ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Jun 2013

ਮੂਰਤ ਤੇਰੀ

1.
ਨੈਣਾਂ ਵਾਲ਼ਿਆ
ਦੇਵੇਂ  ਨੈਣ ਤਾਂ ਦੇਖਾਂ
ਮੂਰਤ ਤੇਰੀ
ਦੇਹ ਝੂਟਾ ਅੰਬਰੀਂ
ਤਾਨ ਮੈਂ ਸੁਣ ਸਕਾਂ ।

2.
ਸ਼ੀਸ਼ੇ 'ਚ ਦੇਖਾਂ
ਝੂਠ, ਫਰੇਬ, ਦਗਾ
ਕੀਤਾ ਉਲਟਾ
ਚਿਹਰਾ ਸੀ ਫਰੇਬੀ
ਕੀ ਉਹ ਮੈਂ ਹੀ ਨਹੀਂ ।

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

2 comments:

 1. ਦਵਿੰਦਰ ਭੈਣ ਜੀ ਦੇ ਦੋਵੇਂ ਤਾਂਕਾ ਬਹੁਤ ਵਧੀਆ ਲੱਗੇ।

  ReplyDelete
 2. ਦਵਿੰਦਰ ਭੈਣ ਜੀ ਦੀ ਹਰ ਲਿਖਤ ਬਹੁਤ ਹੀ ਡੂੰਘੇ ਭਾਵ ਵਾਲ਼ੀ ਹੁੰਦੀ ਹੈ,ਚਾਹੇ ਕਵਿਤਾ, ਗਜ਼ਲ ਹੋਵੇ ਜਾਂ ਫਿਰ ਹਾਇਕੁ , ਤਾਂਕਾ।
  ਪਹਿਲਾ ਤਾਂਕਾ ਕਿੰਨੇ ਸੋਹਣੇ ਸ਼ਬਦਾਂ 'ਚ ਕਹਿ ਗਿਆ ਅੰਬਰੀਂ ਝੂਟਾ ਦੇਣ ਲਈ ਤੇ ਓਸ ਦੇ ਨੈਣਾਂ ਰਾਹੀਂ ਹੀ ਓਸ ਦੀ ਮੂਰਤ ਦੇਖਣ ਲਈ।
  ਦੂਜਾ ਤਾਂਕਾ- ਅੱਜ ਦੇ ਸਮੇਂ ਦੇ ਸੱਚ ਨੂੰ ਰੂਪਮਾਨ ਕਰਦਾ ਹੈ- ਹਰ ਚਿਹਰਾ ਨਕਲੀ ਤੇ ਝੂਠ ਦੇ ਮਖੌਟੇ ਪਾਈ ਸੱਚ ਨੂੰ ਲੁਕਾਈ ਇਸ ਦੁਨੀਆਂ 'ਚ ਮਿਲ਼ਦਾ ਹੈ। ਪਰ ਇਸ ਸੱਚ ਨੂੰ ਮੰਨਣ ਲਈ ਕੋਈ ਤਿਆਰ ਨਹੀਂ ਹੈ।

  ਦਵਿੰਦਰ ਭੈਣ ਜੀ ਸੋਹਣੇ ਤਾਂਕਾ ਸਾਂਝੇ ਕਰਨ ਲਈ ਵਧਾਈ ਦੇ ਪਾਤਰ ਨੇ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ