ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 May 2013

ਪੈਸੇ ਦੇ ਪਹੀਏ


ਮਿਲ਼ਦੀ ਕਿੱਥੇ 
ਜ਼ਮੀਨ ਸਰਕਾਰੀ 
ਨਾ ਰੋਜ਼ਗਾਰੀ 
ਆਮ ਇਨਸਾਨ ਨੂੰ 
ਜਿੱਤਿਆ ਨੇਤਾ
ਮਿੰਨਾ-ਮਿੰਨਾ ਹੱਸਦਾ
ਵੱਸ ਕੁਝ ਨਾ 
ਲਾਵੇ ਝੋਨਾ ਅਗੇਤਾ 
ਦੁੱਖ ਹੀ ਦੁੱਖ
ਝੱਲਦਾ ਏ ਕਿਸਾਨ 
ਬੈਂਕ - ਕਰਜ਼ਾ
ਖੇਤ ਵਿੱਚ ਦਰਜਾਂ
ਭਰ ਨਾ ਸਕੇ
ਮੁਰਝਾਏ ਨੇ ਫੁੱਲ
ਸੁੱਕੇ ਨੇ ਬੁੱਲ 
ਪਾਣੀ ਨੂੰ ਤਰਸਣ 
ਕੰਮ ਦੀ ਵਾਰੀ
ਵਿਗੜੇ ਪਟਵਾਰੀ
ਕਲਰਕ ਵੀ 
ਪੈਸੇ ਦੇ ਪਹੀਏ ਲਾ
ਫਾਈਲ ਤੋਰੇ
ਲੱਗੀ ਭੈੜੀ ਬੀਮਾਰੀ 
ਰਿਸ਼ਵਤ ਦੀ 
ਹੌਲੀ-ਹੌਲੀ ਹੋਵਣ 
ਕਾਰਜ ਸਰਕਾਰੀ !

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 19 ਵਾਰ ਖੋਲ੍ਹ ਕੇ ਪੜ੍ਹੀ ਗਈ। 

4 comments:

  1. ਵਰਿੰਦਰਜੀਤ--ਤੁਹਾਡਾ ਹਾਇਕੁ ਅੱਜ ਦੇ ਬਿਮਾਰ ਸਮਾਜ ਦੀ ਸਹੀ ਤਰਜਮਾਨੀ ਕਰਦਾ ਹੈ। ਮੈਂ ਤਾਂ ਕਹਿੰਦਾ ਹਾਂ ਕਿ ਹਰ ਕੰਮ ਲਈ ਰਿਸ਼ਵਤ ਦੀ ਲਿਸਟ ਦਫਤਰ ਦੇ ਬਾਹਰ ਚਿਪਕਾ ਦੇਨੀ ਚਾਹੀ ਹੈ ਤੇ ਸੱਭ ਦੀਆਂ ਤਨਖਾਹਾਂ ਬੰਦ ।
    ਸਮਾਜ ਨੂੰ ਝੰਝੋੜਨ ਲਈ ਸ਼ਾਬਾਸ਼।

    ReplyDelete
  2. ਵਰਿੰਦਰ ਨੇ ਅਜੋਕੇ ਸੱਚ ਨੂੰ ਉਜਾਗਰ ਕਰਦਾ ਚੋਕਾ ਲਿਖਿਆ ਹੈ । ਕੋਈ ਕੰਮ ਪੈਸਾ ਦਿੱਤੇ ਬਿਨਾ ਪੂਰਾ ਨਹੀਂ ਹੁੰਦਾ ।
    ਹਲੂਣਾ ਦੇਣ ਲਈ ਕਾਫ਼ੀ ਹੈ ਇਹ ਲਿਖਤ ।

    ReplyDelete
  3. ਥਿੰਦ ਅੰਕਲ ਜੀ ਤੇ ਹਰਦੀਪ ਭੈਣ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ, ਚੋਕਾ ਪਸੰਦ ਕਰਨ ਤੇ ਹੌਸਲਾ ਅਫ਼ਜ਼ਾਈ ਲਈ। ਆਪ ਦੀ ਦਿੱਤੀ ਸ਼ਾਬਾਸ਼ ਹੋਰ ਲਿਖਣ ਦਾ ਹੁਲਾਰਾ ਦਿੰਦੀ ਹੈ।

    ReplyDelete
  4. ਵਰਿੰਦਰਜੀਤ ਦੀ ਖੂਬਸੂਰਤ ਚੋਕਾ ਵਿਚਲੀ ਵਿਚਾਰਾਂ ਦੀ ਰਵਾਨਗੀ ਮਨ ਨੂੰ ਭਾ ਗਈ। ਕਲਾ ਦੇ ਸੋਹਣੇ ਪ੍ਰਦਰਸ਼ਨ ਲਈ ਵਧਾਈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ