ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Jul 2013

ਛੂਈ-ਮੂਈ (ਲਾਜਵੰਤੀ)

ਛੂਈ ਮੂਈ ਜਾਂ ਲਾਜਵੰਤੀ (Mimosa pudica) ਇੱਕ ਬੇਲ (ਪੌਦਾ) ਹੈ ਜਿਸਦੇ ਨਿੱਕੇ ਨਿੱਕੇ ਕੋਮਲ ਪੱਤੇ ਛੋਹ ਨਾਲ਼  ਜਾਂ ਹਿਲਾਉਣ ਸਾਰ ਕੁਮਲਾ ਜਾਂਦੇ ਹਨ ਅਤੇ ਕੁਝ ਮਿੰਟਾਂ ਬਾਅਦ ਹੀ ਦੁਬਾਰਾ ਖੁੱਲ੍ਹਣ ਲੱਗ ਪੈਂਦੇ ਹਨ। ਛੂਈ-ਮੂਈ ਨੂੰ ਅੰਗਰੇਜ਼ੀ ਵਿੱਚ 'ਟਚ ਮੀ ਨਾਟ' ਜਾਂ ਸੈਨਸੇਟਿਵ ਪਲਾਂਟ ਵੀ ਕਿਹਾ ਜਾਂਦਾ ਹੈ। ਗੁਲਾਬੀ-ਜਾਮਣੀ ਰੰਗ ਦੇ ਫੁੱਲਾਂ ਦੇ ਇਲਾਵਾ ਲੋਕ ਇਸ ਦੇ ਫਰਨ ਵਰਗੇ, ਸੰਵੇਦਨਸ਼ੀਲ ਪੱਤਿਆਂ ਨੂੰ ਵੀ ਬਹੁਤ ਪਸੰਦ ਕਰਦੇ ਹਨ
ਜਨਮੇਜਾ ਸਿੰਘ ਜੌਹਲ ਜੀ ਦਾ ਤਿਆਰ ਕੀਤਾ ਇਹ ਵੀਡੀਓ ਕਲਿੱਪ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ ਤੇ ਕੁਦਰਤ ਦੇ ਇਸ ਭਾਵ-ਭਿੰਨੇ ਵਰਤਾਰੇ ਨੂੰ ਹਾਇਕੁ-ਕਾਵਿ 'ਚ ਪਰੋਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ।

ਹੱਥ ਲਾਇਆ
ਮੁਰਝਾ ਗਿਆ ਬੂਟਾ
ਆਪੇ ਖਿੜਿਆ । 

ਟੱਚ ਮੀ ਨਾਟ
ਹੱਥ ਲਾ ਮੁਰਝਾਏ
ਖਿੜੇ ਦੁਬਾਰਾ ।

ਡਾ. ਹਰਦੀਪ ਕੌਰ ਸੰਧੂ
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 34 ਵਾਰ ਖੋਲ੍ਹ ਕੇ ਪੜ੍ਹੀ ਗਈ ।


5 comments:

 1. 1-हाथ लगाते / मुरझा गया बूटा /खुद ही खिला । 2-मुझे न छूना / हाथ लगे मुर्झाए /खिले दुबारा ।

  ReplyDelete
 2. वीडियो ने और भी खूबसूरत बना दिया इस पोस्ट को !रामेश्वर काम्बोज

  ReplyDelete
 3. ये हाइकु जीवन को निराशा से आशा की ओर लाते हैं, वस्तुत: साहित्य का यही उद्देश्य भी है । इन हाइकु के अन्य भी कई अर्थ निकलते हैं । किसी भी अच्छी काव्य -रचना की यही पहचान भी है। इसके साथ वीडियो की प्रस्तुति इसमें और भी चार चाँद लगा देती है। हरदीप जी आपको बहुत बधाई और मेरा आशीर्वाद !

  ReplyDelete
 4. ਰਚਨਾ ਮੰਨ ਨੂੰ ਛੂਹ ਗਈ ।ਲਾਜਵੰਤੀ ਨੇ ਲਾਜ ਰੱਖ ਲਈ ।

  ReplyDelete
 5. ਛੋਟੀ ਭੈਣ ਹਰਦੀਪ ਨੇ ਅਨੋਖੇ ਅੰਦਾਜ਼ 'ਚ ਛੂਈ-ਮੂਈ ਨੂੰ ਪੇਸ਼ ਕੀਤਾ ਆਪਣੇ ਹਾਇਕੁ ਕਾਵਿ ਦੁਆਰਾ।
  ਜਨਮੇਜਾ ਸਿੰਘ ਦੀ ਵੀਡੀਓ ਦੀ ਪੇਸ਼ਕਾਰੀ ਇਨ੍ਹਾਂ ਹਾਇਕੁਆਂ ਨਾਲ਼ ਹੋਰ ਵੀ ਦਿਲ-ਖਿੱਚਵੀਂ ਹੋ ਗਈ।
  ਹਰਦੀਪ ਇਸ ਲਈ ਵਧਾਈ ਦੀ ਪਾਤਰ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ