ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 May 2013

ਮਾਂ ਦਿਵਸ

ਇੱਕ ਅੱਖਰਾ ਛੋਟਾ ਜਿਹਾ ਸ਼ਬਦ 'ਮਾਂ' ਆਪਣੇ ਅੰਦਰ ਇੱਕ ਵਿਸ਼ਾਲ ਸਮੁੰਦਰ ਜਿੰਨੀ ਗਹਿਰਾਈ, ਜਿਗਰਾ, ਪਿਆਰ ਤੇ ਪਾਣੀ ਵਾਂਗਰ ਹਰ ਰੰਗ 'ਚ ਘੁਲ਼ ਕੇ ਓਹੀ ਰੰਗ ਬਣ ਜਾਣ ਵਰਗੇ ਗੁਣ ਸਮੋਈ ਬੈਠਾ ਹੈ। ਮਾਂ ਦਿਵਸ ਨੂੰ ਵਿਸ਼ੇਸ਼ ਬਨਾਉਣ ਲਈ ਹਾਇਕੁ-ਲੋਕ ਮੰਚ ਆਪਣੇ ਸਾਰੇ ਪਾਠਕਾਂ ਨੂੰ ਵਧਾਈ ਦਿੰਦਾ ਹੋਇਆ ਕੁਝ ਹਾਇਕੁ ਤੇ ਤਾਂਕਾ ਪੇਸ਼ ਕਰ ਰਿਹਾ ਹੈ।ਸੁਪ੍ਰੀਤ ਕੌਰ ਸੰਧੂ
(ਜਮਾਤ-ਨੌਵੀਂ) 
***********************************************************************

1.
ਜੱਗ ਦਾ ਫੇਰਾ
ਕਿਤੋਂ ਨਹੀਂ ਲੱਭਿਆ
ਮਾਂ ਜਿੱਡਾ ਜੇਰਾ
ਅੰਬਰ ਜਿਹਾ ਦਿਲ 
ਉਹ ਹੈ ਰੱਬ ਮੇਰਾ | 

2.
ਮੋਹ ਦੀ ਤਾਂਘ
ਮੁੱਕਣੀ ਸਾਹਾਂ ਨਾਲ਼
ਮਾਂ ਨਾਲ਼ ਸਾਂਝ
ਹਰ ਸਾਹ ਪੱਕੇਰੀ 
ਦੁਆਵਾਂ ਜਿਹੀ ਸਾਂਝ | 

3.
ਧੁੱਪ ਵਿੱਚ ਛਾਂ
ਅੱਖੀਆਂ ਪੜ੍ਹ ਲੈਂਦੀ
ਅਨਪੜ੍ਹ ਮਾਂ
ਦਿਲ ਤੋਂ ਬੁੱਝੇ ਸੋਚੇ 
ਅੰਤਰਜਾਮੀ ਏ ਮਾਂ |

4.
ਪੀੜ ਬੇਕਾਬੂ
ਪੁੜਪੁੜੀਆਂ ਝੱਸੇ
ਮਾਂ ਹੱਥ ਜਾਦੂ ਰੜਕੇ ਅੱਖ
ਚੁੰਨੀ ਦੇ ਲੜ ਨਾਲ਼ 
ਮਾਂ ਦਿੰਦੀ ਭਾਫ਼ ।


ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ)
**************************************************************
ਤਾਂਕਾ- 5+7+5+7+7 
1.
ਮਾਂਵਾਂ ਦਾ ਦਿਨ

ਮਨਾਉਂਦੀ ਦੁਨੀਆਂ

ਕਰਜ਼ਾ ਮੋੜੇ

ਮਾਂ ਇੱਕ ਫ਼ਲਸਫ਼ਾ

ਸਿਰਜਣਾ ਦਾ ਸ੍ਰੋਤ।

  2.

ਦਿਨ ਮਾਂਵਾਂ ਦਾ

ਕੰਮੀ ਰੁੱਝੇ ਨੇ ਜਾਏ 

ਬਜ਼ੁਰਗ ਮਾਂ

ਖੂੰਜੇ ਬੈਠੀ ਤੱਕਦੀ

   ਭੁੱਖੀ ਅਤੇ ਪਿਆਸੀ।

ਭੂਪਿੰਦਰ ਸਿੰਘ
(ਨਿਊਯਾਰਕ) 
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।


5 comments:

 1. ਮਾਂ -ਦਿਵਸ ਦੀ ਸਾਰਿਆਂ ਨੂੰ ਬਹੁਤ ਵਧਾਈ।
  ਸਾਡੇ ਲਈ ਤਾਂ ਹਰ ਦਿਨ ਹੀ ਮਾਂ- ਦਿਵਸ ਹੈ।
  ਸੁਪੀ ਨੇ ਬਹੁਤ ਹੀ ਸੋਹਣਾ ਹਾਇਕੁ ਆਵਦੀ ਮੰਮਾ ਲਈ ਲਿਖਿਆ ਹੈ।
  ਚੰਨ ਚਾਨਣੀ
  ਲੱਗਦੀ ਮਾਂ ਪਿਆਰੀ
  ਕਿੰਨੀ ਨਿਆਰੀ।
  ਲਾਜਵਾਬ ! ਸਾਰਿਆਂ ਨੂੰ ਬਹੁਤ ਚੰਗਾ ਲੱਗਾ।

  ਭੈਣ ਜੀ ਦੇ ਹਰ ਹਾਇਕੁ 'ਚੋਂ ਮਾਂ ਇੰਨ-ਬਿੰਨ ਸਾਹਮਣੇ ਬੈਠੀ ਨਜ਼ਰ ਆਉਂਦੀ ਹੈ।
  ਜੱਗ ਦਾ ਫੇਰਾ
  ਕਿਤੋਂ ਨਹੀਂ ਲੱਭਿਆ
  ਮਾਂ ਜਿੱਡਾ ਜੇਰਾ।

  ਭੂਪਿੰਦਰ ਵੀਰ ਜੀ ਨੇ ਇਸ ਤਾਂਕੇ 'ਚ ਇੱਕ ਕੌੜੇ ਸੱਚ ਨੂੰ ਬਿਆਨਿਆ ਹੈ

  ਦਿਨ ਮਾਂਵਾਂ ਦਾ
  ਕੰਮੀ ਰੁੱਝੇ ਨੇ ਜਾਏ
  ਬਜ਼ੁਰਗ ਮਾਂ
  ਖੂੰਜੇ ਬੈਠੀ ਤੱਕਦੀ
  ਭੁੱਖੀ ਅਤੇ ਪਿਆਸੀ।

  ReplyDelete
 2. ਸੁਰਪ੍ਰੀਤ---ਕਿਨਾ ਸੁੰਦਰ ਹਾਇਕੁ ਲਿਖਿਆ ਹੈ ।ਮਾਂ ਦੀ ਗੁੜੇਤੀ ਦਾ ਅਸਰ ਹੈ ਨਾਂ। ਸ਼ਾਬਾਸ਼ ਬਟੀ।
  ਹਰਦੀਪ--ਇੰਜਾ ਲੱਗਾ ਜਿਵੇਂ ਹਰ ਹਾਇਕੁ ਵਿਚ ਮਾਂ ਆਪ ਬੈਠ ਦਿਲ ਦੀ ਗਹਿਰਾਈਆਂ ਤੋਂ ਮਾਂ-ਪਿਆਰ ਵਰਸਾ ਰਹੀ ਹੈ। ਮੈਂ ਅੰਭੱਵ ਕੀਤਾ ਜਿਵੇਂ ਸੁਰਗਾਂ 'ਚ ਬੈਠੀ ਮਾਂ ਮੇਰੀਆੰ ਪੁੜਪੜੀਆਂ ਝੱਸ ਰਹੀ ਹੈ।
  ਕੁਜ ਹਾਇਕੁ ਪੇਸ਼ ਹਨ।
  (ਸੁਰਗਾਂ 'ਚ ਬੈਠੀ ਮਾਂ ਨੂੰ ਅਰਪਨ )
  (1)
  ਅੱਜ ਦੇ ਦਿਨ
  ਮਾਂ ਸੁਰਗਾਂ ਚੋਂ ਆਵੇਂ
  ਲਾਡ ਲਿਡਾਵੇਂ
  (2)
  ਮਾਂ ਹੁੰਦੀਏ ਮਾਂ
  ਉਡੀਕੇ ਪੁਤਾਂ ਧੀਆਂ
  ਮੈਂ ਵੀ ਰੋ ਪਵਾਂ
  (3)
  ਮਾਂ ਬੇ-ਸੱਬਰੀ
  ਲਾਲਟੱਣ ਲੈ, ਗਲ੍ਹੀ
  ਲੱਭਣ ਚਲੀ
  (4)
  ਮਾਂ ਨੂੰ ਹੀ ਚੁਭੇ
  ਪੈਰੀਂ ਜੇ ਕੰਡਾ ਲੱਗੇ
  ਸੂਈ ਲੈ ਕੱਢੇ
  (5)
  ਮਾਂ ਦੀ ਗੋਦੀ
  ਨਿੱਘ ਅਨੋਖਾ ਆਵੇ
  ਚੋਘੇ ਖਿਲਾਵੇ
  (6)
  ਮਾਂ ਵਰਗੀ ਛਾਂ
  ਕਿਤੇ ਦੁਣੀਆ 'ਚ ਨਾਂ
  ਠੰਡਾਂ ਪਾਉਂਦੀ
  (7)
  ਮਾਵਾਂ ਵਾਲਿਓ
  ਮਾਂ ਨਾ ਲੱਭੇ ਮੁੜਕੇ
  ਸੇਵਾ ਕਰੋ ਜੁੜਕੇ
  "ਥਿੰਦ"

  ReplyDelete
 3. ਸੁਪ੍ਰੀਤ ਖੁਸ਼ ਹੈ ਕਿ ਉਸ ਦਾ ਹਾਇਕੁ ਸਾਰਿਆਂ ਨੂੰ ਚੰਗਾ ਲੱਗਾ।
  ਵਰਿੰਦਰ ਮਾਮੇ ਤੇ ਥਿੰਦ ਅੰਕਲ ਜੀ ਦਾ ਧੰਨਵਾਦ ਕਰ ਰਹੀ ਹੈ।
  ਸੁਪ੍ਰੀਤ ਦਾ ਕਹਿਣਾ ਹੈ ਕਿ ਜਿਵੇਂ ਚੰਦ ਚਾਨਣੀ ਆਪਣੇ ਆਪ 'ਚ ਇਸ ਦੁਨੀਆਂ 'ਚ ਸਭ ਤੋਂ ਵੱਖਰੀ ਸ਼ੈਅ ਹੈ ਇਸ ਵਰਗਾ ਕੁਝ ਹੋਰ ਨਹੀਂ ਹੈ ਇਸੇ ਤਰਾਂ ਮਾਂ ਵਰਗਾ ਵੀ ਕੋਈ ਹੋਰ ਨਹੀਂ ਹੈ।

  ReplyDelete
 4. ਵਰਿੰਦਰ ਤੇ ਥਿੰਦ ਅੰਕਲ ਜੀ ,
  ਹਰ ਹਾਇਕੁ ਦੀ ਰੂਹ ਤੱਕ ਪਹੁੰਚਣ ਲਈ ਸ਼ੁਕਰੀਆ।
  ਹਰ ਹਾਇਕੁ ਮਾਂ ਦੀ ਹਾਜ਼ਰੀ 'ਚ ਹੀ ਲਿਖਿਆ ਗਿਆ ਹੈ। ਮੈਂ ਚਾਹੇ ਸੱਤ-ਸਮੁੰਦਰੋਂ ਪਾਰ ਬੈਠੀ ਹਾਂ, ਪਰ ਮੇਰੀ ਮਾਂ ਸਦਾ ਮੇਰੇ ਕੋਲ਼ ਹੀ ਹੁੰਦੀ ਹੈ। ਇਸੇ ਕਰਕੇ ਆਪ ਨੂੰ ਹਰ ਹਾਇਕੁ 'ਚ ਮਾਂ ਸਾਹਮਣੇ ਬੈਠੀ ਨਜ਼ਰ ਆਈ।

  ਥਿੰਦ ਅੰਕਲ ਜੀ ਦਾ ਮੇਰੀ ਤੇ ਸੁਪ੍ਰੀਤ ਦੀ ਪਿੱਠ ਥਾਪੜੀ, ਧੰਨਵਾਦ ਕਹਿਣਾ ਬਹੁਤ ਛੋਟਾ ਜਿਹਾ ਲਫ਼ਜ਼ ਲੱਗਦਾ ਹੈ।

  ਭੂਪਿੰਦਰ ਸਿੰਘ ਜੀ ਨੇ ਅੱਜ ਭਾਵਪੂਰਣ ਤਾਂਕਾ ਲਿਖ ਕੇ ਸਾਡੇ ਨਾਲ਼ ਸਾਂਝ ਪਾਈ ਹੈ।
  ਜਿਸ ਲਈ ਆਪ ਵਧਾਈ ਦੇ ਪਾਤਰ ਹਨ।

  ReplyDelete
 5. ਗਰਭਪਾਤ
  ਕੁੜੀ ਨਹੀਂ ਜੰਮਣੀ
  ਮਾਂ ਦਾ ਕੱਤਲ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ