ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 May 2013

ਬਾਲ ਵਿਆਹ (ਚੋਕਾ)

ਮੈਰਿਜ਼ ਚਾਈਲਡ ਐਕਟ ਬਣਨ ਦੇ ਬਾਵਜੂਦ ਵੀ ਭਾਰਤ ਦੇਸ਼ 'ਚ 56% ਬਾਲ ਵਿਆਹ ਪਿੰਡਾਂ 'ਚ ਤੇ 30% ਸ਼ਹਿਰਾਂ 'ਚ ਹੁੰਦੇ ਹਨ। ਭਾਵੇਂ ਅਸੀਂ ਇਕੀਵੀਂ ਸਦੀ ਵਿੱਚ ਪਹੁੰਚ ਗਏ ਹਾਂ , ਪਰ ਹਾਲੇ ਵੀ ਬਿਹਾਰ ਵਿੱਚ ਬਾਲ ਵਿਆਹ ਦਾ ਰਿਵਾਜ ਹੈ ਜੋ ਕਿ ਭਾਰਤੀ ਕਾਨੂੰਨ ਦੀ ਉਲੰਘਣਾ ਹੈ।ਸਾਡੇ ਮੁਲਕ ਦੀਆਂ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਨੂੰ ਰੋਕਣ ਲਈ ਅਜੇ ਤੱਕ ਕੁਝ ਨਹੀਂ ਕਰ ਸਕੀਆਂ। 



ਛੋਟੀ ਉਮਰੇ 
ਬਾਬੁਲ ਕਰੇ ਵਿਦਾ 
ਧੀ- ਧਿਆਣੀ ਨੂੰ 
ਰਹੁ-ਰੀਤਾਂ 'ਚ ਬੱਝਾ 
ਉਮਰ ਸੋਲਾਂ 
ਬਾਲੜੀ ਬਣੀ ਸੀ ਮਾਂ 
ਭੋਗੇ ਨਰਕ 
ਖੇਡਣ ਦੀ ਉਮਰੇ
ਬਾਲ ਖਿਡਾਵੇ
ਸੁੱਖਾਂ ਨੂੰ ਉੱਡੀਕਦੀ 
ਦਿਨ ਹੰਡਾਵੇ 
ਪੀੜਾਂ ਭਰੀ ਉੱਠਦੀ 
ਦਿਲ ਚੋਂ ਹੂਕ 
ਅੱਥਰੂ ਵਹਾਉਂਦੀ 
ਮੂਰਤ ਮੂਕ 
ਚੜ੍ਹਦੀਆਂ ਕੁੜੀਆਂ 
ਅਜੇ ਵੀ ਕਿਉਂ
ਰਹੁ- ਰੀਤਾਂ ਦੀ ਬਲੀ 
ਪੀਵਣ ਰੱਤ  
ਭੈੜੀਆਂ ਕੁਰੀਤੀਆਂ 
ਬਾਲ ਵਿਆਹ 
ਰਲ਼ ਕਰੀਏ ਬੰਦ 
ਆਪਾਂ ਹੁਣ ਏ
ਪੁੱਠਾ ਜਿਹਾ ਰਿਵਾਜ਼
ਕਰੋ ਬੁਲੰਦ 'ਵਾਜ਼ !

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।




2 comments:

  1. ਵਰਿੰਦਰ ਬਾਲ ਵਿਆਹ ਬਾਰੇ ਲਿਖਿਆ ਚੋਕਾ ਬਹੁਤ ਹੀ ਭਾਵਪੂਰਣ ਹੈ ।
    ਵਧੀਆ ਸ਼ਬਦ ਚੋਣ ਸ਼ਲਾਘਾਯੋਗ ਹੈ । ਸਾਨੂੰ ਰਲ ਕੇ ਇਸ ਸਮਾਜਿਕ ਕੁਰੀਤੀ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ ।

    ReplyDelete
  2. ਬਾਲ ਵਿਆਹ ਜਿਹੇ ਅਣਛੂਹੇ ਵਿਸ਼ੇ 'ਤੇ ਚੋਕਾ ਲਿਖ ਕੇ ਹਲੂਣਾ ਦੇਣ ਲਈ ਵਧਾਈ ਦੇ ਪਾਤਰ ਹੋ।
    ਭਾਰਤ ਦੇ ਕਈ ਰਾਜਾਂ 'ਚ ਅਜੇ ਵੀ ਬਾਲ ਵਿਆਹ ਹੋ ਰਹੇ ਹਨ।
    ਲੋਕਾਂ ਨੂੰ ਜਾਗਰੁਕ ਕਰਨਾ ਅੱਜ ਸਮੇਂ ਦੀ ਲੋੜ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ