ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Aug 2013

ਸਾਵਣ ਰੁੱਤੇ

 ਸਾਉਣ ਦੀ ਰੁੱਤ 'ਚ ਮਾਹੀ ਦੀ ਉਡੀਕ 'ਚ ਬੈਠੀ ਮੁਟਿਆਰ ਤੇ ਕੋਇਲ ਦੀ ਕੂਕ ਨੂੰ ਅਜੋਕੇ ਰੂਪ ਪੇਸ਼ ਕੀਤਾ ਹੈ।  'ਕੋਇਲ ਕੂਕੇ' ਪੋਸਟ ਇਹ ਹਾਇਕੁ ਲਿਖਣ ਦਾ ਪ੍ਰੇਰਨਾ ਸਰੋਤ ਬਣੀ।

1.
ਅੰਬ ਦਾ ਰੁੱਖ
ਕੋਇਲ ਪਈ ਢੂੰਡੇ
ਖੰਬੇ 'ਤੇ ਕੂਕੇ ।
2.
ਸਾਵਣ ਰੁੱਤੇ
ਮੋਬਾਇਲ ਫੋਨ 'ਤੇ
ਲੰਮੀਆਂ ਗੱਲਾਂ ।
3.
ਕੰਧ ਲਕੀਰਾਂ
ਅੱਜ ਦੇ ਵਕਤ 'ਚ
ਔਸੀਂਆਂ ਹੀ ਨੇ।

ਦਿਲਜੋਧ ਸਿੰਘ
(ਯੂ.ਐਸ.ਏ.)
(ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ)

3 comments:

 1. ਵਧੀਆ ਹਾਇਕੁ !
  ਅੱਜ ਦੇ ਸੱਚ ਨੂੰ ਪੇਸ਼ ਕੀਤਾ ਹੈ
  ਸਾਵਣ ਰੁੱਤੇ
  ਮੋਬਾਇਲ ਫੋਨ 'ਤੇ
  ਲੰਮੀਆਂ ਗੱਲਾਂ ।

  ਮੋਬਾਇਲ ਫੋਨ ਦਾ ਕਮਾਲ !

  ReplyDelete
 2. ਦਿਲਜੋਧ ਜੀ ਦੇ ਸਾਰੇ ਹਾਇਕੁ ਚੰਗੇ ਲੱਗੇ।

  ReplyDelete
 3. ਦਿਲਜੋਧ ਸਿੰਘ ਜੀ,
  ਹਾਇਕੁ ਦੀ ਲਾਜਵਾਬ ਪੇਸ਼ਕਾਰੀ ਹੈ।
  ਤੁਹਾਡੇ ਲੇਖਣ ਦੀ ਸਿਫ਼ਤ ਇਹ ਹੈ ਕਿ ਤੁਸੀਂ ਬੀਤੇ ਸਮਿਆਂ ਦੀਆਂ ਗੱਲਾਂ / ਦ੍ਰਿਸ਼ਾਂ ਦਾ ਤੁਲਨਾਤਮਕ ਅਜੋਕਾ ਰੂਪ ਆਪਣੇ ਹਾਇਕੁ 'ਚ ਪੇਸ਼ ਕਰਦੇ ਹੋ। ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਦਿਲਚਸਪੀ ਰੱਖਣ ਵਾਲ਼ੇ ਪਾਠਕਾਂ ਦਾ ਸੋਚ ਦਾ ਘੇਰਾ ਹੋਰ ਮੋਕਲ਼ਾ ਹੋ ਜਾਂਦਾ ਹੈ।

  ਸ਼ੁੱਭਕਾਮਨਾਵਾਂ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ