ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 May 2013

ਮਜ਼ਦੂਰ ਦਿਵਸ 'ਤੇ ਵਿਸ਼ੇਸ਼

                   ਅੱਜ ਮਜ਼ਦੂਰ ਦਿਵਸ 'ਤੇ ਹਾਇਕੁ -ਲੋਕ ਵਲੋਂ ਦੁਨੀਆਂ ਦੇ ਮਿਹਨਤਕਸ਼ ਲੋਕਾਂ ਨੂੰ ਸਲਾਮ !

1.
ਮੋਢੇ 'ਤੇ ਗੈਂਤੀ 
ਜ਼ਖਮੀ ਨੰਗੇ ਪੈਰ 
ਕਰੇ ਦਿਹਾੜੀ

2.
ਕਿਰਤੀ ਕਾਮਾ
ਹੱਥੇਲ਼ੀ 'ਤੇ ਅੱਟਣ
ਕਹੀ ਚਲਾਵੇ

3. 
ਖੇਤ 'ਚ ਕਾਮਾ
ਮਿੱਟੀ ਵਿੱਚ ਘੋਲ਼ਦਾ
ਲਹੂ ਦਾ ਰੰਗ

ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 15 ਵਾਰ ਖੋਲ੍ਹ ਕੇ ਪੜ੍ਹੀ ਗਈ।

2 comments:

 1. ਹਰਦੀਪ...ਮਜ਼ਦੂਰ ਦਿਵਸ ਤੇ ਲਿਖੇ ਹਾਇਕੁ ਬਹੁਤ ਅਰਥ ਭਰਪੂਰ ਹਨ।ਕਿਆ ਬਾਤ ਹੈ।
  ਏਸੇ ਸਿਲਸਲੇ ਵਿਚ ਕੁਝ ਹਾਇਕੁ ਪੇਸ਼ ਹਨ ।
  (1)
  ਜ਼ਖਮੀ ਹੱਥ
  ਕੁਟਣ ਰੋੜੇ ਰੋੜੀ
  ਤਿਖੜ ਧੁਪੇ
  (2)
  ਨਿਕੀ ਕੀੜੀਆਂ
  ਕਰਨ ਮਜ਼ਦੂਰੀ
  ਦਿਨ ਤੇ ਰਾਤ
  (3)
  ਗੋਹੇ ਦਾ ਕੀੜਾ
  ਉਹ ਵੀ ਮਜ਼ਦੂਰ
  ਸਵਾਰੇ ਵਾਯੂ
  (4)
  ਇਸ ਜ਼ਮੀਂ ਤੇ
  ਸਾਰੇ ਜੀ ਅਪਨੀ ਥਾਂ
  ਹੈਂ ਮਜ਼ਦੂਰ
  (5)
  ਸਭੇ ਮਿਲਕੇ
  ਕਿਰਤ ਕਰੋ ਤਾਂ ਜੋ
  ਸੁਰਗ ਲਗੇ

  ਜੋਗਿੰਦਰ ਸਿੰਘ ਥਿੰਦ
  (ਅੰਮ੍ਰਿਤਸਰ)

  ReplyDelete
 2. ਮਜ਼ਦੂਰ ਦਿਵਸ 'ਤੇ ਲਿਖੇ ਸਾਰੇ ਹਾਇਕੁ ਵਧੀਆ ਲੱਗੇ। ਇੱਕ ਕਿਰਤੀ ਕਾਮੇ ਦੀ ਤਸਵੀਰ ਦਿਖਾਈ ਦੇ ਰਹੀ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ