ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Sep 2013

ਤੱਕਣੀ ਤੇਰੀ (ਤਾਂਕਾ)

1.
ਨਖਰਾ ਤੇਰਾ
ਇੱਕ ਜਵਾਰ ਭਾਟਾ
ਚੜ੍ਹੇ ਉੱਤਰੇ
ਜਾਦੂ ਦੇ ਖੇਲ ਇਹ
ਹੁਲਾਰੇ ਪਏ ਦਿੰਦੇ।

2.
ਵਤੀਰਾ ਤੇਰਾ
ਨਿੱਘ ਦਾ ਅਹਿਸਾਸ
ਠਰਿਆ ਦਿਲ
ਹਰਕਤ ਮਿਲੇ ਤਾਂ
ਧੱਕ-ਧੱਕ ਧੜਕੇ ।

3.
ਤੱਕਣੀ ਤੇਰੀ
ਛੱਡੇ ਤੀਰ ਤਿੱਖੜੇ
ਕਰੇ ਘਾਇਲ
ਤੜਪਣ ਜ਼ਖਮ
ਮੱਲ੍ਹਮ ਕੌਣ ਲਾਵੇ।

ਜਸਵਿੰਦਰ ਸਿੰਘ ਰੁਪਾਲ
(ਲੁਧਿਆਣਾ)                                    

5 comments:

 1. ਕਿਸੇ ਮੁਟਿਆਰ ਦੇ ਵਤੀਰੇ, ਤੱਕਣੀ ਤੇ ਨਖਰੇ ਨੂੰ ਵੱਖਰੇ ਢੰਗ ਨਾਲ਼ ਪੇਸ਼ ਕੀਤਾ ਹੈ।
  ਬਹੁਤ ਖੂਬ !

  ReplyDelete
 2. जसविन्दर सिंह जी के ताँका में-1-नखरा तेरा 2-तक्कणी तेरी बहुत सार्थक हैं । बधाई !! रामेश्वर काम्बोज 'हिमांशु'

  ReplyDelete
 3. ਤਾਂਕਾ ਦੇ ਰੂਪ 'ਚ ਗੱਲ ਕਹਿਣ ਦਾ ਅਨੋਖਾ ਅੰਦਾਜ਼ ਬਹੁਤ ਵਧੀਆ ਲੱਗਾ।
  ਜਸਵਿੰਦਰ ਸਿੰਘ ਜੀ ਵਧਾਈ ਦੇ ਪਾਤਰ ਹਨ।

  ReplyDelete
 4. ਸੁੰਦਰਤਾ ਦੇ ਤਿੰਨ ਰੂੱਪਾਂ ਬਾਰੇ ਸੁੰਦਰ ਲਿਖਿਆ ਹੈ ।

  ReplyDelete
 5. Thanks all......Jasvinder

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ