ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 May 2013

ਪਹੁ ਫੁਟਾਲਾ


1.
ਪਹੁ ਫੁਟਾਲਾ
ਰਾਤ ਅਤੇ ਦਿਨ ਦੀ
ਗਲ਼ਵੱਕੜੀ
2.
ਪਹੁ ਫੁਟਾਲਾ
ਚਿੜੀਆਂ ਦਾ ਚੂਕਣਾ
ਰੁੱਖਾਂ ਦੀ ਜਾਗ
3.
ਪਹੁ ਫੁਟਾਲਾ
ਸੂਰਜ ਦੀ ਕਿਰਨ
ਨਵੀਂ ਆਸ ਦੀ

ਭੂਪਿੰਦਰ ਸਿੰਘ
(ਨਿਊਯਾਰਕ)

3 comments:

  1. ਹਰ ਇਕ ਹਾਇਕੂ ਅਲਗ ਅਲਗ 'ਪਹੁ ਫੁਟਾਲਾ' ਹੈ ।

    ReplyDelete
  2. ਪਹੁ ਫੁਟਾਲ਼ੇ ਨੂੰ ਭਿੰਨ-ਭਿੰਨ ਰੂਪਾਂ 'ਚ ਰੂਪਮਾਨ ਕਰਦੇ ਵਧੀਆ ਹਾਇਕੁ ।

    ReplyDelete
  3. ਪਹੁ ਫਟਾਲਾ ਦੀਆਂ ਵੱਖ-ਵੱਖ ਸੋਹਣੀਆਂ ਪ੍ਰਭਾਸ਼ਾਵਾਂ ।
    ਸਾਰੇ ਹਾਇਕੁ ਵਧੀਆ ਲੱਗੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ