ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Jul 2013

ਧਰਤੀ ਪੁੱਤ

1
ਧਰਤੀ ਪੁੱਤ 
ਤਬਾਹੀ ਮਚਾਉਣ
ਮਾਰਨ  ਛਾਲਾਂ 
ਮਜ਼ਾਕ ਉਡਾਉਣ 
ਹੱਸਣ -ਹਸਾਉਣ ।

2
ਧਰਤੀ ਪੁੱਤ 
ਮਰਨ -ਮਰਾਉਣ 
ਨਾ  ਸਮਝਣ 
ਇਸ ਕੁਦਰਤ ਨੂੰ 
ਜਿਥੋਂ ਸਾਰੇ ਆਉਣ ।

3
ਧਰਤੀ ਪੁੱਤ 
ਕੂੜ ਨੇ ਕਮਾਉਂਦੇ
ਇੱਕ ਮਾਂ ਜਾਏ 
ਇੱਕ ਦੂਜੇ ਨੂੰ ਖਾਣ 
ਹਵਸ ਮਿਟਾਉਣ  ।

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 
ਨੋਟ: ਇਹ ਪੋਸਟ ਹੁਣ ਤੱਕ 24 ਵਾਰ ਖੋਲ੍ਹ ਕੇ ਪੜ੍ਹੀ ਗਈ

3 comments:

 1. ਡ.ਦੀਪਤੀ ਜੀ ਤੁਸਾਂ ਤਾਂਕਾ ਬੜਾ ਅਰਥ ਪਰਭੂਰ ਤੇ ਵਕਤ ਦੀ ਨਬਜ਼ ਨੂੰ ਪਕੜ ਕੇ ਲਿਖਿਆ ਹੈ । ਜੁਗਲਬੰਦੀ ਰਾਹੀਂ ਇਕ ਨਿਮਾਣਾਂ ਜਿਹਾ ਯਤਨ ਹਾਜ਼ਰ ਹੈ :-
  1
  ਧਰਤੀ ਜਾਏ
  ਪਾਂਦੇ ਕਿਨਾ ਖਰੂਦ
  ਪੁਠੇ ਕੁਦਣ
  ਖਿੜਖਿਲੀ ਪਾਓਂਣ
  ਤਾਲੀਆਂ ਮਰਵਾਣ

  2
  ਧਰਤੀ ਜਾਏ
  ਵਡਣ ਵਡਾਓਂਣ
  ਮੂਲੋਂ ਮੂਰਖ
  ਨਾ ਸਮਝਣ ਉਸ
  ਜਿਸ ਬੂਟਾ ਲਾਇਆ

  3
  ਧਰਤੀ ਜਾਏ
  ਕਹਿਰ ਕਮਾਓਂਣ
  ਦੁਧੋਂ ਇਕ ਹੋ
  ਮਰਨ ਮਰਾਓਂਣ
  ਜ਼ੁਲਮ ਕਮਾਓਂਣ

  ਜੋਗਿੰਦਰ ਸਿੰਘ ਥਿੰਦ
  (ਸਿਡਨੀ)

  ReplyDelete
 2. ਇਹ ਧਰਤੀ ਪੁਤਰਾਂ ਦੀ ਨਹੀਂ ਧਰਤੀ ਕਪੁੱਤਰਾਂ ਦੀ ਤਸਵੀਰ ਹੈ ।

  ReplyDelete
 3. ਜੀ ਸਹੀ ਹੈ ਦਿਲਜੋਧ ਸਿੰਘ ਜੀ, ਡਾ. ਦੀਪਤੀ ਨੇ ਧਰਤੀ ਕਪੁੱਤਰਾਂ ਦੀ ਹੀ ਤਸਵੀਰ ਪੇਸ਼ ਕੀਤੀ ਹੈ ਜੋ ਮਖੌਟਿਆਂ ਹੇਠ ਲੁਕੇ ਧਰਤੀ ਪੁੱਤਾਂ ਦਾ ਭੇਸ ਧਾਰਨ ਕਰ ਆਪਣੀ ਹੀ ਮਾਂ ਨੂੰ ਤੇ ਮਾਂ ਜਾਇਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਗੁਰੇਜ਼ ਨਹੀਂ ਕਰਦੇ।
  ਹਲੂਣਾ ਦੇਣ ਲਈ ਡਾ. ਸਾਹਿਬ ਵਧਾਈ ਦੇ ਪਾਤਰ ਨੇ।
  ਹਰਦੀਪ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ