ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Jun 2013

ਸੋਚਾਂ ਦੀ ਭੀੜ

 1. ਸਮਾਨ ਸੋਚ ਤੇ ਵਿਚਾਰਾਂ ਦੀ ਦੌਲਤ ਦੇ ਬਿਨਾਂ ਟਿੱਪਣੀ ਵੀ ਨਹੀਂ ਹੋ ਸਕਦੀ। ਜੇ ਆਪ ਕੋਲ਼ ਕਹਿਣ ਲਈ ਕੁਝ ਹੋਵੇਗਾ ਤਾਂ ਹੀ ਤੁਸੀਂ ਸਾਰਥਕ ਟਿੱਪਣੀ ਕਰ ਸਕੋਗੇ। ਬੇਲੋੜਾ ਤੇ ਅਢੁੱਕਵਾਂ ਤਾਂ ਕੋਈ ਵੀ ਕਹਿ ਸਕਦਾ ਹੈ ਪਰ ਸਾਰਥਕ ਵਿਚਾਰਾਂ ਨਾਲ਼ ਓਹੀਓ ਹੁੰਗਾਰਾ ਭਰੇਗਾ ਜੋ ਦੂਜਿਆਂ ਨੂੰ ਪੜ੍ਹਦਾ ਹੈ, ਸਾਹਿਤ ਨੂੰ ਆਪਣੀ ਖੁਰਾਕ ਸਮਝਦਾ ਹੈ। ਪੰਜਾਬੀ ਬੋਲੀ ਦੇ ਅਜਿਹੇ ਪਾਠਕਾਂ ਦੀ ਅਜੇ ਸਾਨੂੰ ਹੋਰ ਲੋੜ ਹੈ।ਸਾਡੀ ਇੱਕ ਹਾਇਕੁ ਕਲਮ ਨੇ ਚੁੱਪ ਤੇ ਸੰਨਾਟਾ 'ਤੇ ਲਿਖੇ ਹਾਇਕੁ ਦੀ ਲੜੀ ਕੁਝ ਇਓਂ ਅੱਗੇ ਤੋਰੀ ਹੈ।


  1.
  ਅੜੇ ਅੱਖਰ
  ਲਿਖ ਕੁਝ ਨਾ ਹੋਵੇ
  ਲੇਖ ਨੇ ਖਾਲੀ ।
  2
  ਬੂਹੇ 'ਤੇ ਝੌਲਾ
  ਅੰਗੂਠੇ ਉੱਤੇ ਠੋਡੀ
  ਸੋਚਾਂ ਦੀ ਭੀੜ ।
  3
  ਚੱਲਦੀ ਹਵਾ
  ਨਿਰਮੋਹੀ ਬੂਹਾ ਢੋ
  ਲੰਬੂ ਲਾਇਆ ।

  ਜੋਗਿੰਦਰ ਸਿੰਘ ਥਿੰਦ
  (ਸਿਡਨੀ)
 2. ਨੋਟ : ਇਹ ਪੋਸਟ ਹੁਣ ਤੱਕ 29 ਵਾਰ ਖੋਲ੍ਹ ਕੇ ਪੜ੍ਹੀ ਗਈ ।

5 comments:


 1. ਮੰਨ ਦੀ ਅਵਸਥਾ ਕਈੰ ਵਾਰ ਇੰਝ ਹੀ ਹੁੰਦੀ ਹੈ । ਲੇਕਿਨ ---


  ਚੁੱਪ ਦੇ ਸੁਨੇਹਿਆਂ ਦਾ ਕੋਈ ਨਹੀਂ ਜਵਾਬ ਦੇਂਦਾ ,
  ਲੱਮੀਆਂ ਖਾਮੋਸ਼ੀਆਂ ਤਾਂ ਜਿੰਦਗੀ ਦੀ ਹਾਰ ਏ ।
  ਮੰਨ ਦਿਆਂ ਰੋੱਗਾਂ ਲਈ ਕੋਈ ਵੀ ਤਾਂ ਯੋਗ ਨਹੀਂ ,
  ਗਿਆਨ ਦਾ ਵੀ ਲੇਖਾ ਸਾਰਾ ਲਗਦਾ ਬੀਮਾਰ ਏ ।

  ReplyDelete
 2. ਚੱਲਦੀ ਹਵਾ
  ਨਿਰਮੋਹੀ ਬੂਹਾ ਢੋ
  ਲੰਬੂ ਲਾਇਆ ।
  ,,,,,,,
  ਥਿੰਦ ਸਾਹਿਬ ਜੀ ,ਤੁਸੀਂ ਇਹਨਾਂ ਚੰਦ ਲਫਜਾਂ ਚ ਬੜਾ ਕੁਝ ਲਿਪੇਟ ਕੇ ਰੱਖ ਦਿੱਤਾ । ਸੱਚਮੁੱਚ ਅਜਿਹੀ ਰਚਨਾ ਪੜ੍ਹ ਕੇ ਹਾਇਕੂ ਨਾਲ ਮੋਹ ਜਾਗ ਪੈਂਦਾ । ਕਾਸ਼ ਨਿਮੋਹੀਆਂ ਹਵਾਵਾ ਨੂੰ ਮੋਹ ਜਾਗ ਪਵੇ ! ਉਦਾਸੀਆਂ ਖੇੜਿਆ ਚ ਬਦਲ ਜਾਣ
  ,,,,,,,,,,,,,, ਇਹ ਲਫਜ ਪੜ੍ਹ ਕੇ ਮੈਨੂੰ ਪਤਾ ਨਹੀਂ ਉਹ ਮੌਸਮ ਕਿਓ ਯਾਦ ਆ ਗਿਆ ਜਿਵੇ ਮੈਂ ਦੁਸਹਿਰੇ-ਦੀਵਾਲੀ ਦੇ ਦਿਨਾਂ ਚ ਖੇਤਾਂ ਦੇ ਕਿਸੇ ਕੱਚੇ ਰਸਤੇ ਤੇ ਜਾ ਰਿਹਾ ਹੋਵਾਂ । ਪੱਕੇ ਹੋਏ ਚਿੱਭੜਾ ਦੀ ਵਾਸ਼ਨਾ ਨਾਲ ਭਰਿਆ ਕੋਈ ਹਵਾ ਦਾ ਠੰਡਾ ਜਿਹਾ ਬੁੱਲਾ ਨਾਲ ਖਹਿ ਕੇ ਲੰੀਗਆ ਹੋਵੇ । ਚੰਗਾ ਵੀ ਲੱਗਿਆ ਹੋਵੇ ਅਤੇ ਦੁਖਾਵਾਂ ਜਿਹਾ ਵੀ ।ਅਜਿਹੀ ਹਵਾ ਚੋ ਇਕ ਲੰਮਾਂ ਸਾਹ ਲੈ ਕੇ ਹਉਕਾਂ ਬਣ ਕੇ ਬਾਹਰ ਨਿਕਲਿਆ ਹੋਵੇ ,,,,,,,,,,,, ਉਝ ਮੈਨੂੰ ਪਤਾ ਕਿ ਹਾਇਕੂ ਦਾ ਇਹਨਾਂ ਗੱਲਾਂ ਨਾਲ ਦਿੱਧਾ ਸਬੰਧ ਨਹੀਂ ,,,,,, ਚਲੋ ਖੈਰ ਜੋ ਦਿਲ ਆਈ ਲਿਖ ਦਿੱਖ ਦਿੱਤੀ ।

  ReplyDelete
  Replies
  1. ਗੁਰਸੇਵਕ ਸਿੰਘ ਜੀ ਇਸ ਟਿੱਪਣੀ ਦਾ ਹਾਇਕੁ ਨਾਲ ਸਿੱਧਾ ਸਬੰਧ ਹੈ । ਜੋ ਕੁਝ ਤੁਹਾਨੂੰ ਯਾਦ ਆਇਆ ਬੱਸ ਓਹਨਾਂ ਪਲਾਂ ਨੂੰ ਹਾਇਕੁ ਕਾਵਿ 'ਚ ਕਹਿਣ ਦੀ ਲੋੜ ਹੈ । ਅਜਿਹੀ ਸਾਰਥਕ ਤੇ ਬਹੁਮੁੱਲੀ ਟਿੱਪਣੀ ਲਿਖਣ ਵਾਲੇ ਦਾ ਹੌਸਲਾ ਦੂਣਾ ਚੌਣਾ ਕਰ ਦਿੰਦੀ ਹੈ । ਆਪ ਨੇ ਬਹੁਤ ਹੀ ਸੋਹਣੇ ਸ਼ਬਦਾਂ 'ਚ ਕਿਸੇ ਖੇਤ ਦਾ ਦ੍ਰਿਸ਼ ਰੂਪਮਾਨ ਕਰ ਦਿੱਤਾ ਹੈ । ਲਓ ਇੱਕ ਹਾਇਕੁ ਪੇਸ਼ ਕਰ ਰਹੀ ਹਾਂ ਜੋ ਮੈਂ ਆਪਦੇ ਦਿਖਾਏ ਖੇਤਾਂ ਦਾ ਅਨੰਦ ਮਾਣਦੀ ਨੇ ਲਿਖਿਆ ਹੈ ........

   ਕੱਤੇ ਦੇ ਦਿਨ
   ਚਿੱਭੜਾਂ ਦੀ ਵਾਸ਼ਨਾ
   ਭਰਿਆ ਖੇਤ ।

   ਆਪ ਜਿਹੇ ਪਾਠਕਾਂ ਤੇ ਲੇਖਕਾਂ ਸਦਕਾ ਹਾਇਕੁ ਲੋਕ ਹਰ ਦਿਨ ਅੱਗੇ ਵੱਧ ਰਿਹਾ ਹੈ । ਆਪ ਵਧਾਈ ਦੇ ਪਾਤਰ ਹੋ ।

   Delete
 3. ਥਿੰਦ ਅੰਕਲ ਬਹੁਤ ਹੀ ਸੁਲਝੇ ਹੋਏ ਤੇ ਤਜ਼ਰਬੇਕਾਰ ਵਿਅਕਤੀ ਹਨ । ਮੈਂ ਉਹਨਾਂ ਨੂੰ ਨਿੱਜੀ ਤੌਰ 'ਤੇ ਜਾਣਦੀ ਹਾਂ । ਸਮੇਂ ਦੀਆਂ ਸੂਈਆਂ ਅਨੁਸਾਰ ਸਾਡੀ ਜਾਣ -ਪਛਾਣ ਨੂੰ ਅਜੇ ਚਾਹੇ ਸਾਲ ਵੀ ਨਹੀਂ ਹੋਇਆ ਪਰ ਮੈਨੂੰ ਇਓਂ ਲੱਗਦਾ ਜਿਵੇਂ ਮੈਂ ਆਪਨੂੰ ਬਹੁਤ ਚਿਰਾਂ ਤੋਂ ਜਾਣਦੀ ਹੋਵਾਂ ।
  ਥਿੰਦ ਅੰਕਲ ਦੀ ਹਰ ਲਿਖਤ ਬਹੁਤ ਹੀ ਡੂੰਘੀ ਸੋਚ ਦੀ ਉਪਜ ਹੁੰਦੀ ਹੈ ਜੋ ਹਰ ਪੜ੍ਹਨ ਵਾਲੇ ਨੂੰ ਪ੍ਰਭਾਵਿਤ ਕਰਦੀ ਹੈ ।
  ਬੂਹੇ 'ਤੇ ਝੌਲਾ
  ਅੰਗੂਠੇ ਉੱਤੇ ਠੋਡੀ
  ਸੋਚਾਂ ਦੀ ਭੀੜ ।
  ਬਹੁਤ ਕੁਝ ਕਹਿ ਦਿੱਤਾ .....ਇੱਕਲਤਾ 'ਚ ਬੈਠੇ ਨੂੰ ਕਿਸੇ ਦੀ ਉਡੀਕ ਹੈ । ਜਦੋਂ ਨਜ਼ਰਾਂ ਬਰੂਹਾਂ 'ਤੇ ਅਟਕੀਆਂ ਹੋਣ ਤਾਂ ਝੌਲਾ ਪੈਣਾ ਸਵਾਭਿਕ ਹੈ । ਇਸ ਦਾ ਅਨੁਭਵ ਓਸੇ ਨੂੰ ਹੁੰਦਾ ਹੈ ਜੋ ਬੇਸਬਰੀ ਨਾਲ ਆਪਣੇ ਵਿਛੜਿਆਂ ਨੂੰ ਉਡੀਕਦਾ ਹੈ ।

  ReplyDelete
 4. ਦਿਲਜੋਧ ਜੀ,ਗੁਰਸੇਵਕ ਸਿੰਘ ਜੀ ਅਤੇ ਹਰਦੀਪ-- ਆਪ ਸਭ ਦਾ, ਹੈਸਲਾ ਅਫਜ਼ਾਈ ਲਈ ਬਹੁਤ ਭਹੁਤ ਧੰਵਾਦ ।
  "ਹਮ ਤੋ ਕਬੀ ਕੁਛ ਭੀ ਨਹੀ ਥੇ ਦੋਸਤੋ
  ਆਪ ਨੇ ਪੱਥਰ ਕੋ ਭਗਵਾਨ ਬਣਾ ਦੀਆ"

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ