ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 May 2013

ਨਿੱਕੂ-ਨਿੱਕੀ ਦੀਆਂ ਸੁਗਾਤਾਂ

ਸਾਡੀ ਜ਼ਿੰਦਗੀ 'ਚ ਇੱਕ ਦਿਨ ਬਹੁਤ ਹੀ ਵਿਸ਼ੇਸ਼ ਹੁੰਦਾ ਹੈ ਜਦੋਂ ਅਸੀਂ ਜ਼ਿੰਦਗੀ ਦੀ ਅਗਲੀ ਬਹਾਰ ਦੇਖਣ ਲਈ ਅਗਲੇਰੇ ਰਾਹਾਂ ਨੂੰ ਸੁਆਰਨ ਦੇ ਹੀਲੇ-ਵਸੀਲੇ ਕਰਦੇ ਹੋਏ ਹੌਲੇ ਜਿਹੇ ਆਪਣਾ ਕਦਮ ਅੱਗੇ ਧਰਦੇ ਹਾਂ। ਸਾਡੇ ਆਪਣੇ ਇਸ ਦਿਨ ਆਪਾ ਲੁਟਾਉਂਦੇ ਹੋਏ ਸਭ ਕੁਝ ਸਾਡੇ ਮੂਹਰੇ ਅਰਪਣ ਕਰ ਦਿੰਦੇ ਹਨ। ਬੜੇ ਚਾਅ ਨਾਲ਼ ਹਰ ਦਿੱਤੀ ਸੁਗਾਤ ਨੂੰ ਅਸੀਂ ਝੋਲੀ 'ਚ ਪੁਆਉਂਦੇ ਖੁਸ਼ੀ ਨਾਲ਼ ਫੁੱਲੇ ਨਹੀਂ ਸਮਾਉਂਦੇ। ਬੱਸ ਇਹੋ ਜਿਹਾ ਹੀ ਦਿਨ ਅੱਜ ਮੇਰੇ ਬੂਹੇ ਆਣ ਖਲੋਤਾ ਜਿਸ ਦੇ ਹਰ ਪਲ਼ ਦੇ ਜ਼ਿਕਰ ਨੂੰ ਮੈਂ ਹਾਇਕੁ ਕਾਵਿ 'ਚ ਪਰੋ ਪਾਠਕਾਂ ਨਾਲ਼ ਸਾਂਝਾ ਕਰਨਾ ਲੋਚਦੀ ਹਾਂ।



ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 107 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

14 comments:

  1. wish u good luck and great life on this great day

    ReplyDelete
    Replies
    1. ਦਿਲਜੋਧ ਸਿੰਘ ਜੀ,
      ਬਹੁਤ -ਬਹੁਤ ਸ਼ੁਕਰੀਆ!
      ਆਪ ਦੀਆਂ ਸ਼ੁੱਭਇਛਾਵਾਂ ਸਦਕਾ ਹੀ ਮੈਂ ਹਰ ਦਿਨ ਕੁਝ ਨਵਾਂ ਸੋਚਣ ਤੇ ਲਿਖਣ ਵਾਸਤੇ ਆਪਣਾ ਕਦਮ ਅੱਗੇ ਵਧਾ ਪਾਉਂਦੀ ਹਾਂ।

      Delete
  2. ਮਾਂ ਦੀਆਂ ਦੁਆਵਾਂ
    ਭਰਾਵਾਂ ਦਾ ਪਿਆਰ
    ਖੁਸ਼ ਰਹੇ ਤੂੰ ਸਦਾ !
    17 ਮਈ ਨੂੰ ਸੱਚੀਂ ਹੀ ਭੈਣ ਜੀ ਨੇ ਸਾਰੀਆਂ ਮਾਵਾਂ ਲਈ ਵਿਸ਼ੇਸ਼ ਦਿਨ ਬਣਾ ਦਿੱਤਾ। ਰੱਬ ਕਰੇ ਹਰ ਮਾਂ ਨੂੰ ਅਜਿਹੀਆਂ ਸੁਗਾਤਾਂ ਉਸ ਦੇ ਜਨਮ ਦਿਨ 'ਤੇ ਮਿਲ਼ਦੀਆਂ ਰਹਿਣ।
    ਸੁਪੀ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ.....ਆਪਣੀ ਚਿੱਤਰਕਾਰੀ ਦੇ ਕਮਾਲ ਨਾਲ਼।
    ਸੁਮੀਤ ਤੇ ਸੁਪੀ ਦੇ ਦਿੱਤੇ ਤੋਹਫ਼ਿਆਂ ਨਾਲ਼ੋਂ ਕੀਮਤੀ ਤੇ ਸੋਹਣਾ ਤੋਹਫ਼ਾ ਹੋਰ ਕੋਈ ਹੋ ਹੀ ਨਹੀਂ ਸਕਦਾ।
    ਸਾਡੇ ਸਾਰਿਆਂ ਵਲੋਂ ਇੱਕ ਵਾਰ ਫਿਰ ਜਨਮ ਦਿਨ ਮੁਬਾਰਕ।

    ReplyDelete
    Replies
    1. ਤੇਰੇ ਲਿਖੇ ਸੁਨੇਹੇ 'ਚੋਂ ਮੈਨੂੰ ਬਰਨਾਲ਼ੇ ਦੀ ਤਸਵੀਰ ਬਾਖੂਬੀ ਨਜ਼ਰ ਆਉਂਦੀ ਹੈ।
      ਮੈਨੂੰ ਇੱਥੇ ਬੈਠੀ ਨੂੰ ਹੀ ਸਭ ਕੁਝ ਮਿਲ਼ ਗਿਆ।

      Delete
  3. DR. Sudha Gupta18.5.13

    प्रिय हरदीप जी !
    जन्मदिन की लाख-लाख बधाइयाँ !
    आपके हाइकु हृदयको छूने वाले हैं, साहित्यिक गरिमा से ओतप्रोत हैं।आपका कार्य देखकर मैं भाव- विभोर हूँ । विदेश में रहकर भी आप देश की माटी से जुड़ी हैं। पंजाब की लोक कला संगीत , जीवन शैली और संस्कृति की खुशबू आपकी रचनाओं में मिलती है । यही गुण साहित्यकार की ताकत है । ’हाइकुलोक’ के द्वारा आपने पंजाबी में भी हाइकु, ताँका , सेदोका और चोका को सही दिशा प्रदान की है । मैं आपके रचनाकर्म की चर्चा प्राय: भाई हिमांशु से करती रहती हूँ ।बस अन्तत:: एक बात कहना चाह्ती हूँ-आप अपनी इस काव्य यात्रा को जारी रखना है । आप युवा हैं । आपको अभी बहुत कुछ करना है । आज के दिन मेरा आशीर्वाद और मेरी शुभकामनाएँ कि आप निरन्तर प्रगति-पथ पर अग्रसर रहें।
    असीम स्नेह के साथ
    डॉ सुधा गुप्ता

    ReplyDelete
    Replies
    1. ਡਾ. ਸੁਧਾ ਗੁਪਤਾ ਜੀ ਦੀ ਦਿੱਤੀ ਹੱਲਾਸ਼ੇਰੀ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ।

      Delete
  4. ਯਾਹੂ ਤੋਂ ਸਮਾਚਾਰ ਮਿਲਿਆ -----
    ਜਨਮ ਦਿਨ ਦੀਆਂ ਮੁਬਾਰਕਾਂ ਦੇ ਨਾਲ --ਇਹ ਤਾਂਕਾ

    ਜਨਮ ਦਿਨ
    ਕਿਸੇ ਲੇਖੇ ਲਾਇਆ
    ਹੱਕ ਮੋੜਿਆ
    ਮੱਨੁਖ ਬਣਨ ਦਾ
    ਜੱਗ ਰੁਸ਼ਨਾਇਆ !

    ਡਾ. ਸ਼ਿਆਮ ਸੁੰਦਰ ਦੀਪਤੀ




    ReplyDelete
    Replies
    1. ਡਾ. ਦੀਪਤੀ ਜੀ, ਬਹੁਤ ਬਹੁਤ ਧੰਨਵਾਦ!
      ਮੇਰੇ ਨਿਮਾਣੇ ਜਿਹੇ ਹਾਇਕੁ ਲੋਕ ਦੇ ਉਪਰਾਲ਼ੇ ਨੂੰ ਆਪ ਨੇ ਐਨਾ ਮਾਣ ਦਿੱਤਾ, ਮੈਂ ਨਿ:ਸ਼ਬਦ ਹਾਂ।

      Delete
  5. ਹਰਦੀਪ--ਕਾਸ਼ ਮੈੰ ਅੱਜ ਸਿਡਨੀ ਹੁੰਦਾ ਤੇ ਮੈ ਖੁਦ ਤੈਨੂੰ ਤੇਰੇ ਜਨਮ ਦਿਨ ਦੀਆਂ ਮੁਬਾਰਕਾਂ ਆਪ ਦੇਂਦਾ।
    ਸੁਪ੍ਰੀਤ ਦੀ ਚਿਤਰਕਾਰੀ ਵੀ ਕਮਾਲਦੀ ਹੈ।
    (1)
    ਹਰ ਸਾਲ ਹੀ
    ਇਹ ਦਿਨ ਉਡੀਕੇ
    ਨਵੀਂ ਤਰੰਗ
    (2)
    ਜੋ ਹੈ ਛੋਏਆ
    ਹੁਮ ਹਮਾਕੇ ਪਾਓ
    ਅਨੋਖੀ ਤੰਦ

    ਜੋਗਿੰਦਰ ਸਿੰਘ ਥੰਦ
    (ਅੰਮ੍ਰਿਤਸਰ-ਤੇ ਸਿਡਨੀ)

    ReplyDelete
    Replies
    1. ਥਿੰਦ ਅੰਕਲ ਜੀ,
      ਆਪ ਸਦਾ ਸਾਡੇ ਕੋਲ਼ ਹੀ ਹੁੰਦੇ ਹੋ। ਮੈਨੁੰ ਕਦੇ ਲੱਗਾ ਹੀ ਨਹੀਂ ਕਿ ਆਪ ਸਿਡਨੀ 'ਚ ਨਹੀਂ ਹੋ।
      ਆਪ ਦੀਆਂ ਦਿੱਤੀਆਂ ਦੁਆਵਾਂ ਨੂੰ ਮੈਂ ਆਪਣੀ ਝੋਲੀ 'ਚ ਸਦਾ ਸਾਂਭ ਕੇ ਰੱਖਾਂਗੀ।
      ਸੁਪ੍ਰੀਤ ਵੀ ਬਹੁਤ ਖੁਸ਼ ਹੋਈ ਆਪ ਦੀ ਸ਼ਾਬਾਸ਼ ਪਾ ਕੇ।

      Delete
  6. आप दोनों की चित्रकारी सराहनीय है और शब्दों का अपना जादू तो है ही बेजोड़ !

    ReplyDelete
    Replies
    1. ਰਾਮੇਸ਼ਵਰ ਭਾਈ ਸਾਹਿਬ,
      ਆਪ ਜੀ ਦੇ ਕਹੇ ਸ਼ਬਦ ਮੇਰੇ ਲਈ ਅਨਮੋਲ ਹਨ। ਸੁਪ੍ਰੀਤ ਬਹੁਤ ਖੁਸ਼ ਹੈ ਆਪਣੀ ਚਿੱਤਰਕਾਰੀ ਦੀ ਤਾਰੀਫ ਸੁਣ ਕੇ।

      Delete
  7. Beautiful haiku and haiga. Specially the second one which depicts the a kiss of affection from mother to little one. It is remedy of all little sorrows. It takes away all the upsets of the loved one.

    ReplyDelete
  8. ਭੂਪਿੰਦਰ ਵੀਰ, ਹਾਇਕੁ ਦੀ ਨਬਜ਼ ਪਛਾਨਣ ਲਈ ਸ਼ੁਕਰੀਆ।
    ਬਹੁਤ ਹੀ ਸੋਹਣੇ ਸ਼ਬਦਾਂ 'ਚ ਵਿਆਖਿਆ ਕੀਤੀ ਹੈ।
    ਇਹ ਸਕੈਚ ਦੋਹਰੇ ਭਾਵਾਂ ਵਾਲ਼ਾ ਹੈ- ਮਾਂ ਵਲੋਂ ਨਿੱਕੀ ਨੂੰ ਜਾਂ ਨਿੱਕੀ ਵਲੋਂ ਮਾਂ ਨੂੰ ਮਿਲਣ ਵਾਲ਼ੀ ਮੋਹ ਭਰੀ ਪਾਰੀ ਜੋ ਸਾਰੇ ਦੁੱਖ-ਦਰਦ ਨੂੰ ਕੋਹਾਂ ਦੂਰ ਉੱਡਾ ਕੇ ਲੈ ਜਾਂਦੀ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ