ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Aug 2013

ਸ਼ਬਦ ਬੇਮਾਅਨੇ (ਸੇਦੋਕਾ)

1.
ਮੰਜੀ ਡਾਹੀ ਏ
ਮੈਂ ਦਲਾਨ ਦੀ ਗੁੱਠੇ
ਸ਼ਬਦ ਘੜ੍ਹਨ ਨੂੰ।
ਛੱਡ ਕਲਮ
ਪ੍ਰਕਿਰਤੀ ਅੱਗੇ ਨੇ
ਸ਼ਬਦ ਬੇਮਾਅਨੇ।

2.
ਮੀਂਹ ਵਰ੍ਹਦਾ
ਟਿੱਪ-ਟਿੱਪ ਡਿੱਗਣ
ਚਮਕਦੀਆਂ ਬੂੰਦਾਂ।
ਖਿੜੀ ਏ ਕਲੀ
ਹੱਥ ਖੋਲ੍ਹ ਦਿੱਤੇ ਨੇ
ਬੂੰਦਾਂ ਫੜਨ ਲਈ ।

ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ-ਦੌਧਰ) 


ਨੋਟ : ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜਿਸ ਵਿੱਚ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਹੁੰਦੀਆਂ ਹਨ- ਜੋ ਮਿਲ਼ ਕੇ ਕਿਸੇ ਇੱਕ ਭਾਵ ਨੂੰ ਬਿਆਨਦੀਆਂ ਹਨ।

(ਨੋਟ: ਇਹ ਪੋਸਟ ਹੁਣ ਤੱਕ 21 ਵਾਰ ਖੋਲ੍ਹ ਕੇ ਪੜ੍ਹੀ ਗਈ)

4 comments:

 1. ਦਵਿੰਦਰ ਭੈਣ ਜੀ ਦੇ ਦੋਵੇਂ ਸੇਦੋਕਾ ਬਹੁਤ ਹੀ ਭਾਵਪੂਰਤ ਹਨ।
  ਕੁਦਰਤ ਦੇ ਨਜ਼ਾਰਿਆਂ ਨੂੰ ਮਾਨਣ ਦਾ ਸੰਦੇਸ਼ ਦਿੰਦੇ ਹੋਏ।

  ReplyDelete
 2. ਬਹੁਤ ਪਿਆਰੀ ਰਚਨਾ ਹੈ ।

  ReplyDelete
 3. ਕੁਦਰਤੀ ਨਜ਼ਾਰਿਆਂ ਨੂੰ ਬਹੁਤ ਹੀ ਸੋਹਣੇ ਸ਼ਬਦਾਂ 'ਚ ਬੰਨ ਕੇ ਸੇਦੋਕਾ ਦੇ ਰੂਪ 'ਚ ਪੇਸ਼ ਕੀਤਾ ਹੈ।
  "ਦਲਾਨ" ਸ਼ਬਦ ਸੰਭਾਲ਼ ਸ਼ਲਾਘਾਯੋਗ ਹੈ।
  ਫੁੱਲਾਂ ਨੇ ਹੱਥ ਖੋਲ੍ਹ ਦਿੱਤੇ ਨੇ ਬੂੰਦਾਂ ਨੂੰ ਫੜਨ ਲਈ......ਕਿੰਨਾ ਸੋਹਣਾ ਹੈ ।

  ਵਧੀਆ ਲਿਖਤ ਸਾਂਝੀ ਕਰਨ ਲਈ ਸ਼ੁਕਰੀਆ ਤੇ ਬਹੁਤ ਵਧਾਈ !

  ReplyDelete
 4. ਮੇਰੀ ਕਲਮ ਨੂੰ ਹੁਲਾਰਾ ਦੇਣ ਅਤੇ ਸੇਦੋਕਾ ਪਸੰਦ ਕਰਨ ਲਈ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ