ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Aug 2013

ਦਿਨ ਖੁਸ਼ੀ ਦਾ

ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਅੰਮ੍ਰਿਤ ਰਾਏ (ਪਾਲੀ)। ਆਪ ਮੰਡੀ ਅਮੀਨ ਗੰਜ ਫਾਜ਼ਿਲਕਾ ਤੋਂ ਹਨ। ਸਕੂਲੀ ਦਿਨਾਂ ਦੌਰਾਨ ਆਪ ਨੇ ਪੰਜਾਬੀ ਸਾਹਿਤ ਨਾਲ਼ ਸਾਂਝ ਪਾਈ। ਆਪ ਦੇ ਵਿਦਿਆਰਥੀ ਜੀਵਨ ਦਾ ਸਫ਼ਰ ਅਜੇ ਚਾਲੂ ਹੈ। ਕਹਾਣੀਆਂ, ਲੇਖ, ਕਵਿਤਾਵਾਂ ਤੇ ਪੰਜਾਬੀ ਅਖਾਣ ਪੜ੍ਹਨ ਦਾ ਆਪ ਨੂੰ ਬਹੁਤ ਸ਼ੌਕ ਹੈ। ਇਸੇ ਸ਼ੌਕ ਨੇ ਆਪ ਹੱਥ ਕਲਮੀ ਝੰਡਾ ਫੜਾ ਕੇ ਕਵਿਤਾ ਲੇਖਣ ਵੱਲ ਮੋੜਿਆ। ਅੰਮ੍ਰਿਤ ਰਾਏ ਦੇ ਅਨੁਸਾਰ ਹਰ ਇੱਕ ਇਨਸਾਨ ਮਿੱਟੀ ਦਾ ਖਿਡੌਣਾ ਹੈ ਤੇ ਉਹ ਉਸ ਨੂੰ ਮੁਹੱਬਤਾਂ ਦੀ ਮਹਿਕ ਵੰਡਣ ਦੀ ਸਲਾਹ ਦਿੰਦਾ ਹੈ। 
 ਮਿੱਟੀ ਦੇ ਖਿਡੌਣੇ ਹਾਂ, ਕੁਝ ਦਿਨ ਦੇ ਪ੍ਰਾਹੁਣੇ ਹਾਂ
 ਕਿਉਂ ਸੱਚ ਨਹੀਂ ਹੁੰਦੇ, ਇਹ ਖ਼ਾਬ ਨਿਗਾਹਾਂ 'ਚ
 ਕੁਝ ਮਹਿਕ ਮੁਹੱਬਤਾਂ ਦੀ, ਆਪਾਂ ਵੀ ਵੰਡ ਲਈਏ
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ ਯਾਰ ਸਲਾਹਾਂ 'ਚ ।
                    ਅੱਜ ਅੰਮ੍ਰਿਤ ਰਾਏ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਚਾਹੇ ਅੱਜ ਦੀਵਾਲ਼ੀ ਨਹੀਂ ਹੈ ਪਰ ਅੰਮ੍ਰਿਤ ਨੂੰ ਹਾਇਕੁ-ਲੋਕ ਨਾਲ਼ ਜੁੜਨ ਦਾ ਦੀਵਾਲ਼ੀ ਜਿੰਨਾ ਚਾਅ ਹੈ। ਆਪ ਨੇ ਆਪਣੇ ਪਲੇਠੇ ਹਾਇਕੁ ਦੀਵਾਲ਼ੀ ਦੇ ਨਾਂ ਕੀਤੇ ਹਨ। ਮੈਂ ਅੰਮ੍ਰਿਤ ਰਾਏ ਦਾ ਹਾਇਕੁ-ਲੋਕ ਪਰਿਵਾਰ ਵਲੋਂ ਤਹਿ ਦਿਲੋਂ ਸੁਆਗਤ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਸਭ ਨੂੰ ਸਾਡੇ ਨਵੇਂ ਜੁੜੇ ਸਾਥੀ ਦੇ ਹਾਇਕੁ ਪਸੰਦ ਆਉਣਗੇ। 

1.
ਰਾਤ ਹਨ੍ਹੇਰੀ
ਕੱਤਕ ਦੀ ਮੱਸਿਆ
ਦੀਵੇ ਦੀ ਲੋਅ।

2.
ਮਿੱਠੀ ਖੁਸ਼ਬੂ
ਡਰਾਉਣੀ ਆਵਾਜ਼
ਦਿਨ ਖੁਸ਼ੀ ਦਾ। 

ਅੰਮ੍ਰਿਤ ਰਾਏ (ਪਾਲੀ)
ਮੰਡੀ ਅਮੀਨ ਗੰਜ
ਤਹਿਸੀਲ ਤੇ ਜ਼ਿਲ੍ਹਾ-ਫਾਜ਼ਿਲਕਾ।
(ਨੋਟ: ਇਹ ਪੋਸਟ ਹੁਣ ਤੱਕ 55 ਵਾਰ ਖੋਲ੍ਹ ਕੇ ਪੜ੍ਹੀ ਗਈ)

8 comments:

  1. very good beginning on haikulok.warm welcome .

    ReplyDelete
    Replies
    1. ਸ਼੍ਰੀਮਾਨ ਜੀ ਮੈਂ ਤੁਹਾਡਾ ਬਹੁਤ- ਬਹੁਤ ਧੰਨਵਾਦੀ ਹਾਂ। ਤੁਸੀਂ ਮੇਰੀ ਬਹੁਤ ਮੱਦਦ ਕੀਤੀ ਹੈ ਜੀ ।

      Delete
  2. ਜੀ ਆਇਆਂ ਨੂੰ ਵੀਰ ਜੀ !
    ਵਧੀਆ ਹਾਇਕੁ ਨਾਲ਼ ਸੋਹਣੀ ਸ਼ੁਰੂਆਤ ਹੈ।
    ਬਹੁਤ ਵਧਾਈ !

    ReplyDelete
  3. ਅੰਮ੍ਰਿਤ ਵੀਰ, ਤੇਰਾ ਹਾਇਕੁ-ਲੋਕ 'ਤੇ ਤਹਿ ਦਿਲੋਂ ਸੁਆਗਤ ਹੈ।
    ਬਹੁਤ ਸੋਹਣੇ ਹਾਇਕੁ ਲਿਖ ਕੇ ਸਾਂਝ ਪਾਈ ਹੈ।
    ਰਾਤ ਹਨ੍ਹੇਰੀ
    ਕੱਤਕ ਦੀ ਮੱਸਿਆ
    ਦੀਵੇ ਦੀ ਲੋਅ ।
    ਦੀਵਾਲੀ ਜਿੰਨਾ ਹੀ ਚਾਅ ਸਾਨੂੰ ਸਭ ਨੂੰ ਹੈ ਤੇਰੇ ਹਾਇਕੁ ਪਰਿਵਾਰ 'ਚ ਸ਼ਾਮਿਲ ਹੋਣ 'ਤੇ ।
    ਬਹੁਤ ਵਧਾਈ !

    ReplyDelete
  4. ਸਤਿ ਸ਼੍ਰੀ ਅਕਾਲ ਹਰਦੀਪ ਭੈਣ ਜੀ,
    ... ਮੈਂ ਅੱਜ ਕਿੰਨਾ ਖੁਸ਼ ਹਾਂ ਦੱਸ ਨਹੀਂ ਸਕਦਾ । ਭੈਣ ਅੱਜ ਮੇਰੇ ਲਈ ਸੱਚੀ ਦੀਵਾਲੀ
    ਹੈ। ਸੱਚ ਪੁੱਛੋਂ ਭੈਣ ਜੀ ਮੈਨੂੰ ਕਈ ਸਾਲ ਹੋ ਗਏ ਨੇ ਕਦੀ ਦੀਵਾਲੀ ਦਿਲੀ ਖੁਸ਼ੀ ਨਾਲ
    ਨਹੀਂ ਮਨਾਈ। ਹਰ ਦੀਵਾਲੀ ਮੂੰਹ 'ਤੇ ਉਦਾਸੀ ਛਾਈ ਰਹਿੰਦੀ ਸੀ, ਪਰ ਹੁਣ ਪੂਰੀ ਆਸ਼ਾ
    ਹੈ ਮੈਨੂੰ ਇੱਕ ਬਹੁਤ ਪਿਆਰਾ ਪਰਿਵਾਰ ਮਿਲ ਗਿਆ ਹੈ, ਜਿਸ ਨਾਲ ਹਰ ਤਿਉਹਾਰ ਸੱਚੀ
    ਖੁਸ਼ੀ ਨਾਲ ਮਨਾਵਾਂਗਾ । ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ।

    ਅੰਮ੍ਰਿਤ

    ReplyDelete
  5. अमृत राय जी के दोनों हाइकु इनकी उर्वर कल्पना का संकेत देते हैं। आशा करते हैं कि आप हाइकुलोक का यह सफ़र इसी तरह जारी रखेंगे। रामेश्वर काम्बोज 'हिमांशु'

    ReplyDelete
  6. ਸਤਿ ਸ਼੍ਰੀ ਅਕਾਲ ਜੀਓ ,
    ਮੈਂ ਤੁਹਾਡੇ ਸਾਰਿਆਂ ਦਾ ਤਹਿ-ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਭ ਨੇ ਮੈਨੂੰ (ਨਿਮਾਣੇ ਪਾਲੀ)ਨੂੰ ਇੰਨਾ ਪਿਆਰ ਤੇ ਹੋਸਲਾ ਦਿਤਾ ਹੈ। ਇੱਕ ਵਾਰ ਫਿਰ ਮੈਂ ਪੂਰੇ ਹਾਇਕੁ ਪਰਿਵਾਰ ਦਾ ਸ਼ੂਕਰਿਆ ਕਰਦਾ ਹਾਂ।

    ReplyDelete
  7. ਮੁਬਾਰਕਾਂ ਵੀਰ

    ਜੀ ਆਇਆ ਨੂੰ....

    ਜਗਦੀਸ਼ ਰਾਏ ਕੁਲਰੀਆਂ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ