ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Jul 2013

ਤ੍ਰਿੰਝਣ -2

ਜਗਦੀਸ਼ ਰਾਏ ਕੁਲਰੀਆਂ ਨੇ ਵੀ ਆਪਣੇ ਹਿੱਸੇ ਦਾ ਬਣਦਾ ਯੋਗਦਾਨ ਪਾਇਆ 'ਤ੍ਰਿੰਞਣ-ਹਾਇਕੁ ਜੁਗਲਬੰਦੀ' ਵਿੱਚ-

1.
ਰਲ਼ ਕੁੜੀਆਂ 
ਕਰਨ ਦਿਲ ਸਾਂਝੇ
ਬੈਠ ਤ੍ਰਿੰਝਣ ।

2.
ਵਿੱਚ ਤ੍ਰਿੰਝਣ
ਚਰਖੇ ਦੀਆਂ ਤੰਦਾਂ
ਯਾਦਾਂ ਤੇਰੀਆਂ ।

ਜਗਦੀਸ਼ ਰਾਏ ਕੁਲਰੀਆਂ
(ਬਰੇਟਾ-ਮਾਨਸਾ)
************************************************************************************************************
ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਦਿਲਜੋਧ ਸਿੰਘ ਨੇ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਅੱਜਕੱਲ ਲੱਗਦੇ  ਤ੍ਰਿੰਝਣ ਦੀਆਂ ਝਲਕਾਂ ਨੂੰ ਹਾਇਕੁ-ਕਾਵਿ 'ਚ ਪਰੋ ਕੇ ਸਾਡੇ ਨਾਲ਼ ਸਾਂਝਾ ਕੀਤਾ ਹੈ।

1.
ਓਹੀਓ ਨਿੰਮ 
ਪਿੰਡ ਦੇ ਮੁੰਡੇ-ਬੁੱਢੇ
ਖੇਡਣ ਤਾਸ਼। 
2.
ਨਵਾਂ ਤ੍ਰਿੰਝਣ
ਟੀ.ਵੀ. ਦੇ ਸਾਹਮਣੇ
ਕਿੱਟੀ ਪਾਰਟੀ।

ਦਿਲਜੋਧ ਸਿੰਘ 
(ਯੂ. ਐਸ. ਏ.- ਨਵੀਂ ਦਿੱਲੀ) 

2 comments:

  1. ਹਾਇਕੁ ਲੋਕ 'ਤੇ ਤ੍ਰਿੰਝਣ ਦੀ ਰੌਣਕ ਵੇਖ ਸੁਆਦ ਆ ਗਿਆ।
    ਜਗਦੀਸ਼ ਜੀ ਨੇ ਬੀਤ ਚੁੱਕੇ ਦਿਨਾਂ ਦੇ ਤ੍ਰਿੰਝਣ ਦੀ ਗੱਲ ਕੀਤੀ ਹੈ ਤੇ ਦਿਲਜੋਧ ਜੀ ਨੇ ਹੁਣ ਵਾਲ਼ੇ।

    ਨਵਾਂ ਤ੍ਰਿੰਝਣ
    ਟੀ.ਵੀ. ਦੇ ਸਾਹਮਣੇ
    ਕਿੱਟੀ ਪਾਰਟੀ।

    ਸੱਚੋ-ਸੱਚ !

    ReplyDelete
  2. ਤ੍ਰਿੰਝਣ ਦੇ ਸਾਰੇ ਹਾਇਕੁ ਦਿਲ-ਟੁੰਬਵੇਂ ਹਨ।
    ਪਹਿਲਾਂ ਜਿੱਥੇ ਚਰਖੇ ਦੀਆਂ ਤੰਦਾਂ ਕਿਸੇ ਦੀ ਯਾਦ ਦੀਆਂ ਪ੍ਰਤੀਕ ਬਣਦੀਆਂ ਪਰ ਹੁਣ ਦੇ ਤ੍ਰਿੰਝਣ ਟੀ.ਵੀ. ਮੂਹਰੇ ਲੱਗਦੇ ਨੇ।
    ਵਧੀਆ ਹਾਇਕੁ ਸਾਂਝੇ ਕਰਨ ਲਈ ਸ਼ੁਕਰੀਆ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ