ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Jul 2013

ਵਿੱਸਰੀ ਫੱਟੀ

ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਜਗਦੀਸ਼ ਰਾਏ ਕੁਲਰੀਆਂ । ਆਪ ਪਿੰਡ ਕੁਲਰੀਆਂ, ਜ਼ਿਲ੍ਹਾ ਮਾਨਸਾ ਪੰਜਾਬ ਤੋਂ ਹਨ । ਆਪ ਨੇ ਹਿੰਦੀ, ਪੰਜਾਬੀ , ਮਾਸ ਕਮਿਊਨੀਕੇਸ਼ਨ ਤੇ ਸ਼ੋਸ਼ਲ ਵਰਕ 'ਚ ਐਮ. ਏ , ਹਿੰਦੀ 'ਚ ਐਮ. ਫਿਲ ਤੇ ਡਿਪਲੋਮਾ ਪੱਤਰਕਾਰਤਾ ਤੇ ਜਨਸੰਚਾਰ, ਡਿਪਲੋਮਾ ਐਮ.ਪੀ.ਡਬਲਯੂ. ਤੱਕ ਦੀ ਵਿਦਿਅਕ ਯੋਗਤਾ ਹਾਸਿਲ ਕੀਤੀ ਹੈ। ਆਪ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਤਿੰਨੋਂ ਭਾਸ਼ਵਾਂ 'ਚ ਮਿੰਨੀ ਕਹਾਣੀ, ਲੇਖ, ਕਵਿਤਾ , ਵਿਅੰਗ ਤੇ ਸ਼ੇਅਰ ਲਿਖਦੇ ਹਨ। ਆਪ ਦਾ ਲੇਖਣ ਕਾਰਜ 1995 ਤੋਂ ਸ਼ੁਰੂ ਹੋਇਆ ।
ਮੌਲਿਕ ਪ੍ਰਕਾਸ਼ਨਾਵਾਂ   :  1. ਹਾਸ਼ੀਏ ਤੋਂ ਮੁੜਦੀ ਜ਼ਿੰਦਗੀ(ਨਾਟਕ)
    2. ਸੰਵਾਦ ਤੇ ਸਿਰਜਣਾ (ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ) ਆਲੋਚਨਾ
ਸੰਪਾਦਨ/ਸਹਿ-ਸੰਪਾਦਨ1. ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ(ਮਿੰਨੀ ਕਹਾਣੀ ਸੰਗ੍ਰਹਿ)        
     
2.  ਆਓ ਜਿਊਣ ਜੋਗੇ ਹੋਈਏ(ਸਿਹਤ ਚੇਤਨਾ ਸਬੰਧੀ ਲੇਖ ਸੰਗ੍ਰਹਿ)
   
3. ਮੈਂ ਪਾਣੀ ਕਹਾਂ ਕਹਾਣੀ (ਲੇਖ ਸੰਗ੍ਰਹਿ

ਖੋਜ ਕਾਰਜ   : ਪੰਜਾਬੀ ਔਰ ਹਿੰਦੀ ਲਘੂਕਥਾ ਕਾ ਤੁਲਨਾਤਾਮਕ ਅਧਿਐਨ(ਹਿੰਦੀ)

ਆਪ ਨੂੰ ਸਿਹਤ ਵਿਭਾਗ ਪੰਜਾਬ ਵਲੋਂ ਸਟੇਟ ਐਵਾਰਡ (2009) ਪ੍ਰਾਪਤ ਹੋਣ ਦੇ ਨਾਲ਼-ਨਾਲ਼ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਨਮਾਨ ਕੀਤਾ ਗਿਆ। 
ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਮੰਚ 'ਤੇ ਤਹਿ ਦਿਲੋਂ ਸੁਆਗਤ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਸਾਡੇ ਨਾਲ਼ ਇਸੇ ਤਰਾਂ ਜੁੜੇ ਰਹਿਣਗੇ।

1.
ਸੀਟਾਂ ਨੇ ਖਾਲੀ
ਨਾ ਦਫ਼ਤਰੀ ਬਾਬੂ
ਮੁੜਦੇ ਲੋਕ ।


2.
ਘੜ੍ਹਦੇ ਕਾਨੀ
ਸਿਆਹੀ ਸੀ ਘੋਲ਼ਦੇ
ਵਿੱਸਰੀ ਫੱਟੀ ।

ਜਗਦੀਸ਼ ਰਾਏ ਕੁਲਰੀਆਂ
(ਬਰੇਟਾ-ਮਾਨਸਾ)
ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਪੜ੍ਹੀ ਗਈ।

7 comments:

 1. ਜਗਦੀਸ਼ ਵੀਰ ਜੀ,
  ਹਾਇਕੁ-ਲੋਕ 'ਤੇ ਆਪ ਦਾ ਸੁਆਗਤ ਹੈ।
  ਬਹੁਤ ਹੀ ਸੋਹਣੇ ਹਾਇਕੁਆਂ ਨਾਲ਼ ਸਾਂਝ ਪਾਈ ਹੈ।

  ਸੀਟਾਂ ਨੇ ਖਾਲੀ
  ਨਾ ਦਫ਼ਤਰੀ ਬਾਬੂ
  ਮੁੜਦੇ ਲੋਕ ।

  ਸੱਚੀ ਤਸਵੀਰ ਪੇਸ਼ ਕੀਤੀ ਹੈ ।

  ReplyDelete
 2. ਜਗਦੀਸ਼ ਜੀ ,
  ਜੀ ਆਇਆਂ ਨੂੰ-ਹਾਇਕੁ-ਲੋਕ ਮੰਚ ਦੇ ਵਿਹੜੇ।
  ਵਧੀਆ ਹਾਇਕੁ ਨਾਲ਼ ਇਸ ਨਵੀਂ ਕਾਵਿ ਵਿਧਾ ਨਾਲ਼ ਜੁੜਨ 'ਤੇ ਵਧਾਈ ਕਬੂਲ ਕਰੋ।
  ਘੜ੍ਹਦੇ ਕਾਨੀ
  ਸਿਆਹੀ ਸੀ ਘੋਲ਼ਦੇ
  ਵਿੱਸਰੀ ਫੱਟੀ ।

  ਫੱਟੀ ਲਿਖਣ ਵਾਲ਼ੇ ਦਿਨਾਂ ਦੀ ਯਾਦ ਤਾਜ਼ਾ ਕਰਵਾਉਣ ਲਈ ਸ਼ੁਕਰੀਆ।

  ReplyDelete
 3. ਜਗਦੀਸ਼ ਵੀਰ ਨੂੰ ਮੈਂ ਇੱਕ ਵਾਰ ਫਿਰ ਹਾਇਕੁ-ਲੋਕ ਪਰਿਵਾਰ ਵਲੋਂ 'ਜੀ ਆਇਆਂ ਨੂੰ' ਆਖਦੀ ਹਾਂ।
  ਸਾਡੇ ਆਲ਼ੇ-ਦੁਆਲੇ ਹਰ ਘੜੀ ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ ਹੈ।ਬੱਸ ਲੋੜ ਹੈ ਓਸ ਨੂੰ ਵੇਖਣ ਦੀ।

  ਜਗਦੀਸ਼ ਵੀਰ ਨੇ ਪਹਿਲੇ ਹਾਇਕੁ 'ਚ ਇੱਕ ਦਫਤਰ ਦੀ ਝਲਕ ਪੇਸ਼ ਕੀਤੀ ਹੈ ਕਿ ਕਿਵੇਂ ਦਫਤਰੀ ਅਮਲਾ ਆਪਣੇ ਕੰਮ ਤੋਂ ਟੱਲ਼ਦਾ ਰਹਿੰਦਾ ਹੈ ਤੇ ਲੋਕ ਖੱਜਲ਼-ਖੁਆਰ ਹੁੰਦੇ ਹਨ ।

  ਦੂਜਾ ਹਾਇਕੁ ਸਾਨੂੰ ਸਾਡੇ ਬਚਪਨ ਵੱਲ ਮੋੜ ਲੈ ਜਾਂਦਾ ਹੈ ਜਦੋਂ ਆਪਾਂ ਫੱਟੀਆਂ ਲਿਖਦੇ ਸੀ।

  ਵਧੀਆ ਹਾਇਕੁ ਸਾਂਝੇ ਕਰਨ ਲਈ ਬਹੁਤ ਵਧਾਈ !

  ReplyDelete
 4. ਕੁਲਰੀਆ ਜੀ ਦਾ ਹਾਇਕੁ ਲੋਕ ਵਲੋਂ ਹਾਰਦਿਕ ਸਵਾਗਤ ਕਰਦਾ ਹਾਂ । ਉਮੀਦ ਹੈ ਆਪ ਜੀ ਅਪਣੀਆਂ ਵੱਡਮੁਲੀ ਲਿਖਤਾਂ ਦਵਾਰਾ ਯੋਗਦਾਨ ਪਾਓਂਦੇ ਰਹੋਗੇ । ਤੁਸਾਂ ਇਕ ਦਫਤਰ ਦੀ ਸਹੀ ਤਸਵੀਰ ਪੇਸ਼ ਰੀਤੀ ਹੈ ।
  ਜੁਗਲਬੰਦੀ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ ।
  (1)
  ਕੁਰਸੀ ਖਾਲੀ
  ਐਨਿਕ ਤਾਂ ਹਾਜ਼ਰ
  ਆਸ ਤਾਂ ਹੈਗੀ
  (2)
  ਪੋਚ ਕੇ ਫੱਟੀ
  ਘੜ੍ਹ ਕਾਨੀ ਲਿੱਖਦੇ
  ਭੁਲੀ ਸਿਆਈ

  ਜੋਗਿੰਦਰ ਸਿੰਘ ਥਿੰਦ
  (ਸਿਡਨੀ)

  ReplyDelete
 5. भाई जगदीश कुलरियाँ को बहुत बधाई । आप लघुकथा , नाटक साक्षात्कार सभी में अपनी कलम चलाते रहे हैं ।प्रति वर्ष लघुकथा सम्मेलन में भेंट होती ही है । अक्तुबर 2008 में मुझे आपके घर बरेठा जाने का भी सौभाग्य प्राप्त हुआ । आशा की जाती है की भविष्य में भी हाइकुलोक के माध्यम से आपकी रचना पढ़ने को मिलती रहेंगी ।पनी इस सक्रियता को बनाए रखिए !
  सस्नेह -रामेश्वर काम्बोज 'हिमांशु'

  ReplyDelete
 6. ਰਾਏ ਸਾਹਿਬ ... ਹਾਇਕੂ ਲੋਕ ਪਰਿਵਾਰ ਵਿਚ ਸ਼ਾਮਿਲ ਹੋਣ ਤੇ ਆਪ ਜੀ ਨੂੰ ਜੀ ਆਇਆਂ ਨੂੰ ਆਖਦਾ ਹਾਂ ...

  ReplyDelete
 7. ਸੱਚ ਅਜਦਾ ਅਤੇ ਬੀਤੇ ਕਲ ਦਾ ਬਿਆਨ ਸੋਹਣੇ ਤਰੀਕੇ ਨਾਲ ਕੀਤਾ ਹੈ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ