ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Sep 2013

ਮਨ ਦੀਆਂ ਮੌਜਾਂ

1.
ਗਗਨੀ ਤਾਰੇ
ਵਿਹੜੇ 'ਚ ਨਿਆਣੇ
ਖੇਡੀਂ ਮਸਤ ।
2.
ਮਿੱਟੀ ਉਡਾਵਾਂ
ਘਰ ਵੱਲ ਆਉਂਦੇ
ਮਟੈਲੀ ਸ਼ਾਮ ।
3.
ਵਿੱਚ ਪ੍ਰਦੇਸੀਂ
ਗਲੋਬ ਰੱਖ ਅੱਗੇ
ਦੇਸ਼ ਨੂੰ ਤੱਕਾਂ ।

ਦਿਲਜੋਧ ਸਿੰਘ
(ਯੂ. ਐਸ. ਏ.)

5 comments:

 1. ਸਤਿ ਸ਼੍ਰੀ ਅਕਾਲ ਦਿਲਜੋਧ ਅੰਕਲ ਜੀ !
  ਤੁਸੀਂ ਬਹੁਤ ਵਧਿਆ ਸਤਰਾਂ ਲਿਖੀਆਂ ਹਨ,
  ਮਿੱਟੀ ਉਡਾਵਾਂ
  ਘਰ ਵੱਲ ਆਉਂਦੇ
  ਮਟੈਲੀ ਸ਼ਾਮ
  ਬੌਤ ਹੀ ਪਿਆਰੀਆਂ ਸਤਰਾਂ ਲਗੀਆਂ।

  ReplyDelete
 2. ਦਿਲਜੋਧ ਸਿੰਘ ਜੀ,
  ਬਹੁਤ ਹੀ ਉਤਮ ਲਿਖਦੇ ਹੋ । ਤੁਹਾਡੀਆਂ ਲਿਖਤਾਂ ਵਿਚ ,ਪੁਰਾਨੀਆਂ ਯਾਦਾਂ ਤੇ ਦੇਸ਼ ਪਿਆਰ ਕੁਟ ਕੁਟ ਭਰਿਆ ਹੈ ।ਲਿਖਦੇ ਰਹੋ,ਚੰਗਾ ਲਗਦਾ ਹੈ ।

  ReplyDelete
 3. ਦਿਲਜੋਧ ਸਿੰਘ ਜੀ ਦੇ ਹਾਇਕੁ ਮੈਨੂੰ ਮੇਰੇ ਪਿੰਡ ਵੱਲ ਮੋੜ ਲੈ ਗਏ।
  ਉੱਡਦੀ ਮਿੱਟੀ ਨਾਲ਼ ਹੋਈ ਮਟੈਲੀ ਸ਼ਾਮ ਤੇ ਵਿਹੜੇ 'ਚ ਖੇਡਦੇ ਨਿਆਣੇ ਤੇ ਅੰਬਰੀ ਤਾਰੇ......ਸੁਆਦ ਆ ਗਿਆ।
  ......ਤੇ ਗਲੋਬ 'ਤੇ ਨਜ਼ਰ ਪੈਂਦਿਆਂ ਹੀ ਅਸੀਂ ਭਾਰਤ ਤੇ ਫੇਰ ਪੰਜਾਬ ਨੂੰ ਜ਼ਰੂਰ ਲੱਭਦੇ ਹਾਂ।

  ਦਿਲਜੋਧ ਸਿੰਘ ਜੀ ਦੀ ਇੱਕ ਸਿਫ਼ਤ ਹੋਰ ਹੈ....ਆਪ ਇੱਕ ਵਧੀਆ ਲਿਖਾਰੀ ਹੋਣ ਦੇ ਨਾਲ਼-ਨਾਲ਼ ਵਧੀਆ ਪਾਠਕ ਵੀ ਹਨ। ਆਪ ਹਰ ਇੱਕ ਦੀ ਲਿਖਤ ਨੂੰ ਪੂਰੇ ਮਨ ਨਾਲ਼ ਪੜ੍ਹ ਕੇ ਸ਼ਬਦੀ ਹੁਲਾਰਾ ਜ਼ਰੂਰ ਦਿੰਦੇ ਹਨ। ਆਪ ਜਿਹੇ ਪਾਠਕਾਂ ਤੇ ਲੇਖਕਾਂ ਸਦਕਾ ਹਾਇਕੁ-ਲੋਕ ਹਰ ਦਿਨ ਅੱਗੇ ਵੱਧ ਰਿਹਾ ਹੈ।
  ਦਿਲਜੋਧ ਸਿੰਘ ਜੀ ਵਧਾਈ ਦੇ ਪਾਤਰ ਹਨ।

  ReplyDelete
 4. ਦਿਲਜੋਧ ਅੰਕਲ ਜੀ ਦੇ ਸਾਰੇ ਹਾਇਕੁ ਬਹੁਤ ਵਧੀਆ ਲੱਗੇ।

  ReplyDelete
 5. Diljodh ji da andaaj bahut sunder hai......sare haiku navin te emotional touch wali gal karde ne...Jasvinder Singh Rupal

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ