ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 May 2013

ਰੋਏ ਪੰਜਾਬ

ਪੰਜਾਬੀ ਲੋਕ 
ਭੇਂਟ ਚੜ੍ਹਦੇ ਨਿੱਤ
ਭੈੜੇ-ਮਕਾਰ
ਰਾਜਨੀਤੀਵਾਨਾਂ ਦੇ
ਜਦ ਲੜੀਏ
ਅਸੀਂ ਹੱਕਾਂ ਖਾਤਰ 
ਖੇਡਣ ਚਾਲ
ਲੀਡਰ ਸਾਡੇ ਨਾਲ਼
ਸੱਤਾ ਖਾਤਰ 
ਵੰਡ- ਵੰਡ ਕੇ ਨਸ਼ੇ 
ਉਜਾੜੇ ਘਰ
ਹੱਕ ਮੰਗਣ ਵਾਲੇ
ਮੰਗਣ ਨਸ਼ੇ 
ਵੋਟਾਂ ਲੈਣ ਲੀਡਰ
ਨਸ਼ੇ ਖੁਆ ਕੇ 
ਅੰਦਰੋਂ ਖੁਸ਼ ਨੇਤਾ    
ਰੋਏ ਪੰਜਾਬ
ਕੌਣ ਲਵੇਗਾ ਸਾਰ
ਕਰੇ ਸਾਨੂੰ ਅਬਾਦ !     

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲ਼ਾ) 

4 comments:

  1. ਪੰਜਾਬ ਦੀ ਅਜੋਕੀ ਰਾਜਨੀਤੀ 'ਤੇ ਕਰਾਰੀ ਚੋਟ ਕਰਦਿਆਂ ਸੱਚ ਨੂੰ ਸਾਹਮਣੇ ਲਿਆਉਣ ਦੀ ਕਾਮਯਾਬ ਕੋਸ਼ਿਸ਼ ਹੈ।

    ReplyDelete
  2. ਅੱਜ ਦੇ ਲੀਡਰਾਂ ਦੀ ਅਸਲੀ ਤਸਵੀਰ ਪੇਸ਼ ਕੀਤੀ ਗਈ ਹੈ ਇਸ ਚੋਕੇ ਰਾਹੀਂ।
    ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚੋਕੇ ਦੀ ਰਵਾਨਗੀ ਪਾਠਕ ਨੂੰ ਨਾਲ਼ ਲਈ ਤੁਰਦੀ ਹੈ।
    ਵਧੀਆ ਪੇਸ਼ਕਾਰੀ ਲਈ ਵਧਾਈ !

    ReplyDelete
  3. ਬੜੀ ਵਧੀਆ ਅਤੇ ਦਲੇਰੀ ਵਾਲੀ ਰਚਨਾ ਹੈ ।

    ReplyDelete
  4. ਚੋਕਾ ਪਸੰਦ ਕਰਨ ਤੇ ਹੌਸਲਾ ਅਫ਼ਜ਼ਾਈ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ