ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Jun 2013

ਸੰਦੂਕ ਤੇ ਖਰਾਸ

1.
ਕੋਕੀਂ ਜੜਿਆ
ਸੁੱਫੇ ਵਿੱਚ ਸੰਦੂਕ
ਬੇਬੇ ਮਾਲਕ 


2.
ਬੇਬੇ ਦੀ ਸ਼ਾਨ
ਗੁਣਾ ਲੱਧਾ ਸੰਦੂਕ
ਨ੍ਹੇਂਘ 'ਚ ਚਾਬੀ।


3.
ਚੱਲੇ ਖਰਾਸ
ਪੀਂਹਦਾ ਆਟਾ ਥੋੜ੍ਹਾ
ਥੱਕੇ ਬਲ਼ਦ ।

4.
ਸਾਂਝੇ ਖਰਾਸ
ਆਟੇ ਭਰੇ ਮਿਠਾਸ
ਗੁੰਮ ਕਿਧਰੇ ।

ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ)       

4 comments:

 1. ਜੋਗਿੰਦਰ ਸਿੰਘ ਅੰਕਲ ਜੀ ਦੇ ਸਾਰੇ ਹਾਇਕੁ ਬਹੁਤ ਵਧੀਆ ਲੱਗੇ। ਸੰਦੂਕ ਵਾਲਾ ਹਾਇਕੁ ਪੜ੍ਹ ਕੇ ਬਹੁਤ ਕੁਝ ਯਾਦ ਆ ਗਿਆ।
  ਖਰਾਸ ਨੂੰ ਤਾਂ ਹੁਣ ਸਾਰੇ ਭੁੱਲ ਹੀ ਚੁੱਕੇ ਨੇ ਯਾਦ ਕਰਵਾਉਣ ਲਈ ਸ਼ੁਕਰੀਆ ।

  ReplyDelete
 2. ਥਿੰਦ ਅੰਕਲ ਦੇ ਹਾਇਕੁ ਪੜ੍ਹ ਕੇ ਮੈਂ ਪੰਜਾਬ ਦੇ ਬੀਤੇ ਦਿਨਾਂ 'ਚ ਪਹੁੰਚ ਗਈ।
  ਵਧੀਆ ਸ਼ਬਦ ਚੋਣ ਤੇ ਸ਼ਬਦ ਸੰਭਾਲ਼ (ਸੁੱਫਾ ਤੇ ਨ੍ਹੇਂਘ)ਸ਼ਲਾਘਾਯੋਗ ਹੈ।
  ਭੁੱਲ ਚੁੱਕੇ ਖਰਾਸਾਂ ਨੂੰ ਮੁੜ ਸੰਜੀਦ ਕੀਤਾ ਹੈ ਇਸ ਹਾਇਕੁ ਨੇ......
  ਚੱਲੇ ਖਰਾਸ
  ਪੀਂਹਦਾ ਆਟਾ ਥੋੜ੍ਹਾ
  ਥੱਕੇ ਬਲ਼ਦ ।

  ਬੇਬੇ ਦੇ ਸੰਦੂਕ ਦੀ ਸ਼ਾਨ ਤਾਂ ਵੱਖਰੀ ਹੈ ਹੀ ਤੇ ਨਾਲ਼ ਹੀ ਬੇਬੇ ਦੀ ਸ਼ਾਨ ਤੇ ਜਾਨ ਸੀ ਇਹ ਕੋਕੇ ਜੜਿਆ ਸੰਦੂਕ !

  ਵਧੀਆ ਹਾਇਕੁ ਸਾਂਝੇ ਕਰਨ ਲਈ ਆਪ ਵਧਾਈ ਦੇ ਪਾਤਰ ਨੇ।

  ReplyDelete
 3. ਹਰਦੀਪ ਤੇ ਵਰਿੰਦਰਜੀਤ ---ਹਾਇਕੁ ਪਸੰਦ ਕਰਨ ਲਈ ਤਹਾਡਾ ਦੋਵਾਂ ਦਾ ਬਹੁਤ ਧੰਵਾਦ।

  ReplyDelete
 4. ਇਹ ਬੀਤੇ ਸਮੇਂ ਦੀਆਂ ਗੱਲਾਂ ਤਾਂ ਹੁਣ ਕੁਝ ਬੱਚ ਗਏ ਲੋਗਾਂ ਦੇ ਮੰਨ ਵਿਚ ਹੀ ਵਸਦੀਆਂ ਹਨ । ਤੰਨ ਤਾਂ ਹੁਣ ਅਜ ਦੇ ਯੁਗ ਦੀਆਂ ਸਹੁਲਤਾਂ ਦਾ ਆਦੀ ਹੋ ਗਿਆ ਹੈ ।
  ਇੰਝ ਲਿਖ ਕੇ ਚਲੋ ਮੰਨ ਹਲਕਾ ਹੋ ਜਾਂਦਾ ਹੈ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ