ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Aug 2013

ਊਣੀ ਆਜ਼ਾਦੀ (ਤਾਂਕਾ)

ਅੱਜ ਅਜ਼ਾਦੀ ਦਿਵਸ ਹੈ। ਕੀ ਅਸੀਂ ਸੱਚਮੁੱਚ ਆਜ਼ਾਦ ਹਾਂ? ਇਸ ਗੱਲ ਦਾ ਹੁੰਗਾਰਾ ਭਰਨ ਲਈ ਸਾਡੀ ਇੱਕ ਸੰਵੇਦਨਸ਼ੀਲ ਕਲਮ ਇਓਂ ਬੋਲੀ।

"ਜੋ ਆਜ਼ਾਦੀ ਸਾਡੇ ਅਜ਼ਾਦੀ ਦੇ ਦੀਵਾਨਿਆਂ ਨੇ ਚਾਹੀ ਸੀ ਕੀ ਇਹ ਓਹੀ ਅਜ਼ਾਦੀ ਹੈ? ਨਹੀਂ-ਨਹੀਂ, ਇਹ ਓਹ ਨਹੀਂ ਹੈ। ਇਹ ਸਭ ਦੇ ਸੁਪਨਿਆਂ ਦੀ ਤਰਜਮਾਨੀ ਨਹੀਂ ਕਰਦੀ। ਸ਼ਾਇਦ ਇਸੇ ਲਈ ਕਿਸੇ ਨੂੰ ਇਹ ਦਿਨ ਉਤਸ਼ਾਹਿਤ ਨਹੀਂ ਕਰਦਾ। ਇਸ ਦਿਨ ਛੁੱਟੀ ਹੋਵੇ, ਕੋਈ ਕੰਮ ਨਾ ਕਰੀਏ-ਬੱਸ ਇਹੋ ਭਾਵ ਹਾਵੀ ਹੈ। ਆਪਣਾ ਜਨਮ ਦਿਨ ਮਨਾਉਣ ਜਿੰਨਾ ਚਾਅ ਕਿਧਰੇ ਨਜ਼ਰ ਨਹੀਂ ਆਉਂਦਾ। ਬਹੁ-ਗਿਣਤੀ ਨੂੰ ਲੱਗਦਾ ਹੈ ਕਿ ਓਹ ਅਜੇ ਵੀ ਗੁਲਾਮ ਨੇ।"

1.
ਭੁੱਖ ਆਖਦੀ 
ਜਿੰਨੀ ਮਿਲੀ ਓਹੀਓ
ਅਸਾਂ ਨੇ ਖਾਧੀ 
ਇਹ ਕੇਹੀ ਆਜ਼ਾਦੀ  
ਲੱਗੇ ਊਣੀ ਆਜ਼ਾਦੀ।

2.
ਲਿਆ ਜੋ ਦੇਣੈ
ਆਜ਼ਾਦੀ ਵਾਲੇ ਨੋਟ 
ਲਵਾ ਅੰਗੂਠਾ 
ਤਰਜਮਾਨੀ ਕਰੇ
ਕਦੋਂ ਸੁਪਨਿਆਂ ਦੀ ।

3.
ਛੁੱਟੀ ਨੀਂ ਅੱਜ
ਫਿਰ ਕੇਹੀ ਆਜ਼ਾਦੀ 
ਬੱਚੇ ਨਿਰਾਸ਼ 
ਨਜ਼ਰ ਨਾ ਆਉਂਦਾ 
ਕਿਧਰੇ ਕੋਈ ਚਾਅ।

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 

(ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ)

5 comments:

  1. ਡਾ,ਦੀਪਤੀ ਜੀ , ਆਪ ਜੀ ਨੇ ਆਜ਼ਾਦੀ ਦੀ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ ਹੈ। ਏਸੇ ਸਨਬੰਦ ਵਿਚ ਜੁਗਲਬੰਦੀ ਪੇਸ਼ ਹੈ ।
    (1)
    ਰੋੜੀ ਕੁਟਦੀ
    ਲੀਰਾਂ ਬਣ੍ਰ ਪੋਟਿਆਂ
    ਆਜ਼ਾਦੀ ਨਾਲ
    ਸੁਕੀ ਖਾਵੇ ਰੋਟੀਆਂ
    ਭੁਖੇ ਢਿਡ ਆਜ਼ਾਦ
    (2)
    ਵੇਖੇ ਨੀਝਾਂ ਲਾ
    ਅੱਖਬਾਰਾਂ 'ਚ ਛੱਪੇ
    ਰੰਗੀਲੇ ਨੋਟ
    ਹਸਰੱਤਾਂ ਦਿਲ 'ਚ
    ਇਹ ਹਨ ਆਜ਼ਾਦ
    (3)
    ਰੁਝੇ ਨੇ ਬਚੇ
    ਕਹਿਣ ਨੂੰ ਆਜ਼ਾਦ
    ਹੈਂ ਨਿਮੂੰਝਾਣੇ
    ਨਿਕੇ ਦਿਲ ਮਸੋਸੇ
    ਸਹਿਮੇਂ ਮੁਰਝਾਏ
    "ਥਿੰਦ"(ਸਿਡਨੀ)


    ReplyDelete
  2. ਡਾ. ਦੀਪਤੀ ਜੀ, ਸੱਚੋ-ਸੱਚ ਲਿਖਿਆ ਹੈ। ਨਹੀਂ ਇਹ ਸਾਡੇ ਸੁਪਨਿਆਂ ਵਾਲੀ ਆਜ਼ਾਦੀ ਨਹੀਂ ਹੈ।

    ReplyDelete
  3. ਡਾ. ਦੀਪਤੀ ਜੀ ਨੇ ਸਹੀ ਕਿਹਾ ਹੈ ਕਿ ਅਜੇ ਸਾਡੀ ਆਜ਼ਾਦੀ ਊਣੀ ਹੀ ਹੈ। ਜਦੋਂ ਢਿੱਡ ਭਰ ਖਾਣ ਨੂੰ ਨਾ ਮਿਲੇ ਤਾਂ ਇਹ ਕਿਹੋ ਜਿਹੀ ਆਜ਼ਾਦੀ ਹੈ?

    ReplyDelete
  4. ਹਰਦੀਪ ਜੀ ,
    ਮੇਰੇ ਖਿਆਲਾਂ ਨੂੰ ਹੋਰ ਵਿਆਪਕ ਕਰਨ ਲਈ ਧੰਨਵਾਦ।
    ਇਹੀ ਸਾਂਝ, ਇਹੀ ਧਾਗਾ ਹੀ ਹੈ ਜੋ ਸਾਨੂੰ ਜੋੜਦਾ ਹੈ ।






    ReplyDelete
  5. ਡਾ. ਦੀਪਤੀ ਜੀ,
    ਬਹੁਤ ਹੀ ਭਾਵਪੁਰਤ ਤਾਂਕਾ ਲਿਖੇ ਹਨ।
    ਸੱਚੀਂ ਬੱਚਿਆਂ ਨੂੰ ਤੇ ਵੱਡਿਆਂ ਨੂੰ ਵੀ ਇਹੋ ਲੱਗਦਾ ਹੈ ਕਿ ਜੇ ਇਸ ਦਿਨ ਛੁੱਟੀ ਨਹੀਂ ਤਾਂ ਕੋਈ ਗੱਲ ਜਿਹੀ ਨਹੀਂ ਬਣੀ।
    ਬਿਨਾਂ ਕੰਮ ਤੋਂ ਖਾਣ ਦੀ ਆਦਤ ਬਣਦੀ ਜਾਂਦੀ ਹੈ। ਜਿਸ ਦਾ ਹੱਲ ਲੱਭਣ ਦੀ ਲੋੜ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ