ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Jul 2013

ਬੱਤੀ-ਮੀਨਾਰ

ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਦਲਵੀਰ ਗਿੱਲ। ਆਪ ਪਿਛਲੇ ਕੁਝ ਅਰਸੇ ਤੋਂ ਹਾਇਕੁ ਲਿਖ ਰਹੇ ਹਨ ਤੇ ਅੱਜ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਦਾ ਹਾਇਕੁ -ਲੋਕ ਮੰਚ 'ਤੇ ਸੁਆਗਤ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਭਵਿੱਖ 'ਚ ਵੀ ਸਾਡੇ ਨਾਲ਼ ਇਸੇ ਤਰਾਂ ਜੁੜੇ ਰਹਿਣਗੇ। ਦਲਵੀਰ ਗਿੱਲ ਦੀ ਆਪਣੀ ਜ਼ੁਬਾਨੀ.......

"ਜ਼ਿਲਾ ਲੁਧਿਆਣਾ ਬੀ. ਐੱਸ-ਸੀ. ਕਰਨ ਤੋਂ ਬਾਅਦ ਪਟਿਆਲਾ ਤੋਂ ਥਿਏਟਰ ਅਤੇ ਟੈਲੀਵਿਯਨ ਵਿੱਚ ਐਮ. ਏ ਕੀਤੀ। ਹਾਇਕੁ ਨਾਲ ਮੇਰਾ ਵਾਹ ਪਿਆ ਡੀ. ਟੀ. ਸਜ਼ੂਕੀ ਅਤੇ ਓਸ਼ੋ ਕਾਰਣ। ਕੋਈ ਪੰਜ ਸਾਲ ਪਹਿਲਾਂ ਤੱਕ ਇਹ ਵੀ ਨਹੀਂ ਸੀ ਪਤਾ ਕਿ ਹਾਇਕੁ ਅੱਜ ਵੀ ਲਿਖਿਆ ਜਾਂਦਾ ਹੈ; ਸਮਝਦਾ ਸਾਂ ਕਿ ਇਹ ਭਗਤ-ਬਾਣੀ ਵਾਂਗ ਇੱਕ ਕਲਾਸੀਕਲ ਚੀਜ਼ ਹੈ ਸਿਰਫ਼ ਪੜ੍ਹਨ-ਗੁਣਨ ਵਾਲੀ ਚੀਜ਼। ਫੇਸਬੁੱਕ ਦੇ ਜ਼ਰੀਏ ਆਧੁਨਿਕ ਹਾਇਕੁ ਨਾਲ ਵਾਹ ਪਿਆ ਤਾਂ ਪਤਾ ਚੱਲਿਆ ਕਿ ਸਾਹਿਤ ਦੇ ਜਗਤ ਵਿੱਚ ਤਾਂ ਵਿਸ਼ਵ-ਜੰਗ ਚੱਲ ਰਹੀ ਹੈ ਹਾਇਕੁ ਨੂੰ ਲੈ ਕੇ ।ਹਾਇਕੁ ਮਹਾਰਥੀਆਂ ਦੇ ਲੇਖ ਆਦਿ ਪੜ੍ਹ ਰਿਹਾ ਹਾਂ ਕਰੀਬਨ ਤਿੰਨ ਕੁ ਸਾਲਾਂ ਤੋਂ, ਬੇਅੰਤ ਸਕੂਲ-ਆਵ-ਥਾਟ ਹਨ, ਇੱਕ-ਰਾਇ ਕੋਈ ਨਹੀਂ। ਰੂਪ ਨਾਲੋਂ ਜੋ ਰੂਹ ਨੂੰ ਵੱਧ ਮਾਣ ਦਿੰਦੇ ਹਨ ਮੇਰੇ ਦਿਲ ਦੇ ਨੇੜੇ ਹਨ। ਰਾਬਰਟ ਡੀ. ਵਿਲਸਨ ਦੀ ਥਿਓਰੀ ਜਿਆਦਾ ਸਹੀ ਲਗਦੀ ਹੈ।"1.
ਤੇਜ਼ ਬਾਰਿਸ਼ -
ਧੋਤਾ ਗਿਆ ਗਰਦਾ
ਰੁੱਖੀਂ ਜੰਮਿਆ ।

2.
ਬੱਤੀ-ਮੀਨਾਰ
ਸਮੁੰਦਰੀ ਧੁੰਧ 'ਚ 
ਜੁਗਨੂੰ ਜਗੇ । 

3.
ਤਿੱਤਲੀ ਆਈ  
ਇੱਕਲੌਤੇ ਫੁੱਲ 'ਤੇ
ਚਿੱਤਰ ਪੂਰਾ ।

ਦਲਵੀਰ ਗਿੱਲ
(ਬਰੈਮਟਨ-ਕਨੇਡਾ)
ਨੋਟ: ਇਹ ਪੋਸਟ ਹੁਣ ਤੱਕ 96 ਵਾਰ ਖੋਲ੍ਹ ਕੇ ਪੜ੍ਹੀ ਗਈ ।

17 comments:

 1. ਹਰਇਕ ਹਾਇਕੁ ਨੇ ਅਲਗ ਅਲਗ ਬਹੁਤ ਸੁੰਦਰ ਚਿਤਰਣ ਕੀਤਾ ਹੈ । ਦਿਲਕਸ਼ ਰਚਨਾ ਹੈ ।

  ReplyDelete
 2. Anonymous18.7.13

  Dr Sandhu, Thanks for including me.

  ReplyDelete
 3. ਜੀ ਆਇਆ ਨੂੰ ਦਲਵੀਰ ਗਿੱਲ ਜੀ... ਹਾਇਕੁ ਲੋਕ ਤੇ ਸਾਂਝ ਪਾਉਣ ਲਈ ਮੁਬਾਰਕਾਂ

  ਜਗਦੀਸ਼ ਰਾਏ ਕੁਲਰੀਆਂ
  ਬਰੇਟਾ (ਮਾਨਸਾ)

  ReplyDelete
  Replies
  1. Thanks Jagdish Ji ... glad to be among you.

   Delete
 4. ਜੀ ਆਇਆ ਨੂੰ ਦਲਵੀਰ ਗਿੱਲ ਜੀ..:))

  ReplyDelete
  Replies
  1. I do feel welcomed, Thanks Harkirat Heer Ji. :D

   Delete
 5. ਦਲਵੀਰ ਜੀ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦੀ ਹਾਂ।
  ਗੁਰੂਸਰ ਸੁਧਾਰ ਤੋਂ ਪਟਿਆਲ਼ਾ ਹੁੰਦੇ ਹੋਏ ਕਨੇਡਾ ਪਹੁੰਚ ਕੇ ਹਾਇਕੁ ਵਿਧਾ ਨਾਲ਼ ਹੋਈ ਜਾਣ-ਪਛਾਣ ਸਦਕਾ ਹੀ ਅੱਜ ਇਹ ਕਲਮ ਸਾਡੇ ਨਾਲ਼ ਆ ਜੁੜੀ ਹੈ।
  ਕੁਦਰਤ ਦੇ ਵਰਤਾਰਿਆਂ ਦਾ ਸੁੰਦਰ ਚਿੱਤਰਣ ਤਿੰਨੋ ਹਾਇਕੁ ਕਰ ਰਹੇ ਹਨ।
  ਤੀਜਾ ਹਾਇਕੁ ਕੁਝ ਖ਼ਾਸ ਹੋ ਨਿਬੜਿਆ ਜਿਸ 'ਚ ਕਲਾ ਦਾ ਰੰਗ ਵੀ ਵੇਖਣ ਨੂੰ ਮਿਲਿਆ।
  ਕੁਦਰਤ ਰੂਪੀ ਕੈਨਵਸ 'ਤੇ ਖੁਬਸੂਰਤ ਰੰਗੀਲਾ ਚਿੱਤਰ ਵਿਖਾਉਣਾ ਇਸ ਹਾਇਕੁ ਦੀ ਰੂਹ ਬਣ ਗਿਆ।
  ਵਧੀਆ ਹਾਇਕੁ ਸਾਂਝੇ ਕਰਨ ਲਈ ਬਹੁਤ-ਬਹੁਤ ਸ਼ੁਕਰੀਆ।

  ReplyDelete
  Replies
  1. Thanks Dr. Sandhu for including me and for your suggestions and critical appreciation. :D

   Delete
 6. Wah......... bahut Khoobsurat Dalvir Bhaa Ji......... Bahut Sookham......

  ReplyDelete
  Replies
  1. Piyaare Umesh Kumar Ghai jio, Eh Blog, Haiku-Lok taaN tuhade Hm-Khiyaali hn ki ih vi 5-7-5 di shudhtaa nuN brkraar rakhn de kaayal hn. tusiN vi aapniyaaN kirtaaN sanjhiaaN kro.
   PsNd krn laee dhanvaaad.

   Delete
 7. ਦਲਵੀਰ ਗਿਲ ਜੀ, ਹਾਇਕੁ ਪ੍ਰਵਾਰ ਆਪ ਦਾ ਹਾਰਦਿਕ ਸਵਾਗਤ ਕਰਦਾ ਹੈ । ਤੁਸਾਂ ਨੇ ਇਕ ਅਨਮੋਲ ਹਾਇਕੁ ਪੇਸ਼ ਕੀਤਾ ਹੈ । ਬਹੁਤ ਖੂਬ,ਦਿਲ ਖੁਸ਼ ਹੋ ਗਿਆ ।
  "ਥਿੰਦ" ( ਸਿਡਨੀ)

  ReplyDelete
 8. Thanks Mr. Thind for welcoming me with open arms and for your appreciation. Thanks.

  ReplyDelete
 9. ਦਲਵੀਰ ਗਿੱਲ ਜੀ, ਆਪ ਦਾ ਹਾਇਕੁ-ਲੋਕ ਮੰਚ 'ਤੇ ਨਿੱਘਾ ਸੁਆਗਤ ਹੈ।
  ਸਾਰੇ ਹਾਇਕੁ ਬਹੁਤ ਹੀ ਭਾਵਪੂਰਨ ਅਤੇ ਦਿਲ ਨੂੰ ਟੁੰਬਣ ਵਾਲ਼ੇ ਹਨ।

  ਸ਼ੁੱਭ - ਇਛਾਵਾਂ ਨਾਲ਼

  ReplyDelete
 10. Thanks Devinder ji, I'll visit often and try to contribute a couple more. Thanks for liking my submissions.

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ