ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 May 2013

ਸੱਚੋ ਸੱਚ

                                                                                             1.
ਕਲਮ ਲਿੱਖੇ 
ਅੱਖੀਆਂ  ਪੜ੍ਹਨ  ਵੀ
ਅਸਰ ਜ਼ੀਰੋ ।


2.

ਸੱਚ ਦੀ ਗੱਲ
ਸਿਰਫ ਕਾਲੇ ਲੇਖ
ਜੱਗ  ਤਮਾਸ਼ਾ ।

3.

ਬੈਠ ਪ੍ਰਦੇਸੀਂ
ਚਿੰਤਾ ਕਰੋ ਦੇਸ਼ ਦੀ
ਤਾਜ਼ਾ ਖਬਰ ।

4.

ਸਭ ਨਕਲੀ
ਕਾਂ ਵੀ ਕਾਲਾ ਖਿਡੌਣਾ
ਚੂਰੀ ਵੀ ਝੂੱਠੀ ।


5.
ਅੱਖੀਆਂ ਬੰਦ
ਭਗਤ ਬਗਲਾ ਜੀ
ਮੂੰਹ 'ਚ ਮੱਛੀ।

 ਦਿਲਜੋਧ ਸਿੰਘ 
( ਨਵੀਂ ਦਿੱਲੀ )

4 comments:

 1. ਦਿਲਜੋਧ ਸਿੰਘ ਜੀ ਦਾ ਹਾਇਕੁ, ਅੱਜ ਦਾ ਸੱਚ, ਬਿਆਨਦਾ ਹੈ। ਬੜੇ ਖੂਬਸੂਰਤ ਹਾਇਕੁ ਹਨ।
  ਜੋਗਿੰਦਰ ਸਿੰਘ ਥਿੰਦ

  ReplyDelete
 2. ਦਿਲਜੋਧ ਸਿੰਘ ਜੀ ਦੇ ਸਾਰੇ ਹਾਇਕੁ ਸੱਚ ਨੂੰ ਬਿਆਨਦੇ ਨੇ। ਕਿੰਨਾ ਸੋਹਣਾ ਲਿਖਿਆ ਹੈ
  ਕਲਮ ਲਿੱਖੇ
  ਅੱਖੀਆਂ ਪੜ੍ਹਨ ਵੀ
  ਅਸਰ ਜ਼ੀਰੋ ।
  ਇਹ ਤਾਂ ਕੁਝ ਖਾਸ ਹੀ ਬਣ ਗਿਆ.......

  ਅੱਖੀਆਂ ਬੰਦ
  ਭਗਤ ਬਗਲਾ ਜੀ
  ਮੂੰਹ 'ਚ ਮੱਛੀ।

  ਦਿਲਜੋਧ ਸਿੰਘ ਜੀ ਦੇ ਹਾਇਕੁ ਲੋਕ ਮੰਚ ਲਈ ਦਿੱਤੇ ਭਰਪੂਰ ਸਹਿਯੋਗ ਲਈ ਮੈਂ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਇਸੇ ਤਰਾਂ ਸਾਡੇ ਨਾਲ਼ ਜੁੜੇ ਰਹਿਣਗੇ।

  ReplyDelete
 3. ਖੂਬਸੂਰਤ ਹਾਇਕੁ !

  ReplyDelete
 4. ਕਲਮ ਲਿੱਖੇ
  ਅੱਖੀਆਂ ਪੜ੍ਹਨ ਵੀ
  ਅਸਰ ਜ਼ੀਰੋ
  ਬਹੁਤ ਵਧੀਆ ਪੇਸ਼ਕਾਰੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ