ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Apr 2013

ਪੰਜਾਬ ਦੀਆਂ ਪੁਰਾਤਨ ਖੇਡਾਂ -1

ਪੰਜਾਬ ਦੀਆਂ ਪੁਰਾਤਨ ਖੇਡਾਂ ਜਿੰਨ੍ਹਾਂ ਨੂੰ ਅਸੀਂ ਵਿਸਰਦੇ ਜਾ ਰਹੇ ਹਾਂ। ਓਹਨਾਂ ਖੇਡਾਂ ਦੀ ਲੰਮੀ ਸੂਚੀ 'ਚੋਂ ਅੱਜ ਦੋ ਖੇਡਾਂ ਨੂੰ ਚਿੱਤਰਤ ਕੀਤਾ ਹੈ। ਪੀਚੋ-ਬੱਕਰੀ ਜਿਸ ਨੂੰ ਕਈ ਇਲਾਕਿਆਂ 'ਚ ਡੀਟੀ ਪਾੜਾ ਜਾਂ ਸਟਾਪੂ ਵੀ ਕਿਹਾ ਜਾਂਦਾ ਹੈ; ਹੁਣ ਵੀ ਕਿਤੇ ਨਾ ਕਿਤੇ ਬੱਚੇ ਖੇਡਦੇ ਨਜ਼ਰੀਂ ਪੈਂ ਜਾਂਦੇ ਹਨ। ਪਰ ਕੋਟਲਾ ਛਪਾਕੀ ਕੋਈ ਨਹੀਂ ਹੁਣ ਖੇਡਦਾ।ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 449 ਵਾਰ ਵੇਖੀ ਗਈ। 

3 comments:

 1. kyaa baat hai ....bahut vdhiaa....!!

  ReplyDelete
 2. ਹਰਦੀਪ..ਪੰਜਾਬ ਦੀਆਂ ਪਰਾਤਨ ਖੇ਼ਡਾਂ ਬਾਰੇ ਹਾਇਕੁ ਪੜ੍ਹ ਕੇ ਬਚਪਨ ਯਾਦ ਆ ਗਿਆ । ਸਭ ਨੂੰ ਬਚਪਨ ਦੀ ਮਿਠੀ ਯਾਦ ਵਿਚ ਲਿਜਾਨ ਲਈ ਧਨਵਾਦ। ਇਸੇ ਲੜੀ ਵਿਚ ਰੁਝ ਹਾਇਕੁ ਪੇਸ਼ ਹਨ।
  (1)
  ਬਾਂਟੇ ਖੁਤੀਆਂ
  ਖੇਡਣ ਸ਼ਰਤਾਂ ਲਾ
  ਬਾਂਟੇ ਹਾਰਨ
  (2)
  ਭੰਡੋ-ਭੰਡਾਰੀ
  ਇਕ ਮੁਕੀ ਚੁਕਏ
  ਕਿਨਾ ਕੁ ਭਾਰ
  (3)
  ਪੁਗਣ ਤਿੰਨ
  ਜੋ ਹਾਰੇ ਉਹ ਛੂਵੇ
  ਛੂਹਿ ਨਾ ਹੋਵੇ
  ਥਿੰਦ (ਅੰਮ੍ਰਿਤਸਰ)

  ReplyDelete
 3. ਭੰਡੋ-ਭੰਡਾਰੀ
  ਇਕ ਮੁਕੀ ਚੁਕਏ
  ਕਿਨਾ ਕੁ ਭਾਰ

  ਕੁਝ ਕੁਝ ਯਾਦ ਆਇਆ ..ਹਾਲਾਂਕਿ ਸਾਡਾ ਬਚਪਨ ਪੰਜਾਬ 'ਚ ਨਹੀਂ ਬੀਤਿਆ ਪਰ ਪੰਜਾਬ ਨਾਲ ਜੁੜੀ ਹਰ ਚੀਜ ਆਪਣੀ ਲਗਦੀ ਹੈ ....
  ਥਿੰਦ ਜੀ ਬਹੁਤ ਸੋਹਣੇ ਹਾਇਕੂ ਨੇ ....

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ