ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Apr 2013

ਫੈਲੀ ਚਾਂਦਨੀ

1.
ਆਥਣ ਵੇਲ਼ਾ
ਤਟ ਸੀ ਸੁੰਨਸਾਨ
ਫਿਰਾਂ ਇੱਕਲਾ ।

2.
ਘੁੱਪ ਹਨ੍ਹੇਰਾ
ਜਦ ਫੈਲੇ ਜੱਗ 'ਤੇ
ਚੰਦ ਚੜ੍ਹਦਾ  ।


3.
ਫੈਲੀ ਚਾਂਦਨੀ
ਅਕਾਸ਼ ਤੋਂ ਧਰਤ
ਜਿਵੇਂ ਚਾਦਰ ।

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
(ਨਵੀਂ ਦਿੱਲੀ) 
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਖੋਲ੍ਹ ਕੇ ਪੜ੍ਹੀ ਗਈ।

6 comments:

 1. ਫੈਲੀ ਚਾਂਦਨੀ
  ਅਕਾਸ਼ ਤੋਂ ਧਰਤ
  ਜਿਵੇਂ ਚਾਦਰ ।

  lajwaab ....!!

  ReplyDelete
 2. ਘੁੱਪ ਹਨ੍ਹੇਰਾ
  ਜਦ ਫੈਲੇ ਜੱਗ 'ਤੇ
  ਚੜ੍ਹਦਾ ਚੰਦ ।

  ਵਧੀਆ ਹਾਇਕੁ ।

  ReplyDelete
 3. ਰਾਮੇਸ਼ਵਰ ਜੀ ਸਮੇਂ -ਸਮੇਂ 'ਤੇ ਪੰਜਾਬੀ ਹਾਇਕੁ 'ਚ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ।

  ਸਾਰੇ ਹਾਇਕੁ ਬਹੁਤ ਵਧੀਆ ਲੱਗੇ। ਪਹਿਲੇ ਹਾਇਕੁ 'ਚ ਸਮੁੰਦਰੀ ਤਟ ਦੇ ਸੰਨਾਟੇ ਦੀ ਗੱਲ ਕਹੀ ਗਈ ਹੈ। ਇਹ ਹਾਇਕੁ ਪਾਠਕ ਨੂੰ ਅਗਲੇਰੇ ਪੜਾਅ ਤੱਕ ਲੈ ਕੇ ਜਾਂਦਾ ਹੈ। ਸੁੰਨੇ ਤਟ 'ਤੇ ਇੱਕ ਪਾਸੇ ਸਮੁੰਦਰੀ ਲਹਿਰਾਂ ਦਾ ਸ਼ੋਰ ਤੇ ਦੂਜੇ ਪਾਸੇ ਮਨ ਦੀਆਂ ਲਹਿਰਾਂ ਦੇ ਸ਼ੋਰ ਨਾਲ਼ ਟਕਰਾਓ ਹੋਣਾ ਸੁਭਾਵਿਕ ਹੈ।

  ਪਿਛਲੇ ਦੋਵੇਂ ਹਾਇਕੁ ਬਹੁਤ ਹੀ ਸੋਹਣੇ ਬਿੰਬਾਂ ਨਾਲ਼ ਚਾਨਣੀ ਰਾਤ ਦੇ ਨਜ਼ਾਰਿਆਂ ਨੂੰ ਰੂਪਮਾਨ ਕਰਦੇ ਹਨ।
  ਸੋਹਣੇ ਹਾਇਕੁ ਸਾਂਝੇ ਕਰਨ ਲਈ ਬਹੁਤ-ਬਹੁਤ ਸ਼ੁਕਰੀਆ।

  ReplyDelete
 4. ਬਹੁਤ ਖੂਬਸੂਰਤ ਹਾਇਕੁ।

  ReplyDelete
 5. ਸੁੰਦਰ ਖਿਆਲਾਂ ਦੀ ਸੁੰਦਰ ਤਸਵੀਰ

  ReplyDelete
 6. आपके प्रोत्साहन और स्नेह -भाव के लिए बहुत आभारी हूँ । मेरे इस कार्य के लिए बहन हरदीप की प्रेरणा रही है। उनके आत्मीय-भाव के आगे नि:शब्द हूँ । रामेश्वर काम्बोज 'हिमांशु'

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ