਿੱਚ
ਲਹਿਰਾਣ ਬੱਲੀਆਂ
ਕਣਕ ਹੱਸੀ 

ਹਰਕੀਰਤ ਹੀਰ 
ਅਸਾਮ-ਗੁਹਾਟੀ 
**********************
1.
ਘੁੰਮਣ ਫਲ੍ਹੇ
ਤੱੜ ਤਿੜਕੇ ਨਾੜ 
ਲਗਣ ਧੜਾਂ

2.
ਤੰਗਲ਼ੀ ਫੜ
ਕਾਮੇ ਉਡਾਣ ਤੂੜੀ
ਪੈਰੀਂ ਕਣਕ 

3.
ਚੱਲੇ ਗੱਭਰੂ
ਵਿਸਾਖੀ ਨਹਾਉਣ
ਮੋਢੇ 'ਤੇ ਡਾਂਗਾਂ 

ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ) 

5 comments:

  1. ਜਿਵੇਂ ਕਹਿੰਦੇ ਹੁੰਦੇ ਹਨ .......ਨੱਚਣ ਵਾਲ਼ੇ ਦੀ ਅੱਡੀ ਨਾ ਰਹਿੰਦੀ ਬੋਲਣ ਵਾਲ਼ੇ ਦਾ ਮੂੰਹ.....
    ਇਸੇ ਤਰਾਂ ਲਿਖਣ ਵਾਲ਼ੇ ਦੀ ਕਲਮ ਨਾ ਰਹਿੰਦੀ .........
    ਬਹੁਤ ਹੀ ਵਧੀਆ ਹਾਇਕੁ ਲੈ ਕੇ ਆਏ ਨੇ ਸਾਡੇ ਦੋਵੇਂ ਸਾਥੀ!
    ਜੋਗਿੰਦਰ ਸਿੰਘ ਅੰਕਲ ਭਾਵੇਂ ਹੁਣੇ-ਹੁਣੇ ਹੀ ਹਾਇਕੁ ਲੋਕ ਨਾਲ਼ ਜੁੜੇ ਹਨ ਪਰ ਆਪ ਦਾ ਯੋਗਦਾਨ ਸ਼ਲਾਘਾਯੋਗ ਹੈ। ਪਿਛਲੀ ਪੋਸਟ 'ਚ ਮੇਰੇ ਹਾਇਕੁ ਪੜ੍ਹ ਕੇ ਆਪ ਨੇ ਪੁਰਾਣੀਆਂ ਯਾਦਾਂ ਨੂੰ ਹਾਇਕੁ ਰੂਪ ਦਿੱਤਾ ਹੈ। ਫਲ਼੍ਹੇ, ਤੰਗਲ਼ੀ, ਧੜਾਂ, ਤੂੜੀ - ਵਧੀਆ ਤੇ ਸੰਭਾਣਯੋਗ ਸ਼ਬਦ ਚੋਣ ਹੈ।
    ਵਧੀਆ ਹਾਇਕੁ ਸਾਂਝੇ ਕਰਨ ਲਈ ਹਰਕੀਰਤ ਜੀ ਤੇ ਥਿੰਦ ਅੰਕਲ ਵਧਾਈ ਦੇ ਪਾਤਰ ਹਨ।

    ReplyDelete
  2. ਫਲ਼੍ਹੇ, ਤੰਗਲ਼ੀ, ਧੜਾਂ, ਤੂੜੀ -ihna da arth mainu nahin pta Hardeep ji ....mera te janm hi asaam da hai ....dasan di khechal kro ....

    ReplyDelete
  3. ਵਿਸਾਖੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ।
    ਦੋਹਾਂ ਦੇ ਵਧੀਆ ਹਾਇਕੁ ।
    ਖੇਤਾਂ ਦੇ ਵਿੱਚ
    ਲਹਿਰਾਣ ਬੱਲੀਆਂ
    ਕਣਕ ਹੱਸੀ
    ਬਹੁਤ ਵਧੀਆ ਚਿੱਤਰਣ।ਪਰ ਹਰਕੀਰਤ ਜੀ ਹੁਣ ਤਾਂ ਫਸਲ ਸਪਰੇਆਂ ਦੀ ਮਾਰ ਹੇਠ ਆਈ ਰੋਂਦੀ ਹੀ ਹੈ।
    **********************
    ਥਿੰਦ ਅੰਕਲ ਜੀ ਦੇ ਇਹ ਹਾਇਕੁ ਕੁਝ ਖਾਸ ਬਣ ਗਏ............
    ਘੁੰਮਣ ਫਲ੍ਹੇ
    ਤੱੜ ਤਿੜਕੇ ਨਾੜ
    ਲਗਣ ਧੜਾਂ
    ਫਲ੍ਹੇ ਚੱਲਦੇ ਦੇਖੇ ਤਾਂ ਨਹੀਂ ਪਰ ਸੁਣਿਆ ਜ਼ਰੂਰ ਹੈ।

    2.
    ਤੰਗਲ਼ੀ ਫੜ
    ਕਾਮੇ ਉਡਾਣ ਤੂੜੀ
    ਪੈਰੀਂ ਕਣਕ

    ਇਹ ਦ੍ਰਿਸ਼ ਵੇਖਿਆ ਹੈ ।

    ਬਹੁਤ ਵਧਾਈ !

    ReplyDelete
  4. ਹਰਦੀਪ,ਹਰਕੀਰਤ ਤੇ ਵਰਿੰਦਰਜੀਤ...ਆਪ ਸਭ ਦਾ ਹਾਇਕੁ ਪਸੰਦ ਕਰਨ ਲਈ ਧੰਵਾਦ।
    ਥਿੰਦ (ਅੰਮ੍ਰਿਤਸਰ)

    ReplyDelete
  5. ਵਿਸਾਖੀ ਨਾਲ ਸਬੰਧਿਤ ਹਾਇਕੂ ਬਹੁਤ ਚੰਗੇ ਲੱਗੇ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ