ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Jul 2013

ਲੰਬੀ ਚੁੱਪੀ ਤੋਂ ਬਾਦ

ਜ਼ਿੰਦਗੀ ਦੀ ਗੱਡੀ ਨੂੰ ਚਲਾਉਂਦਿਆਂ ਅਸੀਂ ਐਨੇ ਰੁੱਝ ਜਾਂਦੇ ਹਾਂ ਕਿ ਆਪਣੇ-ਆਲ਼ੇ ਦੁਆਲੇ ਨੂੰ ਵੀ ਅਣ-ਦੇਖਿਆ ਕਰ ਛੱਡਦੇ ਹਾਂ। ਕਵੀ ਮਨ ਨੂੰ ਜਦ ਵਿਹਲ ਮਿਲਦੀ ਹੈ ਤਾਂ ਆਪਣੇ ਚੌਗਿਰਦੇ 'ਚ ਵਾਪਰਦੇ ਵਰਤਾਰਿਆਂ ਨੂੰ ਕੋਰੇ ਪੰਨਿਆਂ ਦਾ ਸ਼ਿਗਾਰ ਬਣਾਉਂਦਾ ਹੈ। ਲੰਬੀ ਚੁੱਪੀ ਤੋੜਦਿਆਂ ਸਾਡੀ ਇੱਕ ਹਾਇਕੁ ਕਲਮ ਨੇ ਸਾਡੇ ਨਾਲ਼ ਅੱਜ ਕੁਝ ਇਓਂ ਸਾਂਝ ਪਾਈ ਹੈ............

1.
ਮੀਂਹ ਵਰਸੇ
ਬੱਦਲ਼ ਲਿਸ਼ਕਣ
ਪੱਤੇ ਚਮਕੇ ।

2.
ਸਾਹ ਆਇਆ 
ਦੂਜਾ ਸਾਹ ਮੁੜਿਆ
ਵਿੱਚ ਵਿਰਾਮ।

ਨਿਰਮਲਜੀਤ ਸਿੰਘ ਬਾਜਵਾ 


4 comments:

  1. ਬਹੁਤ ਸੁੰਦਰ ਪੇਸ਼ਕਸ਼ ਹੈ ।। ਮੀਂਹ ਵੀ ਵੱਸ ਗਿਆ ਸਾਹ ਵੀ ਆਗਿਆ ਸੋਹਣੀ ਰਚਨਾ ਵੀ ਰੱਚੀ ਗਈ ।

    ReplyDelete
  2. ਰਾਜਾ ਹੁੰਦਾ ਜਾਗੀਰ ਲਿੱਖ ਦਿੰਦਾ ਵਾਲੀ ਗੱਲ ਤਾਂ ਨਹੀਂ ਪਰ ਦੋਵੇਂ ਹਾਇਕੂ ਲੱਖ-ਲੱਖ ਦਮੜੇ ਦੇ ਤਾਂ ਹਨ।
    ਅਤਿਸੁੰਦਰ ਬਾਜਵਾ ਸਾਹਿਬ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ