ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Aug 2013

ਈਦ-ਉਲ-ਫਿਤਰ

ਆਪਸੀ ਮੋਹ-ਮੁਹੱਬਤ ਦਾ ਪ੍ਰਤੀਕ ਹੈ ਈਦ। ਸਾਂਝੀ ਖੁਸ਼ੀ ਜਿਸ ਵਿੱਚ ਸਾਰੇ ਸ਼ਮਿਲ ਹੋਣ ਅਜਿਹੇ ਤਿਓਹਾਰ ਆਪਸੀ ਮੋਹ-ਮੁਹੱਬਤ, ਸਾਂਝੀ ਭਾਈਵਾਲਤਾ ਤੇ ਕੌਮੀ ਏਕਤਾ ਦੇ ਪ੍ਰਤੀਕ ਹੁੰਦੇ ਹਨ। ਅੱਜ ਈਦ ਹੈ-ਜਿਸ ਨੂੰ ਸੇਵੀਆਂ ਵਾਲ਼ੀ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਇਹ ਦਿਨ ਖੂਸ਼ੀ ਤੇ ਰੱਬ ਦਾ ਧੰਨਵਾਦ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਸਾਡੀ ਸਭ ਤੋਂ ਛੋਟੀ ਹਾਇਕੁਕਾਰਾ ਨੇ ਇਸ ਦਿਨ ਨੂੰ ਚਿੱਤਰਦੇ ਹਾਇਕੁ ਲਿਖ ਪਾਠਕਾਂ ਨਾਲ਼ ਸਾਂਝੇ ਕੀਤੇ ਹਨ। 

1.
ਈਦ ਦਾ ਦਿਨ
ਬਜ਼ਾਰਾਂ 'ਚ ਰੌਣਕ
ਖੁਸ਼ੀ ਦੇ ਮੇਲੇ ।

2.
ਪੜ੍ਹ ਨਮਾਜ਼
ਹੱਥ ਉਠਾ ਮੰਗਣ
ਖੁਦਾ ਤੋਂ ਦੁਆ ।

ਸੁਪ੍ਰੀਤ ਕੌਰ ਸੰਧੂ
(ਜਮਾਤ ਨੌਵੀਂ) 
(ਨੋਟ: ਇਹ ਪੋਸਟ ਹੁਣ ਤੱਕ 65 ਵਾਰ ਖੋਲ੍ਹ ਕੇ ਪੜ੍ਹੀ ਗਈ)

5 comments:

 1. ਸੁਪ੍ਰੀਤ ਨੇ ਈਦ ਦੇ ਦਿਨ ਦਾ ਬਹੁਤ ਸੋਹਣੀ ਤਰਾਂ ਹਾਇਕੁ 'ਚ ਚਿੱਤਰਣ ਕੀਤਾ ਹੈ।
  ਸਾਰਿਆਂ ਨੂੰ ਹਾਇਕੁ ਬਹੁਤ ਪਸੰਦ ਆਏ।
  ਸ਼ਾਬਾਸ਼ !

  ReplyDelete
 2. ਸਾਡੀ ਨਿੱਕੜੀ ਸੁਪ੍ਰੀਤ ਨੇ ਆਪਣੇ ਹਾਇਕੁ 'ਚ ਈਦ ਦੇ ਤਿਓਹਾਰ ਦੀ ਤਸਵੀਰ ਹੂ-ਬ-ਹੂ ਪੇਸ਼ ਕੀਤੀ ਹੈ। ਪਹਿਲੇ ਹਾਇਕੁ 'ਚ ਬਜ਼ਾਰਾਂ ਦੀ ਰੌਣਕ ਤੇ ਦੂਜੇ ਹਾਇਕੁ 'ਚ ਮਸੀਤ 'ਚ ਨਮਾਜ਼ ਪੜ੍ਹਦੇ ਲੋਕਾਂ ਦੀ ਝਲਕ ਸਾਫ਼ ਦਿਖਾਈ ਦੇ ਰਹੀ ਹੈ ਤੇ ਏਹੋ ਚੰਗੇ ਹਾਇਕੁ ਦਾ ਗੁਣ ਹੈ।
  ਐਨੀ ਛੋਟੀ ਉਮਰ 'ਚ ਹਾਇਕੁ ਕਾਵਿ 'ਚ ਗੱਲ ਕਹਿਣੀ ਬਹੁਤ ਵੱਡੀ ਪ੍ਰਾਪਤੀ ਹੈ।
  ਸ਼ਾਬਾਸ਼ ਸੁਪ੍ਰੀਤ ਬੇਟੇ !

  ReplyDelete
 3. ਹਾਇਕੁ ਬਹੁਤ ਵਧੀਆ ਅਤੇ ਕਾਫੀ ਮਿੱਠੇ ਹਣ

  ReplyDelete
 4. ਸੁਪ੍ਰੀਤ ਦਾ ਈਦ ਬਾਰੇ ਹਾਇਕੁ ਬੜਾ ਸੁੰਦਰ ਤੇ ਦਿਲ ਖਿਚਵਾਂ ਹੈ ।
  ਸ਼ਾਬਾਸ਼ ਬੇਟੇ ।
  ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ।
  GOD BLESS YOU
  "ਥਿੰਦ"

  ReplyDelete
 5. ਨਿੱਕੜੀ ਸੁਪ੍ਰੀਤ ਦਾ ਹੌਸਲਾ ਵਧਾਉਣ ਲਈ ਮੈਂ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ