ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 May 2013

ਹਾਇਕੁ ਬੋਲਦਾ ਹੈ

ਅੱਜ ਹਾਇਕੁ ਲੋਕ ਨਾਲ਼ ਪ੍ਰੋ. ਨਿਤਨੇਮ ਸਿੰਘ ਨੇ ਆਪਣੀ ਸਾਂਝ ਪਾਈ ਹੈ। ਆਪ ਬਾਟਨੀ ਵਿਸ਼ੇ ਦੇ ਲੈਕਚਰਰ ਵਜੋਂ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਸੇਵਾ ਨਿਭਾਉਣ ਮਗਰੋਂ 31 ਮਈ 2011 ਨੂੰ ਸਰਕਾਰੀ ਕਾਲਜ ਮੁਕਤਸਰ ਤੋਂ ਸੇਵਾ ਮੁਕਤ ਹੋਏ। ਅੱਜਕੱਲ ਆਪਣੇ ਪਿੰਡ ਨਾਨਕਪੁਰਾ (ਮੁਕਤਸਰ) ਵਿਖੇ ਰਹਿ ਰਹੇ ਹਨ।

ਆਪ ਦਾ ਲਿਖਤੀ ਸਫ਼ਰ 1965 'ਚ ਜਦੋਂ ਆਪ ਪੰਜਵੀਂ ਜਮਾਤ 'ਚ ਪੜ੍ਹਦੇ ਸਨ, ਕੁਝ ਦੇਸ਼ ਭਗਤੀ ਦੇ ਗੀਤ ਲਿਖਣ ਤੋਂ ਸ਼ੁਰੂ ਹੋਇਆ ਪਰ ਅੱਧਵਾਟੇ ਹੀ ਛੁੱਟ ਗਿਆ। ਨੌਕਰੀ 'ਚ ਆਉਣ ਤੋਂ ਬਾਦ ਆਪ ਦੁਬਾਰਾ ਸਾਹਿਤ ਨਾਲ਼ ਜੁੜੇ। ਭਾਵੇਂ ਕਿਸੇ ਦੀ ਵਿਦਿਅਕ ਯੋਗਤਾ ਦਾ ਉਸ ਦੀ ਸਾਹਿਤਕ ਰੁਚੀ ਤੇ ਜਾਣਕਾਰੀ 'ਚ ਕੋਈ ਸਬੰਧ ਨਹੀਂ ਪਰ ਮੁਕਤਸਰ ਕਾਲਜ ਦੇ ਪੰਜਾਬੀ ਵਿਭਾਗ ਵਾਲ਼ਿਆਂ ਨੂੰ ਇੱਕ ਸਾਇੰਸ ਅਧਿਆਪਕ ਦੀ ਸਾਹਿਤਕ ਜਾਣਕਾਰੀ ਰੱਖਣ ਵਾਲ਼ੀ ਗੱਲ ਅੱਢੁਕਵੀਂ ਲੱਗੀ। ਆਪ ਨੇ ਇਸ ਨੂੰ ਚੁਣੌਤੀ ਵਜੋਂ ਲਿਆ ਤੇ ਪਹਿਲਾਂ ਗਜ਼ਲ ਤੇ ਫਿਰ ਹਾਇਕੁ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ। 
ਪ੍ਰੋ. ਨਿਤਨੇਮ ਸਿੰਘ ਜੀ ਨੂੰ ਜੀ ਆਇਆਂ ਕਹਿੰਦੀ ਹੋਈ ਮੈਂ ਆਪ ਦੇ ਹਾਇਕੁ ਸੰਗ੍ਰਹਿ 'ਹਾਇਕੁ ਬੋਲਦਾ ਹੈ' 'ਚੋਂ ਕੁਝ ਹਾਇਕੁ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ।

1.
ਝੂਮਦੇ ਰੁੱਖ
ਨੱਚਣ ਤੇ ਗਾਉਣ
ਸੁੰਦਰ ਪੰਛੀ ।

2.
ਮਹਿਕ ਫੈਲੇ
ਉੱਡਣ ਤਿੱਤਲੀਆਂ 
ਘੁੰਮਣ ਭੌਰੇ।

3.
ਕੋਇਲ ਬੋਲੇ
ਗਾਵੇ ਮਿੱਠੇ ਤਰਾਨੇ
ਅੰਬਾਂ ਉੱਪਰ । 

ਪ੍ਰੋ. ਨਿਤਨੇਮ ਸਿੰਘ 
(ਨਾਨਕਪੁਰ-ਮੁਕਤਸਰ)

4 comments:

  1. ਪੰਜਾਬ 'ਚ ਇਹ ਆਮ ਧਾਰਨਾ ਹੈ ਕਿ ਜੇ ਕੋਈ ਵਿਅਕਤੀ ਪੰਜਾਬੀ ਵਿਸ਼ੇ 'ਚ ਬੀ.ਏ. - ਐਮ.ਏ. ਨਹੀਂ ਕਰਦਾ ਉਸ ਨੂੰ ਸਾਹਿਤ ਬਾਰੇ ਜਾਣਕਾਰੀ ਕਿਵੇਂ ਹੋ ਸਕਦੀ ਹੈ। ਫਤਿਹਗੜ੍ਹ ਸਾਹਿਬ ਕਾਲਜ 'ਚ ਮੈਂ ਵੀ ਬਾਟਨੀ ਵਿਸ਼ਾ ਪੜ੍ਹਾਉਂਦੀ ਸਾਂ। ਆਪਣੇ ਕਿਸੇ ਸਾਥੀ ਦੀ ਵਿਦਾਇਗੀ ਪਾਰਟੀ ਦੇ ਸਮਾਗਮ 'ਚ ਜਦੋਂ ਮੈਂ ਆਪਣੀ ਲਿਖੀ ਕਵਿਤਾ ਬੋਲੀ ਤਾਂ ਸਾਰਾ ਕਾਲਜ ਹੈਰਾਨ ਸੀ ਕਿ ਸਾਇੰਸ ਵਿਸ਼ਾ ਪੜ੍ਹਾਉਣ ਵਾਲੀ ਤੇ ਕਵਿਤਾ ਲਿਖਣਾ। ਮੇਰੇ ਹਿਸਾਬ ਨਾਲ਼ ਅਜੇ ਤੱਕ ਕੋਈ ਐਸੀ ਸੰਸਥਾ ਨਹੀਂ ਬਣੀ ਜਿੱਥੇ ਕਿਸੇ ਨੂੰ ਸਾਹਿਤਕਾਰ ਬਣਾਇਆ ਜਾ ਸਕੇ। ਇਹ ਗੁਣ ਵਿਅਕਤੀਗਤ ਹੁੰਦਾ ਹੈ ਤੇ ਕਿਸੇ 'ਚ ਵੀ ਹੋ ਸਕਦਾ ਹੈ ਚਾਹੇ ਉਸ ਦੀ ਵਿਦਿਅਕ ਯੋਗਤਾ ਸਾਹਿਤਕ ਵਿਸ਼ਿਆਂ 'ਚ ਨਾ ਹੋਵੇ।
    ਪ੍ਰੋ. ਨਿਤਨੇਮ ਸਿੰਘ ਜੀ ਦਾ ਮੈਂ ਹਾਇਕੁ ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ। ਕੁਦਰਤ 'ਚੋਂ ਲਏ ਸੋਹਣੇ ਬਿੰਬਾਂ ਨਾਲ਼ ਓਤ-ਪ੍ਰੋਤ ਸਾਰੇ ਹਾਇਕੁ ਦਿਲ ਖਿਚਵੇਂ ਹਨ।

    ReplyDelete
  2. ਮੈ ਹਰਦੀਪ ਸੰਧੂ ਨਾਲ ਸਹਿਮਤ ਹਾਂ। ਇਹ ਨਿਹਮੱਤ ਕੁਦਰੱਤ ਦੀ ਬਖਸ਼ਿਸ਼ ਹੈ। ਬੱਸ ਹਲੂਣਾਂ ਦੇਣਾਂ ਪੈਂਦਾ ਹੈ।
    ਪ੍ਰੋ.ਨਿਤਨੇਮ ਸਿੰਘ ਜੀ ਹੁਰਾਂ ਨੇ ਬਹੁਤ ਵਧੀਆ ਹਾਇਕੁ ਲਿਖ ਕੇ ਕੁਦਰੱਤ ਦੇ ਕ੍ਰਿਸ਼ਮੇ ਦਰਸਾਏ ਹਨ। ਓਹਨਾਂ ਦਾ ਹਾਇਕੁ ਲੋਕ ਜੀ ਆਇਆਂ ਕਹਿ ਸਵਾਗੱਤ ਕਰਦਾ ਹੈ ।
    ਜੋਗਿੰਦਰ ਸਿੰਘ ਥਿੰਦ

    ReplyDelete
  3. ਪ੍ਰੋ. ਨਿਤਨੇਮ ਸਿੰਘ ਜੀ ਦਾ ਹਾਇਕੁ ਲੋਕ ਮੰਚ 'ਤੇ ਸੁਆਗਤ ਹੈ।
    ਸਾਰੇ ਹਾਇਕੁ ਵਧੀਆ ਲੱਗੇ।

    ReplyDelete
  4. welcome, nice writing

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ