ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 May 2013

ਚੁੱਪ ਦਾ ਗੀਤ

1.
ਨੀਲਾ ਅੰਬਰ
ਟਿਮਟਿਮਾਂਦੇ ਤਾਰੇ
ਜਲਦੇ ਦੀਵੇ।

2.
ਸਾਂ-ਸਾਂ ਹੋ ਰਹੀ 
ਰਾਤ ਖੁਦ ਗਾ ਰਹੀ
ਚੁੱਪ ਦਾ ਗੀਤ।

3.
ਉੱਲੂ ਬੋਲਦੇ
ਰਾਤ ਦੇ ਚੌਕੀਦਾਰ
ਜਾਗਦੇ ਰਹੋ।

ਹਾਇਕੁ-ਪੁਸਤਕ 'ਬਾਂਕੇ ਦਰਿਆ' 'ਚੋਂ ਧੰਨਵਾਦ ਸਹਿਤ ।
ਕਸ਼ਮੀਰੀ ਲਾਲ ਚਾਵਲਾ
(ਸ੍ਰੀ ਮੁਕਤਸਰ ਸਾਹਿਬ) 

 ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਪੜ੍ਹੀ ਗਈ। 

2 comments:

  1. ਸਾਂ-ਸਾਂ ਹੋ ਰਹੀ
    ਰਾਤ ਖੁਦ ਗਾ ਰਹੀ
    ਚੁੱਪ ਦਾ ਗੀਤ।

    ਬਹੁਤ ਖੂਬ !

    ReplyDelete
  2. ਮੈਂ ਕਸ਼ਮੀਰੀ ਲਾਲ ਚਾਵਲਾ ਜੀ ਦਾ ਹਾਇਕੁ ਪੁਸਤਕ 'ਬਾਂਕੇ ਦਰਿਆ' ਭੇਜਣ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
    ਤਿੰਨੋ ਹਾਇਕੁ ਕੁਦਰਤ ਦਾ ਸੋਹਣਾ ਚਿੱਤਰਣ ਕਰ ਰਹੇ ਨੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ