ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Apr 2013

ਖਾਮੋਸ਼ ਅੱਖਾਂ

ਚੁੱਪੀ ਦੇ ਆਲਮ 'ਚ ਬੀਤਿਆ ਸਮਾਂ ਆਮ ਤੌਰ 'ਤੇ ਜ਼ਿੰਦਗੀ ਦੇ ਝਮੇਲਿਆਂ 'ਚ ਉਲਝਿਆ ਵਿਖਾਈ ਦਿੰਦਾ ਹੈ। ਇਸ ਤੇਜ਼ ਰਫ਼ਤਾਰ ਜੀਵਨ 'ਚ ਕਿਸੇ ਕੋਲ਼ ਵੀ ਐਨਾ ਵਕਤ ਨਹੀਂ ਕਿ ਉਹ ਕਿਸੇ ਦੇ ਕੋਈ ਕੰਮ ਆ ਸਕੇ, ਇਸ ਤਾਣੇ ਨੂੰ ਸੁਲਝਾਉਣ ਦੇ ਰਾਹੇ ਪਾਏ। ਸੱਚ ਜਾਣਿਓ ਜਿਸ ਕਿਸੇ ਨੇ ਵੀ ਸ਼ਬਦਾਂ ਨੂੰ ਆਵਦਾ ਸਾਥੀ ਮੰਨਿਆ ਹੈ ਉਸ ਨੂੰ ਕਦੇ ਵੀ ਕਿਸੇ ਦੀ ਕਮੀ ਨਹੀਂ ਰੜਕੀ। ਪਰ ਇਸ ਦਾ ਇਹ ਕਤਈ ਮਤਲਬ ਨਹੀਂ ਕਿ ਕਿਸੇ ਨਾਲ਼ ਸਾਂਝ ਹੀ ਨਾ ਪਾਓ। ਸਾਂਝ ਅਜਿਹੀ ਪਾਓ ਕਿ ਅਗਲਾ ਓਸ ਸਾਂਝੀਦਾਰ ਦੀ ਅੱਡੀਆਂ ਚੁੱਕ-ਚੁੱਕ ਰਾਹ ਵੇਖੇ। ਹਾਇਕੁ-ਲੋਕ ਦੇ ਸਾਂਝੀਦਾਰਾਂ ਦੀ ਵੀ ਬੜੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਕਿਉਂਕਿ ਉਹਨਾਂ ਬਿਨਾਂ ਵਿਹੜਾ ਭਾਂ-ਭਾਂ ਕਰਨ ਲੱਗਦਾ ਹੈ। ਲੰਬੇ ਅਰਸੇ ਪਿੱਛੋਂ ਸਾਡੀ ਇੱਕ ਹਾਇਕੁ ਕਲਮ ਨੇ ਚੁੱਪੀ ਤੋੜੀ ਹੈ। ਲਓ ਪੇਸ਼ ਹੈ ਉਸ ਹਾਇਕੁ ਕਲਮ ਦੇ ਭਾਵ ਤੇ ਓਸੇ ਸਿਆਹੀ 'ਚੋਂ ਡੋਂਕਾ ਲਾ ਲਿਖੀ ਜੁਗਲਬੰਦੀ!
ਗੱਲਾਂ 'ਚੋਂ ਗੱਲ ਅੱਗੇ ਤੋਰਦੇ ਹੋਏ ਸਾਡੀਆਂ ਦੋ ਹੋਰ ਹਾਇਕੁ ਕਲਮਾਂ ਨਾਲ਼ ਆ ਰਲ਼ੀ ਹੁੰਗਾਰਾ ਭਰਨ। ਅਜਿਹੇ ਹੁੰਗਾਰਿਆਂ ਨਾਲ਼ ਹੀ ਹਾਇਕੁ-ਲੋਕ ਮੰਚ ਵਿਹੜੇ ਲੱਗੀ ਰੌਣਕ ਫੱਬਦੀ ਹੈ। 

1.
ਕਰਾਂ ਉਡੀਕ
ਝਾਉਲ਼ਾ ਪਰਛਾਵਾਂ
ਆਇਆ ਓਹੀ ।........ਹ. ਕੌਰ

ਥੱਕੀਆਂ ਅੱਖਾਂ
ਸਹਿਕਦੀਆਂ ਆਸਾਂ
ਕਲੱਮ ਕੱਲੇ।.........ਜ. ਸਿੰਘ

ਤਨ ਬਦਨ
ਨਿੱਤ-ਦਿਨ ਟੁੱਟਦਾ
ਆਪੇ ਜੁੜਦਾ.........ਵ. ਸਿੰਘ

2.

ਖਾਮੋਸ਼ ਅੱਖਾਂ
ਉਦਾਸਿਆ ਚਿਹਰਾ
ਕੇਰਦਾ ਹੰਝੂ ।.........ਹ. ਕੌਰ 

ਸੋਚਾਂ ਦੀ ਭੀੜ
ਗਵਾਚੇ ਨੇ ਸੁਪਨੇ
ਲੱਭਣ ਕਿੱਥੋਂ।.........ਜ. ਸਿੰਘ 

ਲੱਭੇ ਕਿਨਾਰਾ
ਅੱਜ ਹੈ ਬੇਸਹਾਰਾ
ਮਨ ਵਿਚਾਰਾ.........ਵ. ਸਿੰਘ 


ਡਾ.ਹਰਦੀਪ ਕੌਰ ਸੰਧੂ (ਬਰਨਾਲ਼ਾ-ਸਿਡਨੀ) 
ਜੋਗਿੰਦਰ ਸਿੰਘ ਥਿੰਦ (ਅੰਮ੍ਰਿਤਸਰ- ਸਿਡਨੀ) 
ਵਰਿੰਦਰਜੀਤ ਸਿੰਘ ਬਰਾੜ (ਬਰਨਾਲ਼ਾ) 

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ ।

3 comments:

  1. ਰਾਂਝੇ ਦੀ ਹੀਰ
    ਤੱਕਦੀ ਰਾਹਾਂ ਵੱਲ
    ਉੱਠਦੀ ਪੀੜ

    ReplyDelete
  2. ਐਸੇ ਲੇਖ ਲਿੱਖੇ ਤੁਸਾਂ ਮਿਲਕੇ ,
    ਅੱਖਰਾਂ ਦੀ ਇਕ ਮੂਰਤ ਬਣ ਗਈ ।

    ReplyDelete
  3. ਜੋਗਿੰਦਰ ਸਿੰਘ ਜੀ, ਵਰਿੰਦਰਜੀਤ, ਹਰਕੀਰਤ ਜੀ ਤੇ ਦਿਲਜੋਧ ਸਿੰਘ ਜੀ,
    ਆਪ ਸਭ ਦੇ ਭਰਪੂਰ ਹੁੰਗਾਰਿਆਂ ਸਦਕਾ ਹਾਇਕੁ ਲੋਕ ਵਿਹੜਾ ਬਾਗੋ-ਬਾਗ ਹੋ ਗਿਆ।
    ਬਹੁਤ-ਬਹੁਤ ਧੰਨਵਾਦ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ