ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Apr 2013

ਧਰਤੀ ਦਿਵਸ 'ਤੇ ਵਿਸ਼ੇਸ਼

22 ਅਪ੍ਰੈਲ ਦਾ ਦਿਨ ਦੁਨੀਆਂ ਭਰ 'ਚ ਧਰਤੀ ਦਿਵਸ (Earth Day) ਵਜੋਂ ਮਨਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ 1970 'ਚ ਹੋਈ ਸੀ। ਕੁਦਰਤ ਦੇ ਸੰਤੁਲਨ ਨੂੰ ਵਿਗੜਨ ਤੋਂ ਬਚਾਉਂਦੇ ਹੋਏ ਆਓ ਆਪਾਂ ਸਾਰੇ ਰਲ਼ ਕੇ ਕੁਦਰਤ ਦੇ ਸੁਹੱਪਣ ਦਾ ਆਨੰਦ ਮਾਣੀਏ । ਸਾਡੇ ਪਾਠਕਾਂ ਤੇ ਲੇਖਕਾਂ ਨੂੰ ਧਰਤੀ ਦਿਵਸ 'ਤੇ ਹਾਇਕੁ ਯੋਗਦਾਨ ਪਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। 1.
ਚੜ੍ਹਦਾ ਦਿਨ
ਉੱਡਦੇ ਨੇ ਪਰਿੰਦੇ
ਛੱਡ ਆਲ੍ਹਣਾ

2.
ਚੱਪਾ ਕੁ ਚੰਨ
ਤਾਰਿਆਂ ਭਰੀ ਰਾਤ
ਪਾਉਂਦੇ ਬਾਤ

3.
ਫੁੱਲ ਹੀ ਫੁੱਲ
ਮਹਿਕਦਾ ਚੁਫੇਰਾ
ਖਿੜੀ ਬਹਾਰ

4.
ਅੰਬਰ ਚੁੰਨੀ
ਮੀਂਹ ਧਾਗਿਆਂ ਨਾਲ਼
ਕੱਢੀ ਫੱਬਦੀ

5.
ਪੈਂਦੀ ਬਰਫ਼
ਦੁੱਧ-ਧੋਤੀ ਚਾਦਰ
ਲੈਂਦੀ ਧਰਤ 

ਡਾ. ਹਰਦੀਪ ਕੌਰ ਸੰਧੂ 
**************************************************************
ਹਾਇਕੁ ਲੋਕ ਮੰਚ ਦੇ ਦਿੱਤੇ ਸੱਦੇ ਨੂੰ ਕਬੂਲਦੀ ਸੁਪ੍ਰੀਤ ਨੇ ਕੁਦਰਤ ਨੂੰ ਆਪਣੇ ਹੀ ਅੰਦਾਜ਼ 'ਚ ਵਾਚਿਆ । ਪੂਰਨਮਾਸ਼ੀ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖਦੀ ਹੋਈ ਸਾਨੂੰ ਬਹੁਤ ਕੁਝ ਯਾਦ ਕਰਵਾ ਗਈ। 

1.
ਪੂਰਨਮਾਸ਼ੀ
ਕੂਕਦੇ ਨੇ ਗਿੱਦੜ
ਵੇਖ ਸ਼ਿਕਾਰ 

2.
ਤੇਜ਼ ਹਵਾਵਾਂ
ਰੁੱਖ ਪਏ ਝੁੱਲਣ
ਡਿੱਗਣ ਪੱਤੇ 

ਸੁਪ੍ਰੀਤ ਕੌਰ ਸੰਧੂ 
ਜਮਾਤ ਨੌਵੀਂ 

ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

5 comments:

 1. ਚੱਪਾ ਕੁ ਚੰਨ
  ਤਾਰਿਆਂ ਭਰੀ ਰਾਤ
  ਪਾਉਂਦੇ ਬਾਤ

  ਕਿਆ ਬਾਤ ਹੈ ਹਰਦੀਪ ਜੀ ਧਰਤੀ ਦਿਵਸ ਤੇ ਬਹੁਤ ਸੋਹਣੇ ਹਾਇਕੂ ਲਿਖੇ ਨੇ ਤੁਸੀਂ .....

  ReplyDelete
 2. supi bahut sohne haiku lekhe han bahut bahut vdhai

  ReplyDelete
 3. ਹਰਦੀਪ..ਧਰਤੀ ਦਿਵਸ ਤੇ ਹਾਇਕੁ ਬੜੇ ਖੂਬਸੂਰਤ ਹਨ। ਬੇ਼ਟੀ ਸੁਰਪ੍ਰੀਤ ਵਲੋਂ ਪੇਸ਼ ਹਾਇਕੁ ਵੀ ਬਹੁਤ ਸੁੰਦਰ ਹਨ।ਉਸ ਨੂੰ ਵੀ ਬਹੁਤ ਮਬਾਰਕਾਂ।ਕੁਝ ਹਾਇਕੁ ਪੇਸ਼ ਹਨ।
  (1)
  ਧਰਤੇ ਚੁਕੇ
  ਕਿਨੇ ਪਾਪ,ਸਰਾਪ
  ਦਿਨ ਤੇ ਰਾਤ
  (2)
  ਸੱਚ ਅਲੋਪ
  ਸਾਧ ਕਰੇ ਕਰੋਪ
  ਡੇਰੇ ਵਿਧੇਰੇ
  (3)
  ਚੰਦਰ ਮਾਮਾ
  ਧਰਤੀ ਲੈ ਆਈਏ
  ਸਣੇ ਸਤਾਰੇ
  (4)
  ਬਚਿਆਂ ਵਿਚ
  ਇਕ ਇਕ ਵੰਡੀਏ
  ਸਾਰੇ ਸਿਤਾਰੇ
  (5)
  ਵੰਡੋ ਖੁਸ਼ੀਆ
  ਸੁਥਰਾ ਹਵਾ ਪਾਣੀ
  ਧਰਤੀ ਮਾਤਾ ਰਾਣੀ

  ਥਿੰਦ (ਅੰਮ੍ਰਿਤਸਰ)

  ReplyDelete
 4. ਹਰਕੀਰਤ ਜੀ ਦਾ ਤਹਿ ਦਿਲੋਂ ਧੰਨਵਾਦ। ਆਪ ਜਿਹੇ ਪਾਠਕਾਂ ਦੇ ਹੁਲਾਰੇ ਨਾਲ਼ ਹੀ ਹਾਇਕੁ-ਲੋਕ ਨਿੱਤ ਅੱਗੇ ਵੱਧ ਰਿਹਾ ਹੈ।
  ਸੁਪ੍ਰੀਤ ਨੇ ਵਰਿੰਦਰ ਮਾਮਾ ਜੀ ਤੇ ਥਿੰਦ ਅੰਕਲ ਜੀ ਨੂੰ ਧੰਨਵਾਦ ਕਿਹਾ ਹੈ।

  ਜੋਗਿੰਦਰ ਸਿੰਘ ਥਿੰਦ ਜੀ ਦਾ ਹਾਇਕੁ ਯੋਗਦਾਨ ਸ਼ਲਾਘਾਯੋਗ ਹੈ। ਆਪ ਜੀ ਦੇ ਸ਼ਬਦੀ ਹੁਲਾਰਿਆਂ ਦੀ ਅਸੀਂ ਨਿੱਤ ਉਡੀਕ ਕਰਦੇ ਹਾਂ ਤੇ ਓਸੇ ਉਡੀਕ ਨੂੰ ਸਾਡੀਆਂ ਖੁਸ਼ੀਆਂ 'ਚ ਤਬਦੀਲ ਕਰਦੇ ਹੋਏ ਆਪ ਨਿੱਤ-ਦਿਨ ਆਪਣਾ ਬਣਦਾ ਯੋਗਦਾਨ ਪਾਉਂਦੇ ਆ ਰਹੇ ਹਨ। ਚਾਹੇ ਇਹ ਯੋਗਦਾਨ ਹਾਇਕੁ ਰੂਪ 'ਚ ਹੋਵੇ ਜਾਂ ਫਿਰ ਪਾਠਕਾਂ ਦੀ ਪਿੱਠ ਥਾਪੜਨ ਲਈ। ਆਪ ਜੀ ਇਸ ਲਈ ਵਧਾਈ ਦੇ ਪਾਤਰ ਹਨ।

  ReplyDelete
 5. ਖੂਬਸੂਰਤ ਧਰਤੀ ਲਈ ਖੂਬਸੂਰਤ ਹਾਇਕੁ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ