ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Apr 2013

ਪਿੰਡ ਦੀ ਸਵੇਰ - 2

ਪੰਜਾਬ ਦੇ ਪਿੰਡ ਦੀ ਜਿਸ ਸਵੇਰ ਨੂੰ ਯਾਦ ਕਰਦਿਆਂ ਹੀ ਰੂਹ ਨੂੰ ਸਕੂਨ ਮਿਲ਼ਦਾ ਹੋਵੇ ਤਾਂ ਭਲਾ ਸੋਚੋ ਅਜਿਹੀ ਸਵੇਰ 'ਚ ਵਿਚਰਦਿਆਂ ਕਿੰਨਾ ਲੁਤਫ਼ ਆਉਂਦਾ ਹੋਵੇਗਾ। ਸਮੇਂ ਦੇ ਬਦਲਾਵ ਨਾਲ਼ ਸਭ ਕੁਝ ਬਦਲ ਜਾਂਦਾ ਹੈ। ਪੰਜਾਬ ਦੇ ਪਿੰਡ ਵੀ ਹੁਣ ਬਦਲ ਰਹੇ ਹਨ। ਪ੍ਰੋ. ਹਰਿੰਦਰ ਕੌਰ ਸੋਹੀ ਨੇ ਆਪਣੀ ਪੁਸਤਕ - "ਪੰਜਾਬੀ ਸੱਭਿਆਚਾਰ-ਬਦਲਦਾ ਮੁਹਾਂਦਰਾ" 'ਚ ਵੀ ਇਸੇ ਬਦਲਾਓ ਦੀ ਗੱਲ ਕੀਤੀ ਹੈ। ਪਰ ਅੱਜ ਬੀਤੇ ਸਾਲਾਂ 'ਚ ਪੰਜਾਬ ਦੇ ਪਿੰਡਾਂ ਦੇ ਸਵੇਰ ਦੇ ਨਜ਼ਾਰਿਆਂ ਨੂੰ ਸਾਡੀਆਂ ਹਾਇਕੁ ਕਲਮਾਂ ਨੇ ਹਾਇਕੁ-ਲੋਕ ਮੰਚ 'ਤੇ ਲਿਆ ਰੂਪਮਾਨ ਕੀਤਾ ਹੈ। ਆਓ ਤੁਹਾਨੂੰ ਵੀ ਇਸ 'ਚ ਸ਼ਾਮਿਲ ਕਰ ਲਈਏ। 

1.
ਚਿੜੀਆਂ ਚੀਂ-ਚੀਂ
ਬੈਲਾਂ ਗੱਲ਼ ਟੱਲੀਆਂ 
ਅੰਮ੍ਰਿਤ ਵੇਲ਼ਾ ।


2.
ਬਾਹੀਂ ਚੂੜੀਆਂ
ਨੱਢੀ ਦੁੱਧ ਰਿੜਕੇ
ਪੀੜ੍ਹੇ ਸੱਜਦੀ ।

ਪ੍ਰੋ. ਹਰਿੰਦਰ ਕੌਰ ਸੋਹੀ
( ਕਨੇਡਾ) 
*********************
1.
ਕੁੱਕੜ ਬਾਂਗ
ਚਹਿਕਣ ਚਿੜੀਆਂ
ਸਰਘੀ ਵੇਲ਼ਾ

2.
ਕੱਖ ਪੱਠਾ ਪਾ
ਸੁਆਣੀ ਧਾਰਾਂ ਚੋਵੇ
ਚੜ੍ਹਦੀ ਟਿੱਕੀ 

ਡਾ. ਹਰਦੀਪ ਕੌਰ ਸੰਧੂ 
(ਸਿਡਨੀ) 
*********************

1.
ਉੱਠ ਸਵੇਰੇ
ਤਾਰਿਆਂ ਦੀ ਚੰਗੇਰ
ਚੱਲਣ ਹੱਲ਼
2.
ਟੱਲ- ਟੱਲੀਆਂ
ਸੰਖ,ਕੁੱਕੜ ਬਾਂਗਾਂ
ਗੱਡੇ ਚੀਕਣ

3.
ਪਹੁ ਫੁਟਾਲਾ
ਪੰਛੀ ਛੱਡ ਟਿਕਾਣੇ
ਲੱਭਣ ਦਾਣੇ

4. 
ਭੱਤਾ ਸਿਰ 'ਤੇ

ਸ਼ਾਹ ਵੇਲੇ ਸੁਆਣੀ 
ਮਿਲ਼ੇ ਮਾਹੀ ਨੂੰ

5. 
ਪੰਛੀ ਆਵਣ
ਉੱਡ ਡਾਰਾਂ ਹੀ ਡਾਰਾਂ
ਸ਼ਹਿਰਾਂ ਵਲੋਂਜੋਗਿੰਦਰ ਸਿੰਘ ਥਿੰਦ
( ਅੰਮ੍ਰਿਤਸਰ )

(ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ)

4 comments:

 1. ਬਾਹੀਂ ਚੂੜੀਆਂ
  ਨੱਢੀ ਦੁੱਧ ਰਿੜਕੇ
  ਪੀੜ੍ਹੇ ਸੱਜਦੀ ।

  ਕੱਖ ਪੱਠਾ ਪਾ
  ਸੁਆਣੀ ਧਾਰਾਂ ਚੋਵੇ
  ਚੜ੍ਹਦੀ ਟਿੱਕੀ

  ਟੱਲ- ਟੱਲੀਆਂ
  ਸੰਖ,ਕੁੱਕੜ ਬਾਂਗਾਂ
  ਗੱਡੇ ਚੀਕਣ


  ਆਨੰਦ ਆ ਗਿਆ ....
  ਛੋਟੇ ਹੁੰਦੀਆਂ ਕਦੇ ਗਈ ਹੋਵਾਂਗੀ ਪਿੰਡ ਕਿਸੇ ਵਿਆਹ ਸ਼ਾਦੀ ਤੇ ....ਬੱਸ ਇਤਨੀ 'ਕ ਯਾਦ ਹੈ ....

  ReplyDelete
 2. ਸੱਚੀਂ ਹੀ ਅੱਜ ਬੀਤੇ ਪੰਜਾਬ ਦਾ ਪਿੰਡ ਵੇਖ ਲਿਆ।
  ਹਰਿੰਦਰ ਭੈਣ ਜੀ ਨੂੰ ਵੀ ਸ਼ਾਮਿਲ ਕਰ ਲਿਆ ਹਾਇਕੁ ਪਰਿਵਾਰ 'ਚ। ਭੈਣ ਜੀ ਭਲਾ ਇਓਂ ਨਹੀਂ ਲੱਗਦਾ ਜਿਵੇਂ ਆਪਾਂ ਸਵੱਦੀ (ਮੇਰੇ ਨਾਨਕੇ) ਪਹੁੰਚ ਗਏ ਹੋਈਏ ਅੱਜ।

  ReplyDelete
 3. ਚਲੋ ਅੱਖਰਾਂ ਰਾਹੀਂ ਪਿੰਡ ਦੀ ਸਵੇਰ ਵੇਖ ਲਈ । ਮਸ਼ੀਨੀਕਰਣ ਅਤੇ ਸ਼ਹਿਰੀਕਰਣ ਨੂੰ ਵਧਾਈਆਂ ਕਿ ਉਹਨਾ ਪਿੰਡਾਂ ਨੂੰ ਪਿੰਡ ਨਹੀਂ ਰਹਣ ਦਿੱਤਾ । ਪਹਿਲੇ ਪਿੰਡਾਂ ਨੂੰ ਖਾਦਾ ਹੁਣ ਪਿੰਡਾਂ ਵਾਲਿਆਂ ਨੂੰ ਨਿਘਲ ਰਹੇ ਨੇਂ।

  ReplyDelete
 4. ਬਾਹੀਂ ਚੂੜੀਆਂ
  ਨੱਢੀ ਦੁੱਧ ਰਿੜਕੇ
  ਪੀੜ੍ਹੇ ਸੱਜਦੀ ।

  ਚੜ੍ਹਦੀ ਸਵੇਰ 'ਤੇ ਸਜਰਾ ਹਾਇਕੂ ।
  ਬਹੁਤ ਖੂਬ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ