ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Sept 2013

ਲੰਬੀ ਕਹਾਣੀ

1.   
ਖੂਹ ਦੀ ਲੱਜ     
ਮਹਿੰਦੀ-ਹੱਥ ਭੌਣੀ
ਲੰਬੀ ਕਹਾਣੀ । 
2.
ਮਟਕੇ ਪਾਣੀ
ਵੱਜੇ ਝਾਂਜਰ ਚੂੜਾ
ਯਾਦ ਸਤਾਵੇ । 
3
ਕਾਗ ਉਡਾਵਾਂ 
ਚੂਰੀ ਕੁੱਟ ਕੇ ਪਾਵਾਂ
ਲਾਮ ਤੋਂ ਆ ਜਾ । 

ਜੋਗਿੰਦਰ ਸਿੰਘ  ਥਿੰਦ
(ਅੰਮ੍ਰਿਤਸਰ-ਸਿਡਨੀ)

5 comments:

  1. ਸਤਿ ਸ਼੍ਰੀ ਅਕਾਲ ਜੀਓ!
    ਇਹ ਲਾਇਨਾਂ ਬਹੁਤ ਚੰਗੀਆਂ ਲਗੀਆਂ ਹਨ

    ReplyDelete
  2. ਥਿੰਦ ਅੰਕਲ ਦੇ ਸਾਰੇ ਹਾਇਕੁ ਬਹੁਤ ਵਧੀਆ ਲੱਗੇ।

    ReplyDelete
  3. ਥਿੰਦ ਅੰਕਲ ਦੇ ਹਾਇਕੁ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰਦੇ ਹਨ, ਜਦੋਂ ਖੂਹਾਂ ਤੋਂ ਪਾਣੀ ਭਰਨ ਦਾ ਰਿਵਾਜ਼ ਸੀ।
    ਮਾਹੀ ਦੀ ਯਾਦ ਨੂੰ ਅੱਲੜ ਮੁਟਿਆਰ ਕਿਵੇਂ ਬਿਆਨ ਕਰਦੀ ਹੈ ਇਸ ਦਾ ਖੂਬਸੂਰਤ ਅੰਦਾਜ਼ ਨਾਲ਼ ਜ਼ਿਕਰ ਹਰ ਹਾਇਕੁ ਰੂਹ ਹੋ ਨਿਬੜਿਆ ਹੈ।

    ReplyDelete
  4. ਬੀਤੇ ਸਮੇਂ ਦੀਆਂ ਗੱਲਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ ।ਸਮਾਂ ਬੀਤ ਕੇ ਸੁੰਦਰ ਹੋ ਜਾਂਦਾ ਹੈ ।

    ReplyDelete
  5. sachmuch kahani brhi lambi e ...par thore shabadan ch kafi kujh keh gyi e...Jasvinder Singh Rupal

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ