ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Jun 2013

ਚੁੱਪ ਤੇ ਸੰਨਾਟਾ

ਚੁੱਪ ਤੇ ਸੰਨਾਟਾ ਕਿਸੇ ਨੂੰ ਚੰਗਾ ਨਹੀਂ ਲੱਗਦਾ । ਜੇ ਘਰ ਸੁੰਨਾ ਹੋਵੇ ਓਥੇ ਮੰਨਿਆ ਜਾ ਸਕਦਾ ਹੈ ਕਿ ਚੁੱਪ ਪਸਰੀ ਹੋਈ ਹੈ । ਪਰ ਘਰ ਦੇ ਜੀਆਂ ਦੇ ਘਰ ਹੁੰਦਿਆਂ ਜੇ ਘਰ 'ਚ ਸੰਨਾਟਾ ਹੋਵੇ ਤਾਂ ਬਰਦਾਸ਼ਤ ਨਹੀਂ ਹੁੰਦਾ । ਹਾਇਕੁ ਲੋਕ ਦੇ ਵਿਹੜੇ ਕੁਝ ਅਜਿਹਾ ਹੀ ਸੰਨਾਟਾ ਹੈ । ਅਜਿਹਾ ਕਦੇ ਨਹੀਂ ਹੋਇਆ ਕਿ ਘਰ ਦੇ ਵਿਹੜੇ ਵਾਲਾ ਗੱਲਾਂ ਦਾ ਤੰਦੂਰ ਕਦੇ ਮੱਠਾ ਪਿਆ ਹੋਵੇ | ਇਹ ਤਾਂ ਸਗੋਂ ਹਮੇਸ਼ਾਂ ਭੱਖਦਾ ਹੀ ਰਹਿੰਦਾ ਹੈ, ਜਿੱਥੇ ਰੂਹ ਦੀ ਖੁਰਾਕ , ਡੂੰਘੀ ਸੋਚ ਦੇ ਆਟੇ ਨਾਲ਼ , ਤੱਥਾਂ-ਵਿਚਾਰਾਂ ਦਾ ਬਾਲਣ ਪਾ ਚੱਤੋ ਪਹਿਰ ਪੱਕਦੀ ਰਹਿੰਦੀ ਹੈ। ਰੋਟੀਆਂ ਦਾ ਛਾਬਾ ਭਰਿਆ ਰਹਿੰਦਾ ਹੈ ਤੇ ਜੋ ਜੀਅ ਆਵੇ ਸੋ ਰਾਜੀ ਜਾਵੇ..... ਹਰ ਕਿਸੇ ਲਈ ਖੁੱਲੇ ਗੱਫੇ਼ ਖਾਣ ਨੂੰ। ਘਰ ਦੇ ਜੀਅ ਹੁੰਗਾਰਾ ਵੀ ਭਰਦੇ ਨੇ ਪਰ ਸਿਰਫ਼ ਸਿਰ ਹਿਲਾ ਕੇ ......'.ਹੂੰ ' ਕਹਿ ਕੇ ਨਹੀਂ । ਪਰ ਗੱਲਾਂ ਕਰਨ ਵਾਲੇ ਨੂੰ ਗੱਲ ਸੁਨਾਉਣ ਦਾ ਓਨਾ ਚਿਰ ਸੁਆਦ ਨਹੀਂ ਆਉਂਦਾ ਜਿੰਨਾ ਚਿਰ ਉਸ ਨੂੰ ਹੁੰਗਾਰੇ ਦੀ ਹੂੰ -ਹੂੰ ਨਹੀਂ ਸੁਣਦੀ । ਤਾਂਹੀਓ ਵਿਹੜੇ 'ਚ ਚੁੱਪ ਦਾ ਅਹਿਸਾਸ ਹੁੰਦਾ ਹੈ । ਇਸੇ ਅਹਿਸਾਸ ਨੂੰ ਸਾਡੀ ਇੱਕ ਹਾਇਕੁ ਕਲਮ ਨੇ ਮਹਿਸੂਸ ਕੀਤਾ ਜਿਸ ਨੂੰ ਹਾਇਕੁ - ਜੁਗਲਬੰਦੀ 'ਚ ਪੇਸ਼ ਕਰਨ ਦਾ ਇਹ ਇੱਕ ਨਿਮਾਣਾ ਜਿਹਾ ਉਪਰਾਲਾ ਹੈ ।
1.
ਕਾਗਜ਼ ਖਾਲੀ
ਕਲਮਾਂ ਨਾ ਚੱਲਣ                            
ਅੱਖਰ ਸੁੱਕੇ । (ਦ ਸਿੰਘ)

ਕਾਲੀ ਸਿਆਹੀ
ਕੋਰੇ ਕਾਗਜ਼ ਲਿਖਾਂ
ਸੂਹੇ ਅੱਖਰ । ( ਹ ਕੌਰ)
2.
ਚੁੱਪ ਪਸਰੀ
ਦਿਉੜੀ ਵਿੱਚ ਪੀੜਾ
ਬੈਠਾ ਉਡੀਕੇ । (ਦ ਸਿੰਘ)

ਸੁੰਨਾ ਵਿਹੜਾ
ਦਸਤਕ ਉਡੀਕੇ
ਆਥਣ ਵੇਲਾ । ( ਹ ਕੌਰ)
3.
ਆਵਾਜ਼ ਆਈ
ਦਰਵਾਜ਼ਾ ਹਿੱਲਿਆ
ਹਵਾ ਦਾ ਬੁੱਲਾ । (ਦ ਸਿੰਘ)

ਹਵਾ ਦਾ ਬੁੱਲਾ
ਖਹਿ - ਖਹਿ ਲੰਘਿਆ
ਬੂਹਾ ਢੋ ਗਿਆ । ( ਹ ਕੌਰ)


ਦਿਲਜੋਧ ਸਿੰਘ ( ਯੂ ਐਸ ਏ )
ਡਾ . ਹਰਦੀਪ ਕੌਰ ਸੰਧੂ ( ਸਿਡਨੀ )

ਨੋਟ : ਇਹ ਪੋਸਟ ਹੁਣ ਤੱਕ  62 ਵਾਰ ਖੋਲ੍ਹ ਕੇ ਪੜ੍ਹੀ ਗਈ ।

6 comments:

 1. ਦਰਦ ਵਿਛੋੜੇ ਦਾ ਹਾਲ ਨੀ ਮੈਂ ਕੀਹਨੂੰ ਆਖਾਂ ?

  ReplyDelete
 2. ਸੋਲਾਂ ਆਨੇ ਸੱਚ ਕਿਹਾ ਹੈ ਚੁੱਪ ਤੇ ਸੰਨਾਟਾ ਕਿਸੇ ਨੂੰ ਚੰਗਾ ਲੱਗਿਆ ਕਦੇ ।
  ਬਿਲਕੁਲ ਸਹੀ ਗੱਲ 'ਤੇ ਉਂਗਲੀ ਰੱਖੀ ਹੈ ।
  ਚੁੱਪ ਤੇ ਇਕੱਲਤਾ ਦਾ ਅਹਿਸਾਸ ਕਰਵਾ ਗਏ ਸਾਰੇ ਹਾਇਕੁ ।
  ਲਓ ਜੀ ਅਸੀਂ ਤਾਂ ਆ ਗਏ ਪਹਿਲਾਂ ਵਾਂਗ ਹੀ ਹਾਜ਼ਰੀ ਲੁਵਾਉਣ ।
  ਚੁੱਪ ਤੇ ਸੰਨਾਟਾ ਤੋੜਨ । ਏਹੋ ਕੋਸ਼ਿਸ਼ ਵਾਰ ਵਾਰ ਕਰਦੇ ਰਹਾਂਗੇ ।
  ਦਿਲਜੋਧ ਸਿੰਘ ਜੀ ਵਧੀਆ ਹਾਇਕੁ ਸਾਂਝੇ ਕਰਨ ਲਈ ਸ਼ੁਕਰੀਆ ।
  ਹਰਦੀਪ ਭੈਣ ਜੀ ਦੀ ਜੁਗਲਬੰਦੀ ਨੇ ਤਾਂ ਹੋਰ ਵੀ ਕਮਾਲ ਕਰ ਦਿੱਤਾ ।


  --

  ReplyDelete
 3. ਚੁੱਪੀ ਦੇ ਆਲਮ ਨੂੰ ਤੋੜਦੀ ਮੈਂ ਵੀ ਹੁੰਗਾਰਾ ਭਰਨ ਆ ਗਈ ਹਾਂ । ਮੇਰੀ ਹਾਜ਼ਰੀ ਵੀ ਲਾ ਲੈਣੀ ।
  ਦਿਲਜੋਧ ਸਿੰਘ ਜੀ ਨੇ ਸਮੇਂ ਦੀ ਨਬਜ਼ ਪਛਾਣ ਹਾਇਕੁ ਕਲਮਬੰਦ ਕੀਤੇ ਤੇ ਹਾਇਕੁ ਲੋਕ ਮੰਚ ਦੇ ਪਾਠਕਾਂ ਨੂੰ ਹਰਦੀਪ ਦੀ ਜੁਗਲਬੰਦੀ ਹੂੰ -ਹੁੰਗਾਰਾ ਭਰਨ ਲਈ ਝੰਜੋੜ ਗਈ ।
  ਦੋਵੇਂ ਵਧਾਈ ਦੇ ਪਾਤਰ ਨੇ ।

  ReplyDelete
 4. ਦਿਲਜੋਧ ਸਿਂਘ ਨੇ ਬੜੇ ਸੁੰਦਰ ਹਾਇਕੁ ਲਿਖੇ ਹਨ ਤੇ ਹਰਦੀਪ ਦੀ ਜੁਗਲਬੰਦੀ ਨੇ ਤਾਂ ਕਮਾਲ ਕਰ ਦਿਤਾ। ਦੋਵੇਂ ਵਧਾਈ ਦੇ ਪਾਤਰ ਹਨ।
  ਜੁਗਲਬੰਦੀ 'ਚ ਹਾਜ਼ਰੀ ਲਗਾ ਲੈਣੀ
  1
  ਲੇਖ ਨੇ ਖਾਲੀ
  ਲਿਖ ਕੁਝ ਨਾ ਹੋਵੇ
  ਅੜੇ ਅੱਖਰ
  2
  ਸੋਚਾਂ ਦੀ ਭੀੜ
  ਠੋਡੀ ਉਗੂ਼ਠੇ ਉਤੇ
  ਬੂਹੇ ਤੇ ਝੌਲਾ
  3
  ਹਵਾ ਨਕੱਮੀਂ
  ਨਿਰਮੋਹੀ ਬੂਹਾ ਢੋ
  ਲੰਬੂ ਲਾਇਆ

  ReplyDelete
 5. चुप्प ते सन्नाटा की जुगलबन्दी दिल को छू गई हाइकु से पहले सम्पादक की टिप्पणी ने और चार चाँद लगा दिए । हाइकु में जुगलबन्दी का नया प्रयोग डॉ हरदीप सन्धु ने ही'हिन्दी हाइकु' और शब्दों का उजाला पर शुरू किया था । समान सोच के बिना जुगलबन्दी नहीं की जा सकती और समान सोच और अनुभूति होना साहित्य की बड़ी ताकत है। हार्दिक बधाई !
  रामेश्वर काम्बोज 'हिमांशु'
  rdkamboj@gmail.com

  ReplyDelete
 6. ਮੈਂ ਸਾਰੇ ਪਾਠਕਾਂ ਦਾ ਜਿੰਨਾ "ਹੂੰ" ਕਹਿ ਕੇ ਹੁੰਗਾਰਾ ਭਰਿਆ ਤੇ ਜਿੰਨਾ ਕੇਵਲ ਸਿਰ ਹਿਲਾ ਕੇ ਹੁੰਗਾਰਾ ਭਰਨ ਲਈ ਆਏ ...ਤਹਿ ਦਿਲੋਂ ਧੰਨਵਾਦ ਕਰਦੀ ਹਾਂ।
  ਸਮਾਨ ਸੋਚ ਤੇ ਵਿਚਾਰਾਂ ਦੀ ਦੌਲਤ ਦੇ ਬਿਨਾਂ ਟਿੱਪਣੀ ਵੀ ਨਹੀਂ ਹੋ ਸਕਦੀ। ਜੇ ਆਪ ਕੋਲ਼ ਕਹਿਣ ਲਈ ਕੁਝ ਹੋਵੇਗਾ ਤਾਂ ਹੀ ਤੁਸੀਂ ਸਾਰਥਕ ਟਿੱਪਣੀ ਕਰ ਸਕੋਗੇ। ਬੇਲੋੜਾ ਤੇ ਅਢੁੱਕਵਾਂ ਤਾਂ ਕੋਈ ਵੀ ਕਹਿ ਸਕਦਾ ਹੈ ਪਰ ਸਾਰਥਕ ਵਿਚਾਰਾਂ ਨਾਲ਼ ਓਹੀਓ ਹੁੰਗਾਰਾ ਭਰੇਗਾ ਜੋ ਦੂਜਿਆਂ ਨੂੰ ਪੜ੍ਹਦਾ ਹੈ, ਸਾਹਿਤ ਨੂੰ ਆਪਣੀ ਖੁਰਾਕ ਸਮਝਦਾ ਹੈ। ਪੰਜਾਬੀ ਬੋਲੀ ਦੇ ਅਜਿਹੇ ਪਾਠਕਾਂ ਦੀ ਅਜੇ ਸਾਨੂੰ ਹੋਰ ਲੋੜ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ