ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jul 2013

ਸੁੰਨੀ ਹੈ ਭੱਠੀ

1.
ਚੜ੍ਹੇ ਸਾਉਣ
ਪੈਂਦੀ ਹੈ ਬਰਸਾਤ
ਪੱਕਣ ਪੂੜੇ।

2.
ਸੁੰਨੀ ਹੈ ਭੱਠੀ
ਭੁੰਨਾਉਣ ਨਾ ਦਾਣੇ
ਨਵੇਂ ਜ਼ਮਾਨੇ।

3.
ਦੌੜਦੀ ਵੈਨ
ਸਕੂਲੇ ਜਾਣ ਬੱਚੇ
ਕੱਲ ਦੇ ਨੇਤਾ।

4.
ਲੱਗੀ ਕੋਰਟ
ਪੈਂਦੀਆਂ ਨੇ ਤਰੀਕਾਂ
ਨਾ ਮਿਲੇ ਨਿਆਂ ।

ਜਗਦੀਸ਼ ਰਾਏ ਕੁਲਰੀਆਂ
(ਬਰੇਟਾ-ਮਾਨਸਾ) 
(ਨੋਟ: ਇਹ ਪੋਸਟ ਹੁਣ ਤੱਕ 46 ਵਾਰ ਖੋਲ੍ਹ ਕੇ ਪੜ੍ਹੀ ਗਈ)

3 comments:

  1. ਬਹੁਤ ਬਹੁਤ ਧੰਨਵਾਦ ਡਾ. ਹਰਦੀਪ ਕੌਰ ਸੰਧੂ ਜੀਓ
    ਆਪ ਜੀ ਦੀ ਅਤੇ ਸ਼੍ਰੀ ਰਾਮੇਸ਼ਵਰ ਕੰਬੋਜ ਹਿਮਾਸ਼ੂ ਜੀ ਦੀ ਪ੍ਰਰੇਨਾ ਸਦਕਾ ਇਸ ਨਵੀ ਵਿਧਾ ਤੇ ਕਲਮ ਅਜ਼ਮਾਈ ਕਰਨ ਦਾ ਮੌਕਾ ਮਿਲਿਆ... ਇੱਕ ਵਾਰ ਫੇਰ ਧੰਨਵਾਦ ਜੀ।
    ਜਗਦੀਸ਼ ਰਾਏ ਕੁਲਰੀਆਂ

    ReplyDelete
  2. ਵੱਖੋ-ਵੱਖਰੇ ਸਾਰੇ ਹਾਇਕੁ, ਅੱਡੋ-ਅੱਡ ਦੇ ਵਰਤਾਰਿਆਂ ਨੂੰ ਦਰਸਾ ਰਹੇ ਹਨ।

    ਕਿਤੇ ਸਾਉਣ ਮਹੀਨੇ ਦਾ ਚਿੱਤਰਣ ਹੈ ਤੇ ਕਿਤੇ ਪਿੰਡ ਦੀ ਸੁੰਨੀ ਭੱਠੀ ਦਾ।

    ਸਕੂਲੀ ਵੈਨ ਤੇ ਕੋਰਟ ਦਾ ਜ਼ਿਕਰ ਵੀ ਆਪਣੀ ਗੱਲ ਕਹਿ ਗਿਆ।

    ਸ਼ੁੱਭ-ਕਾਮਨਾਵਾਂ !

    ReplyDelete
  3. ਸੁੰਦਰ ਲਿਖਿਆ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ