ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 May 2013

ਇੱਕ ਗੁਬਾਰਾ


ਹਾਇਕੁ ਲੋਕ ਨਾਲ਼ ਅੱਜ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਨਿਰਮਲਜੀਤ ਸਿੰਘ ਬਾਜਵਾ।ਆਪ ਨੂੰ ਚਿੱਤਰਕਲਾ ਤੇ ਲਿਖਣ ਦਾ ਸ਼ੌਕ ਹੈ। 

ਇੱਕ ਲਿਖਤ ਨੇ ਨਿਰਮਲਜੀਤ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ 'ਚ ਕਿਹਾ ਗਿਆ ਸੀ ਕਿ ਇਸ ਸ਼੍ਰਿਸ਼ਟੀ ਨੂੰ ਰਚਣ ਵਾਲ਼ਾ ਓਹ ਰੱਬ ਹੈ ਜਿਸ ਦੀ ਅਸੀਂ ਸਾਰੇ ਇੱਕ ਅਨਮੋਲ ਦਾਤ ਹਾਂ। ਰੱਬ ਦੇ ਬਖਸ਼ੇ ਇਸ ਸੁੰਦਰ ਤੋਹਫ਼ੇ ਦਾ ਕਰਜ਼ ਚੁਕਾਉਣ ਲਈ ਸਾਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਬੱਸ ਇਥੋਂ ਹੀ ਸ਼ੁਰੂ ਹੁੰਦਾ ਹੈ ਨਿਰਮਲਜੀਤ ਦੀ ਕਲਮ ਤੇ ਰੰਗਾਂ ਦਾ ਸਫ਼ਰ। 

 ਆਪ ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਲਿਖਦੇ ਨੇ । ਕੁਦਰਤੀ ਨਜ਼ਾਰਿਆਂ ਨੂੰ ਆਪਣੇ ਰੰਗਾਂ ਦੀ ਛੋਹ ਨਾਲ਼ ਕੋਰੇ ਪੰਨਿਆਂ 'ਤੇ ਰੂਪਮਾਨ ਕਰਨਾ ਵੀ ਮਨ ਲੁਭਾਉਂਦਾ ਹੈ। ਅੱਜ ਸਾਡੇ ਨਾਲ਼ ਆਪ ਨੇ ਆਪਣੀ ਹਾਇਕੁ ਸਾਂਝ ਪਾਈ ਹੈ। ਮੈਂ ਨਿਰਮਲਜੀਤ ਸਿੰਘ ਬਾਜਵਾ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ। 


1.
ਇੱਕ ਗੁਬਾਰਾ
ਫੂਕ ਨਾਲ਼ ਭਰਿਆ
ਉੱਡਿਆ ਦੂਰ

2.
ਮੱਥੇ ਪਸੀਨਾ
ਮੁੜ-ਮੁੜ ਪੂੰਝਦਾ 
ਖੇਤ 'ਚ ਬੈਠਾ 

ਨਿਰਮਲਜੀਤ ਸਿੰਘ ਬਾਜਵਾ
ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਪੜ੍ਹੀ ਗਈ।

4 comments:

  1. ਨਿਰਮਲਜੀਤ ਵੀਰ ਜੀ ਦਾ ਹਾਇਕੁ-ਲੋਕ ਮੰਚ 'ਤੇ ਨਿੱਘਾ ਸੁਆਗਤ ਹੈ।
    ਬਹੁਤ ਹੀ ਵਧੀਆ ਹਾਇਕੁ ਸਾਂਝੇ ਕੀਤੇ ਹਨ।
    ਇੱਕ ਗੁਬਾਰਾ
    ਫੂਕ ਨਾਲ਼ ਭਰਿਆ
    ਉੱਡਿਆ ਦੂਰ

    ਬਹੁਤ ਕੁਝ ਕਹਿੰਦਾ ਹੈ ਇਹ ਹਾਇਕੁ !

    ReplyDelete
  2. ਹਾਇਕੁ ਲੋਕ ਦਿਨੋਂ -ਦਿਨ ਅੱਗੇ ਵੱਧ ਰਿਹਾ ਹੈ । ਨਿਰਮਲਜੀਤ ਸਿੰਘ ਦਾ ਹਾਇਕੁ ਲੋਕ ਨਾਲ਼ ਜੁੜਨਾ ਇਸ ਦੀ ਹਾਮੀ ਭਰਦਾ ਹੈ।
    ਖੂਬਸੂਰਤ ਹਾਇਕੁ !
    ਮੱਥੇ ਪਸੀਨਾ
    ਮੁੜ-ਮੁੜ ਪੂੰਝਦਾ
    ਖੇਤ 'ਚ ਬੈਠਾ
    ਪੰਜਾਬ ਦੇ ਕਿਸੇ ਖੇਤ ਦਾ ਚਿੱਤਰਣ !

    ਵਧੀਆ ਹਾਇਕੁ ਸਾਂਝੇ ਕਰਨ ਲਈ ਵਧਾਈ ।

    ReplyDelete
  3. ਜਸਵੰਤ ਸਿੰਘ ਕਾਹਲ਼ੋਂ5.5.13

    ਇੱਕ ਗੁਬਾਰਾ
    ਫੂਕ ਨਾਲ਼ ਭਰਿਆ
    ਉੱਡਿਆ ਦੂਰ

    ਬਹੁਤ ਹੀ ਡੂੰਘਾ ਹਾਇਕੁ !

    ReplyDelete
  4. ਬਹੁਤ ਬਹੁਤ ਸ਼ੁਕਰੀਆ ਸਬ ਦਾ. ਤੁਹਾਡੇ ਦ੍ਵਾਰਾ ਏ ਸਤਕਾਰ, ਮੇਰਾ ਹੋਸਲਾਂ ਵਦਾਂਦਾਂ ਹੈ.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ